(91) Question:- |
ਗੁਰੂ ਅਰਜਨ ਦੇਵ ਜੀ ਨੇ 30 ਮਈ 1606 ਨੂੰ ਸ਼ਹੀਦ ਹੋਣ ਵੇਲੇ ਮੁੱਖ ਤੋਂ ਆਖਰੀ ਸ਼ਬਦ ਕੀ ਉਚਾਰੇ? |
Answer:- |
ਗੁਰੂ ਜੀ ਨੂੰ ਤਪਦੀ ਹੋਈ ਗਰਮੀ ਵਿਚ ਤੱਤੀ ਲੋਅ ਤੇ ਬਿਠਾਇਆ ਗਿਆ ਤੇ ਉਤੋਂ ਤਪਦੀ ਹੋਈ ਰੇਤ ਉਨ੍ਹਾਂ ਦੇ ਸਰੀਰ ਤੇ ਪਾਈ ਗਈ। ਤਸੀਹੇ ਦੇਣ ਉਪਰੰਤ ਸ਼ਹੀਦ ਕਰਨ ਲਈ ਜਦ ਦਰਿਆ ਰਾਵੀ ਵਿਚ ਰੋੜ੍ਹਿਆ ਜਾਣ ਲੱਗਾ ਤਾਂ ਗੁਰੂ ਜੀ ਦੇ ਮੁੱਖ ਤੇ ਹੇਠ ਲਿਖੀ ਤੁਕ ਸੀ:-
ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ।।
ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ।। (ਅੰਗ 611)
ਇਹ ਤੁਕ ਡੇਹਰਾ ਸਾਹਿਬ ਦੀ ਉਸਾਰੀ ਵੇਲੇ ਉਥੇ (ਸੋਰਠਿ ਮ: 5) ਉਕਰਵਾ ਦਿੱਤੀ ਗਈ ਸੀ। |
(92) Question:- |
ਗੁਰੂ ਅਰਜਨ ਦੇਵ ਜੀ ਬਾਰੇ ਹੇਠ ਲਿਖੀਆਂ ਸਤਰਾਂ ਕਿਸਦੀ ਰਚਨਾ ਹਨ ਤੇ ਗੁਰ ਗ੍ਰੰਥ ਸਾਹਿਬ ਵਿਚ ਕਿਥੇ ਦਰਜ਼ ਹਨ?
''ਜਪਿਉ ਜਿਨ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ।।'' |
Answer:- |
ਇਹ ਸਤਰਾਂ ਭੱਟ ਮਥੁਰਾ ਜੀ ਦੀਆਂ ਹਨ ਤੇ ਗੁਰੂ ਗ੍ਰੰਥ ਸਾਹਿਬ ਵਿਚ ਭੱਟਾਂ ਦੇ ਪੰਜਵੇਂ ਗੁਰੂ ਦੇ ਸਵੱਈਏ ਵਿਚ ਅੰਗ 1409 'ਤੇ ਦਰਜ ਹਨ।
|
(93) Question:- |
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਜਨਮ ਕਦੋਂ ਤੇ ਕਿੱਥੇ ਹੋਇਆ? ਉਹਨਾਂ ਦੇ ਜਨਮ ਲਈ ਮਾਤਾ ਗੰਗਾ ਜੀ ਦਾ ਬਾਬਾ ਬੁੱਢਾ ਜੀ ਕੋਲ ਵਰਦਾਨ ਲਈ ਜਾਣ ਦੀ ਗਾਥਾ ਬਿਆਨ ਕਰੋ। |
Answer:- |
ਗੁਰੂ ਅਰਜਨ ਦੇਵ ਜੀ ਦੇ ਕੋਈ ਸੰਤਾਨ ਨਾ ਹੋਣ ਕਰਕੇ ਮਾਤਾ ਗੰਗਾ ਜੀ ਉਦਾਸ ਰਹਿੰਦੇ ਸਨ। ਗੁਰੂ ਅਰਜਨ ਦੇਵ ਜੀ ਦੇ ਭਰਾ ਤੇ ਹੋਰ ਸ਼ਰੀਕੇ ਦੇ ਲੋਕ ਜਦ ਉਨ੍ਹਾਂ ਨੂੰ ਇਸ ਗੱਲ ਦਾ ਤਾਹਨਾ ਦੇਂਦੇ ਤਾਂ ਉਨ੍ਹਾਂ ਦੇ ਮਨ ਨੂੰ ਹੋਰ ਵੀ ਦੁੱਖ ਲੱਗਦਾ। ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਦੀ ਖਾਹਸ਼ ਨੂੰ ਪੂਰਾ ਕਰਨ ਲਈ ਉਨਾਂ ਨੂੰ ਕਿਹਾ ਕਿ ਉਹ ਬਾਬਾ ਬੁੱਢਾ ਜੀ ਕੋਲ ਜਾ ਕੇ ਉਨ੍ਹਾਂ ਦੀ ਅਸੀਸ ਪ੍ਰਾਪਤ ਕਰਨ। ਕਿਹਾ ਜਾਂਦਾ ਹੈ ਕਿ ਪਹਿਲੀ ਵਾਰ ਮਾਤਾ ਜੀ ਬਹੁਤ ਸਾਰੇ ਪਕਵਾਨ ਬਣਾ ਕੇ ਰੱਥ 'ਤੇ ਸਵਾਰ ਹੋ ਕੇ ਬਾਬਾ ਬੁੱਢਾ ਜੀ ਕੋਲ ਪਿੰਡ ਝਬਾਲ ਗਏ, ਪਰ ਬਾਬਾ ਬੁੱਢਾ ਜੀ ਅੰਤਰ-ਧਿਆਨ ਰਹੇ ਤੇ ਮਾਤਾ ਜੀ ਦੁਬਾਰਾ ਮਿੱਸੇ ਪ੍ਰਸ਼ਾਦੇ ਤੇ ਪਿਆਜ਼ ਲੈ ਕੇ ਬੜੀ ਸ਼ਰਧਾ ਨਾਲ ਪੈਦਲ ਬਾਬਾ ਬੁੱਢਾ ਜੀ ਦੇ ਅਸਥਾਨ 'ਤੇ ਪਹੁੰਚੇ। ਇਸ ਵਾਰ ਬਾਬਾ ਬੁੱਢਾ ਜੀ ਨੇ ਉਨ੍ਹਾਂ ਦਾ ਲਿਆਂਦਾ ਭੋਜਨ ਛਕਿਆ ਤੇ ਪੁੱਤਰ ਪ੍ਰਾਪਤੀ ਦੀ ਅਸੀਸ ਦਿੱਤੀ। ਉਨ੍ਹਾਂ ਨੇ ਗੰਢਾ ਭੰਨਦੇ ਹੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਸਪੁੱਤਰ ਬਹੁਤ ਬਲਵਾਨ ਹੋਵੇਗਾ ਤੇ ਜ਼ਾਲਮਾਂ ਦੇ ਜ਼ੁਲਮ ਨੂੰ ਭੰਨੇਗਾ। ਇਸ ਵਰਦਾਨ ਉਪਰੰਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਜਨਮ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ, ਮਾਤਾ ਗੰਗਾ ਜੀ ਦੀ ਕੁੱਖ ਤੋਂ ਪਿੰਡ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਚ 21 ਹਾੜ ਸੰਮਤ 1595 ਈ: ਨੂੰ ਹੋਇਆ। |
(94) Question:- |
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਿਆਹ ਅਤੇ ਸੰਤਾਨ ਬਾਰੇ ਜਾਣਕਾਰੀ ਦਿਓ। |
Answer:- |
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਤਿੰਨ ਵਿਆਹ ਹੋਏ ਸਨ। ਆਪ ਜੀ ਦਾ ਪਹਿਲਾ ਵਿਆਹ ਪਿੰਡ ਡੱਲਾ ਦੇ ਨਿਵਾਸੀ ਨਰਦ ਦਾਸ ਜੀ ਦੀ ਸਪੁੱਤਰੀ ਦਮੋਦਰੀ ਜੀ ਨਾਲ 12 ਭਾਦਰੋਂ ਸੰਮਤ 1661 ਨੂੰ ਡੱਲੇ ਪਿੰਡ ਵਿਚ ਹੋਇਆ ਸੀ। ਦਮੋਦਰੀ ਜੀ ਦੀ ਕੁੱਖ ਤੋਂ ਬਾਬਾ ਗੁਰਦਿੱਤਾ ਜੀ ਤੇ ਸ੍ਰੀ ਅਣੀ ਰਾਇ ਜੀ, ਦੋ ਪੁੱਤਰ ਪੈਦਾ ਹਏ ਸਨ, ਬੀਬੀ ਵੀਰੋ ਜੀ ਮਾਤਾ ਦਮੋਦਰੀ ਜੀ ਦੀ ਪੁੱਤਰੀ ਸੀ।
ਗੁਰੂ ਜੀ ਦਾ ਦੂਸਰਾ ਵਿਆਹ ਬਕਾਲਾ ਦੇ ਨਿਵਾਸੀ ਹਰੀ ਚੰਦ ਜੀ ਦੀ ਸਪੁੱਤਰੀ ਨਾਨਕੀ ਜੀ ਨਾਲ ਹੋਇਆ ਸੀ। ਬੀਬੀ ਨਾਨਕੀ ਜੀ ਦੀ ਕੁੱਖੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਪੈਦਾ ਹੋਏ ਸਨ।
ਗੁਰੂ ਜੀ ਦਾ ਤੀਸਰਾ ਵਿਆਹ ਮੰਡਿਆਲੀ ਪਿੰਡ ਨਿਵਾਸੀ ਦਯਾ ਰਾਮ ਜੀ ਦੀ ਸਪੁੱਤਰੀ ਮਹਾਂਦੇਵੀ ਨਾਲ ਹੋਇਆ ਸੀ। ਬਾਬਾ ਅਟੱਲ ਰਾਇ ਜੀ ਮਹਾਂਦੇਵੀ ਜੀ ਦੀ ਕੁੱਖ ਤੋਂ ਪੈਦਾ ਹੋਏ ਸਨ। |
(95) Question:- |
ਗੁਰੂ ਅਰਜਨ ਦੇਵ ਜੀ ਨੇ ਸ਼ਹੀਦ ਹੋਣ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਕੀ ਸੁਨੇਹਾ ਭੇਜਿਆ? |
Answer:- |
ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਤੋਂ ਪਹਿਲਾਂ ਆਪਣੇ ਸ਼ਰਧਾਲੂ ਸਿੱਖਾ ਰਾਹੀਂ ਆਪਣੇ ਪੁੱਤਰ ਨੂੰ ਇਹ ਸੁਨੇਹਾ ਭੇਜਿਆ ਕਿ ਉਹਨਾਂ ਨੂੰ ਸ਼ਸਤਰਾਂ ਨਾਲ ਸੁਸ਼ੋਭਿਤ ਗੱਦੀ 'ਤੇ ਬੈਠਣਾ ਚਾਹੀਦਾ ਹੈ ਤੇ ਪੂਰੀ ਯੋਗਤਾ ਨਾਲ ਸੈਨਾ ਵੀ ਰੱਖਣੀ ਚਾਹੀਦੀ ਹੈ। ਹਰਿਗੋਬਿੰਦ ਸਾਹਿਬ ਜੀ ਨੇ ਇਸ ਆਦੇਸ਼ ਦਾ ਪਾਲਣ ਕਰਦੇ ਹੋਏ ਆਪਣੀ ਨੀਤੀ ਵਿਚ ਤਬਦੀਲੀ ਕੀਤੀ। |
(96) Question:- |
ਗੁਰੂ ਅਰਜਨ ਦੇਵ ਜੀ ਸ਼ਹੀਦੀ ਪਾਉਣ ਲਈ ਜਾਣ ਤੋਂ ਪਹਿਲਾਂ ਅਪਾਣੇ ਸਪੁੱਤਰ ਨੂੰ ਗੁਰਿਆਈ ਦੇ ਗਏ ਸਨ। ਇਹ ਗੁਰਿਆਈ ਕਦੋਂ ਦਿੱਤੀ ਗਈ? ਇਸ ਉਪਰੰਤ ਗੁਰੂ ਹਰਿਗੋਬਿੰਦ ਜੀ ਨੇ ਕੀ ਕੀਤਾ? |
Answer:- |
ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰਿਆਈ 29 ਜੇਠ (ਜੇਠ ਵਦੀ 14) ਸੰਮਤ 1663 (25 ਮਈ 1606) ਨੂੰ ਦਿੱਤੀ ਗਈ। ਆਪ ਨੇ ਮਰਯਾਦਾ ਵਿਚ ਤਬਦੀਲੀ ਕਰਕੇ ਮੀਰੀ ਤੇ ਪੀਰੀ ਦੀਆ ਦੋ ਤਲਵਾਰਾਂ ਧਾਰਨ ਦੀ ਇੱਛਾ ਪ੍ਰਗਟਾਈ। ਬਾਬਾ ਬੁੱਢਾ ਜੀ ਨੇ ਆਪ ਜੀ ਨੂੰ 24-6-1606 ਨੂੰ ਇਹ ਦੋ ਤਲਵਾਰਾਂ ਪਹਿਨਾਈਆਂ। ਇਸ ਤੋਂ ਭਾਵ ਇਹ ਸੀ ਕਿ ਹੁਣ ਭਗਤੀ ਦੇ ਨਾਲ ਸ਼ਕਤੀ ਦਾ ਹੋਣਾ ਜ਼ਰੂਰੀ ਸੀ। ਇਹ ਦਿਨ ਹੁਣ ਮੀਰੀ ਪੀਰੀ ਦੇ ਨਾਮ ਨਾਲ ਮਨਾਇਆ ਜਾਂਦਾ ਹੈ। |
(97) Question:- |
ਗੁਰੂ ਹਰਿਗੋਬਿੰਦ ਸਾਹਿਬ ਨੇ ਅਕਾਲ ਤਖਤ ਦੀ ਰਚਨਾ ਕਦੋਂ ਤੇ ਕਿਉਂ ਕਰਵਾਈ? ਭਾਈ ਗੁਰਦਾਸ ਜੀ ਨੇ ਗੁਰੂ ਜੀ ਦੇ ਨਵੇਂ ਰੂਪ ਨੂੰ ਕਿਸ ਤਰ੍ਹਾਂ ਬਿਆਨ ਕੀਤਾ ਹੈ? |
Answer:- |
ਗੁਰੂ ਹਰਿਗੋਬਿੰਦ ਸਾਹਿਬ ਨੇ ਅਕਾਲ ਤਖਤ ਦੀ ਰਚਨਾ 1608 ਵਿਚ ਕਰਵਾਈ। ਆਪ ਨੇ ਇਕ ਰਹਿਣ ਲਈ ਬੁੰਗਾ ਤੇ ਬੈਠਣ ਲਈ ਤਖਤ ਬਣਵਾਇਆ। ਇਥੇ ਬਿਰਾਜਮਾਨ ਹੋ ਕੇ ਆਪ ਭਗਤੀ ਦੇ ਨਾਲ ਸ਼ਕਤੀ ਦਾ ਉਪਦੇਸ਼ ਵੀ ਦੇਂਦੇ ਸਨ। ਕਈ ਫੈਸਲੇ ਵੀ ਏਸੇ ਤਖਤ 'ਤੇ ਹੋਣ ਲੱਗੇ।
ਕਿਉਂਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਇਕ ਸ਼ਸਤਰਧਾਰੀ ਪਹਿਰਾਵਾ ਪਹਿਨ ਕੇ ਪਹਿਲੇ ਪੰਜ ਗੁਰੂਆਂ ਤੋਂ ਅਲੱਗ ਪਹਿਰਾਵਾ ਰੱਖਿਆ ਤੇ ਘੋੜ-ਸਵਾਰੀ ਤੇ ਸ਼ਸਤਰਾ ਦੇ ਅਭਿਆਸ ਨੂੰ ਮਹੱਤਤਾ ਦਿੱਤੀ, ਇਸ ਪ੍ਰਥਾਇ ਭਾਈ ਗੁਰਦਾਸ ਜੀ ਨੇ ਲਿਖਿਆ ਹੈ:-
ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ।।
ਦਲਿ ਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ।। (ਵਾਰ 1/48)
|
(98) Question:- |
ਕੀ ਇਹ ਕਿਹਾ ਜਾ ਸਕਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਨੀਤੀ ਉਹਨਾਂ ਤੋਂ ਪਹਿਲੇ ਗੁਰੂਆਂ ਦੀ ਨੀਤੀ ਦੇ ਵਿਪਰੀਤ ਸੀ? |
Answer:- |
ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਤੋਂ ਪਹਿਲੇ ਗੁਰੂਆਂ ਦੀ ਨੀਤੀ ਨੂੰ ਪੂਰੀ ਤਰਾਂ ਅਪਣਾਇਆ ਤੇ ਉਸ ਵਿਚ ਕੋਈ ਤਬਦੀਲੀ ਨਹੀਂ ਕੀਤੀ। ਉਹਨਾਂ ਨੇ ਜੋ ਵੀ ਤਬਦੀਲੀ ਕੀਤੀ ਉਹ ਸਮੇਂ ਦੀ ਮੰਗ ਅਨੁਸਾਰ ਠੀਕ ਸੀ। ਉਹਨਾਂ ਨੇ ਭਗਤੀ ਦੇ ਨਾਲ-ਨਾਲ ਸ਼ਕਤੀ ਦਾ ਸੰਕਲਪ ਜੋੜ ਦਿੱਤਾ, ਕਿਉਂਕਿ ਜ਼ੁਲਮ ਕਰਨ ਵਾਲੀਆਂ ਤਾਕਤਾਂ ਧਰਮ ਤੇ ਭਗਤੀ ਦੇ ਕੰਮਾਂ ਵਿਚ ਦਖਲ-ਅੰਦਾਜ਼ੀ ਕਰਨ ਲੱਗ ਗਈਆਂ ਸਨ। ਗੁਰੂ ਜੀ ਨੇ ਭਗਤੀ ਵਾਲਾ ਰਾਹ ਨਹੀ ਛੱਡਿਆ, ਬਲਕਿ ਭਗਤੀ ਦੇ ਨਾਲ-ਨਾਲ ਉਸ ਮਾਰਗ ਦੀ ਹਫਾਜ਼ਤ ਲਈ ਸ਼ਕਤੀ ਦਾ ਰਾਜ ਵੀ ਅਪਣਾ ਲਿਆ। |
(99) Question:- |
ਗੁਰੂ ਹਰਿਗੋਬਿੰਦ ਸਹਾਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕਿਉਂ ਕੈਦ ਕੀਤਾ ਗਿਆ ਅਤੇ ਬਾਅਦ ਵਿਚ ਕਿਉਂ ਅਤੇ ਕਿਸ ਤਰ੍ਹਾਂ ਛੱਡਿਆ ਗਿਆ? |
Answer:- |
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਇਕ ਕਾਰਨ ਦੀਵਾਨ ਚੰਦੂ ਮੱਲ ਦੀ ਨਰਾਜ਼ਗੀ ਵੀ ਸੀ। ਦੀਵਾਨ ਚੰਦੂ ਮੱਲ ਆਪਣੀ ਲੜਕੀ ਦਾ ਨਾਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਕਰਨਾ ਚਾਹੁੰਦਾ ਸੀ ਪਰ ਸੰਗਤਾਂ ਦੇ ਕਹਿਣ 'ਤੇ ਗੁਰੂ ਅਰਜਨ ਦੇਵ ਜੀ ਨੇ ਇਹ ਰਿਸ਼ਤਾ ਪ੍ਰਵਾਨ ਨਹੀਂ ਸੀ ਕੀਤਾ। ਚੰਦੂ ਮੱਲ ਜਹਾਂਗੀਰ ਨੂੰ ਗੁਰੂ ਜੀ ਦੇ ਵਿਰੁੱਧ ਭੜਕਾਉਣ ਲੱਗ ਪਿਆ। ਇਹ ਚੰਦੂ ਦੀ ਸੀਖ ਦਾ ਹੀ ਨਤੀਜਾ ਸੀ ਕਿ ਜਹਾਂਗੀਰ ਨੇ ਆਪਣੇ ਦੋ ਅਹਿਲਕਾਰਾਂ ਨੂੰ ਗੁਰੂਜੀ ਕੋਲ ਭੇਜਿਆ ਕਿ ਉਹ ਉਹਨਾਂ ਨੂੰ ਦਿੱਲੀ ਲੈ ਕੇ ਆਉਣ। ਗੁਰੂ ਹਰਿਗੋਬਿੰਦ ਜੀ ਦਿੱਲੀ ਗਏ ਤੇ ਮਜਨੂੰ ਦੇ ਟਿੱਲੇ ਦੇ ਅਸਥਾਨ 'ਤੇ ਡੇਰਾ ਲਾਇਆ। ਜਦ ਗੁਰੂ ਜੀ ਬਾਦਸ਼ਾਹ ਨੂੰ ਮਿਲੇ ਤਾਂ ਜਹਾਂਗੀਰ ਉਹਨਾਂ ਦੀ ਗੱਲ-ਬਾਤ ਤੋਂ ਬਹੁਤ ਪ੍ਰਭਾਵਤ ਹੋਇਆ ਤੇ ਉਹਨਾਂ ਨੂੰ ਆਪਣੇ ਨਾਲ ਆਗਰੇ ਲੈ ਗਿਆ। ਆਗਰੇ ਜਾ ਕੇ ਕੁਛ ਵਿਰੋਧੀਆਂ ਦੀਆਂ ਗੱਲਾਂ ਸੁਣ ਕੇ ਜਹਾਂਗੀਰ ਨੇ ਗੁਰੂ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਬੰਦ ਕਰ ਦਿੱਤਾ। ਦਾਬਿਸਤਾਨ ਅਨੁਸਾਰ ਗੁਰੂ ਜੀ ਤੇ ਗੁਰੂ ਅਰਜਨ ਦੇਵ ਜੀ ਤੇ ਲਾਏ ਜੁਰਮਾਨੇ ਦੀ ਰਕਮ ਨਾ ਦੇਣ ਦਾ ਦੋਸ਼ ਲਾਇਆ ਗਿਆ।
ਜਦ ਜਹਾਂਗੀਰ ਨੂੰ ਸਾਂਈਂ ਮੀਆਂ ਮੀਰ ਨੇ ਇਸ ਗੱਲ ਦਾ ਅਹਿਸਾਸ ਕਰਾਇਆ ਕਿ ਗੁਰੂ ਹਰਿਗੋਬਿੰਦ ਨੂੰ ਕੈਦ ਕਰਨਾ ਇਕ ਗਲਤੀ ਹੈ ਅਤੇ ਚੰਦੂ ਦੀਆਂ ਚਾਲਾਂ ਤੋਂ ਅਗਾਹ ਕਰਾਇਆ ਤਾਂ ਬਾਦਸ਼ਾਹ ਨੇ ਗੁਰੂ ਜੀ ਦੀ ਰਿਹਾਈ ਦਾ ਹੁਕਮ ਦੇ ਦਿੱਤਾ। |
(100) Question:- |
ਗੁਰੂ ਹਰਿਗੋਬਿੰਦ ਸਾਹਿਬ ਨੂੰ ਬੰਦੀਛੋੜ ਗੁਰੂ ਕਿਉਂ ਕਿਹਾ ਜਾਂਦਾ ਹੈ? ਬੰਦੀਛੋੜ ਦਿਵਸ ਕਿਸ ਦਿਨ ਹੁੰਦਾ ਹੈ? |
Answer:- |
ਜਦ ਗੁਰੂ ਜੀ ਨੂੰ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾਅ ਕੀਤਾ ਗਿਆ ਤਾਂ ਗੁਰੂ ਜੀ ਨੇ ਬਾਕੀ ਰਾਜਪੂਤ ਰਾਜੇ ਅਤੇ ਰਾਜ ਘਰਾਣਿਆਂ ਦੇ ਆਦਮੀ, ਜਿਨ੍ਹਾਂ ਦੀ ਗਿਣਤੀ 52 ਸੀ ਤੇ ਜੋ ਬੇਕਸੂਰੇ ਕੈਦ ਸਨ, ਉਹਨਾਂ ਨੂੰ ਵੀ ਰਿਹਾਅ ਕਰਨ ਲਈ ਕਿਹਾ। ਕਿਹਾ ਜਾਂਦਾ ਹੈ ਕਿ ਬਾਦਸ਼ਾਹ ਨੇ ਉਹਨਾਂ ਦੀ ਗੱਲ ਮੰਨ ਕੇ ਹਿ ਹੁਕਮ ਕੀਤਾ ਕਿ ਜਿਹੜਾ ਵੀ ਗੁਰੂ ਜੀ ਦੀ ਪੁਸ਼ਾਕ ਦਾ ਲੜ ਫੜ ਲਵੇਗਾ ਉਹ ਬਾਹਰ ਆ ਜਾਵੇਗਾ। ਇਸ ਤਰ੍ਹਾ 52 ਹੋਰ ਕੈਦੀ ਗੁਰੂ ਜੀ ਦੇ ਨਾਲ ਗਵਾਲੀਅਰ ਦੇ ਕਿਲ੍ਹੇ ਵਿਚ ਇਕ ਚਬੂਤਰੇ ਉਤੇ ਅਜੇ ਤਕ ਲੱਗੇ ਬੋਰਡ ਦੇ ਉਤੇ ਬੰਦੀਛੋੜ ਪੀਰ ਲਿਖਿਆ ਹੋਣਾ ਇਸ ਗੱਲ ਦਾ ਸਬੂਤ ਹੈ। ਕਿਉਂਕਿ ਗੁਰੂ ਜੀ ਤੇ ਉਹਨਾਂ ਦੇ ਹੋਰ ਸਾਥੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਆਏ ਸਨ, ਇਸ ਕਰਕੇ ਦੀਵਾਲੀ ਵਾਲੇ ਦਿਨ ਬੰਦੀ-ਛੋੜ ਦਿਵਸ ਮਨਾਇਆ ਜਾਂਦਾ ਹੈ। |