(101) Question:- |
ਚੰਦੂ ਦੀ ਮੌਤ ਕਿਸ ਤਰ੍ਹਾਂ ਹੋਈ? |
Answer:- |
ਜਦ ਗੁਰੂ ਹਰਿਗੋਬਿੰਦ ਸਾਹਿਬ ਦੇ ਸੰਬੰਧ ਜਹਾਂਗੀਰ ਨਾਲ ਠੀਕ ਹੋ ਗਏ, ਤਾਂ ਗੁਰੂ ਜੀ ਦੇ ਕਹਿਣ 'ਤੇ ਬਾਦਸ਼ਾਹ ਨੇ ਚੰਦੂ ਨੂੰ ਗੁਰੂ ਹਰਿਗੋਬਿੰਦ ਸਾਹਿਬ ਦੇ ਹਵਾਲੇ ਕਰ ਦਿੱਤਾ। ਗੁਰੂ ਜੀ ਨੇ ਚੰਦੂ ਨੂੰ ਸਿੱਖਾਂ ਨੂੰ ਸੌਂਪ ਦਿੱਤਾ ਤਾਂਕਿ ਉਹ ਉਸ ਨੂੰ ਸਜ਼ਾ ਦੇ ਸਕਣ। ਗੁੱਸੇ ਵਿਚ ਆਏ ਸਿੱਖਾਂ ਨੇ ਚੰਦੂ ਨੂੰ ਲਾਹੌਰ ਦੀਆਂ ਗਲੀਆਂ ਵਿਚ ਘਸੀਟਿਆ, ਮਾਰਿਆ ਤੇ ਉਸਦੇ ਕੀਤੇ ਦੀ ਉਸਨੂੰ ਮਨਾਸਿਬ ਸਜ਼ਾ ਦਿੱਤੀ। |
(102) Question:- |
ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੀ ਲਾਹੌਰ ਯਾਤਰਾ ਦੌਰਾਨ ਕੀ ਕੰਮ ਕੀਤੇ? |
Answer:- |
ਗੁਰੂ ਹਰਿਗੋਬਿੰਦ ਸਾਹਿਬ ਨੇ ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਦੁਆਰਾ ਲਵਾਈ ਹੋਈ ਬਾਉਲੀ ਸਾਹਿਬ ਦੇ ਦਰਸ਼ਨ ਕੀਤੇ ਤੇ ਮੁਰੰਮਤ ਕਰਵਾਈ। ਪੰਜਵੇਂ ਗੁਰੂ ਦੇ ਸ਼ਹੀਦੀ ਅਸਥਾਨ 'ਤੇ ਆਪ ਨੇ ਇਕ ਸਮਾਧੀ ਬਣਵਾਈ ਅਤੇ ਉਥੇ ਸੇਵਾ ਵਾਸਤੇ ਭਾਈ ਲੰਗਾਹ ਨੂੰ ਨਿਯੁਕਤ ਕੀਤਾ। |
(103) Question:- |
ਬੀਬੀ ਕੌਲਾਂ ਕੌਣ ਸੀ ਤੇ ਉਸਨੇ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਤੇ ਕਿੱਥੇ ਬਿਤਾਈ? |
Answer:- |
ਬੀਬੀ ਕੌਲਾਂ ਇਕ ਮੁਸਲਮਾਨ ਕਾਜ਼ੀ ਦੀ ਧੀ ਸੀ। ਉਹ ਸਾਂਈ ਮੀਆਂ ਮੀਰ ਦੀ ਸਤਿਸੰਗਣ ਸੀ। ਉਨ੍ਹਾਂ ਦੇ ॥ਰੀਏ ਉਸ ਦੀ ਗੁਰੂ ਘਰ ਨਾਲ ਨੇੜਤਾ ਹੋ ਗਈ ਤੇ ਉਹ ਗੁਰੂ ਜੀ ਦੀ ਭਗਤ ਬਣ ਗਈ। ਉਸਦੇ ਪਿਤਾ ਨੂੰ ਇਹ ਗੱਲ ਪਸੰਦ ਨਹੀਂ ਸੀ ਕਿ ਉਸਦੀ ਬੇਟੀ ਕਾਫ਼ਰਾਂ ਦੀ ਬਾਣੀ ਸੁਣੇ। ਉਸ ਨੇ ਕੌਲਾਂ ਨੂੰ ਮਰਵਾ ਦੇਣ ਦੀ ਯੋਜਨਾ ਬਦਾਈ। ਏਸ ਡਰੋਂ ਕਲਾਂ ਅੰਮ੍ਰਿਤਸਰ ਆ ਗਈ ਤੇ ਭਜਨ ਸਿਮਰਨ ਕਰਨ ਲੱਗੀ। ਗੁਰੂ ਹਰਿਗੋਬਿੰਦ ਜੀ ਨੇ ਉਸ ਦੇ ਰਹਿਣ ਦਾ ਇੰਤਜ਼ਾਮ ਕਰ ਦਿੱਤਾ। ਗੁਰੂ ਜੀ ਨੇ ਕੌਲਾਂ ਦੀ ਬੇਨਤੀ ਤੇ 1627 ਵਿਚ ਉਥੇ ਇਕ ਸਰੋਵਰ ਵੀ ਬਣਵਾ ਦਿੱਤਾ ਸੀ ਜਿਸ ਨੂੰ ਕੌਲਸਰ ਕਹਿੰਦੇ ਹਨ। ਅੱਜ-ਕਲ੍ਹ ਉਥੇ ਸਰੋਵਰ ਦੇ ਕੰਢੇ ਇਕ ਸੁੰਦਰ ਗੁਰਦੁਆਰਾ ਕੌਲ ਦੀ ਯਾਦ ਵਿਚ ਸਥਿਤ ਹੈ। |
(104) Question:- |
ਗੁਰੂ ਹਰਿਗੋਬਿੰਦ ਸਾਹਿਬ ਨੇ ਨਾਨਕ ਮਤੇ ਦੀ ਯਾਤਰਾ ਕਰ ਕੇ ਕੀ ਕੰਮ ਕਰਵਾਏ? |
Answer:- |
ਗੁਰੂ ਹਰਿਗੋਬਿੰਦ ਸਾਹਿਬ ਨਾਨਕ ਮਤਾ ਦੇ ਅਸਥਾਨ 'ਤੇ ਇਸ ਕਰਕੇ ਗਏ ਤਾਂਕਿ ਗੁਰੂ ਨਾਨਕ ਦੇਵ ਜੀ ਦੇ ਇਸ ਅਸਥਾਨ 'ਤੇ ਉਨ੍ਹਾਂ ਦੀ ਯਾਦਗਾਰ ਨੂੰ ਸੰਭਾਲ ਕੇ ਰੱਖਿਆ ਜਾਵੇ। ਉਸ ਸਮੇਂ ਭਾਈ ਅਲਮਸਤ ਜੀ ਉਥੇ ਸੇਵਾ ਕਰ ਰਹੇ ਸਨ। ਜਿਸ ਪਿੱਪਲ ਹੇਠ ਗੁਰੂ ਨਾਨਕ ਦੇਵ ਜੀ ਬੈਠੇ ਸਨ ਉਸ ਨੂੰ ਗੋਰਖਵਾਦੀ ਯੋਗੀਆ ਨੇ ਈਰਖਾ ਕਰਕੇ ਸਾੜ ਦਿੱਤਾ ਸੀ। ਇਸ ਪਿੱਪਲ ਨੂੰ ਗੁਰੂ ਜੀ ਨੇ ਦੇਖ-ਭਾਲ ਕਰਕੇ ਫਿਰ ਤੋਂ ਹਰਿਆ-ਭਰਿਆ ਕਰ ਦਿੱਤਾ। ਗੁਰੂ ਸਾਹਿਬ ਨੇ ਭਾਈ ਅਲਮਸਤ ਨੂੰ ਸਹਾਇਤਾ ਪ੍ਰਦਾਨ ਕੀਤੀ ਤਾਂਕਿ ਇਸ ਅਸਥਾਨ ਦੀ ਦੇਖ-ਭਾਲ ਹੁੰਦੀ ਰਹੇ। ਵਾਪਸੀ ਤੇ ਹਰਿਦੁਆਰ ਤੇ ਥਨੇਸਰ ਤੋਂ ਹੁੰਦੇ ਹੋਏ ਆਪ ਵਾਪਸ ਆਪਣੇ ਪਰਿਵਾਰ ਵਿਚ ਆ ਗਏ। |
(105) Question:- |
ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸ੍ਰੀ ਨਗਰ ਦੀ ਯਾਤਰਾ ਦੌਰਾਨ ਕੀ ਘਟਨਾ ਵਾਪਰੀ? |
Answer:- |
ਗੁਰੂ ਹਰਿਗੋਬਿੰਦ ਸਾਹਿਬ ਜਦ ਕਸ਼ਮੀਰ ਦੀ ਯਾਤਰਾ 'ਤੇ ਗਏ ਤਾਂ ਆਪ ਨੇ ਵਜ਼ੀਰਾਬਾਦ ਤੇ ਮੀਰਪੁਰ ਦੀ ਯਾਤਰਾ ਕਰਕੇ ਸ੍ਰੀ ਨਗਰ ਜਾਣ ਦਾ ਫ਼ੈਸਲਾ ਕੀਤਾ। ਉਥੇ ਇਕ ਮਾਈ ਜਿਸ ਦਾ ਨਾਮ ਭਾਗਭਰੀ ਸੀ ਤੇ ਬਹੁਤ ਬਿਰਧ ਹੋ ਚੁੱਕੀ ਸੀ, ਗਰੂ ਜੀ ਦੇ ਦਰਸ਼ਨਾਂ ਲਈ ਬਿਹਬਲ ਸੀ। ਉਸ ਨੇ ਗੁਰੂ ਜੀ ਵਾਸਤੇ ਇਕ ਚੋਲਾ ਤਿਆਰ ਕੀਤਾ ਸੀ ਤੇ ਉਸ ਦੀ ਬੜੀ ਤਾਂਘ ਸੀ ਕਿ ਗੁਰੂ ਜੀ ਆ ਕੇ ਉਹ ਪਿਆਰ ਨਾਲ ਕੱਤੇ ਹੋਏ ਖੱਦਰ ਦਾ ਚੋਲਾ ਪਹਿਨਣ। ਜਦ ਗੁਰੂ ਜੀ ਉਥੇ ਪਹੁੰਚੇ ਤਾਂ ਮਾਈ ਦਰਸ਼ਨ ਕਰਕੇ ਬਹੁਤ ਪ੍ਰਸੰਨ ਹੋਈ। ਅੱਜ ਇਸ ਘਟਨਾ ਦੀ ਯਾਦ ਵਿਚ ਸ੍ਰੀ ਨਗਰ ਸ਼ਹਿਰ ਦੇ ਬਾਹਰ ਇਕ ਗੁਰਦੁਆਰਾ ਸਥਿਤ ਹੈ ਜਿਸ ਨੂੰ ਬਣਾਉਣ ਦੀ ਸੇਵਾ ਚਲ ਰਹੀ ਹੈ। |
(106) Question:- |
ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਹੋਰ ਯਾਤਰਾਵਾਂ ਤੇ ਸਿੱਖ ਧਰਮ ਲਈ ਕੀਤੇ ਕੰਮਾਂ ਦਾ ਉਲੇਖ ਕਰੋ। |
Answer:- |
ਗੁਰੂ ਹਰਿਗੋਬਿੰਦ ਸਾਹਿਬ ਨੇ ਕਈ ਸਿੱਖ ਧਰਮ ਦੇ ਇਤਿਹਾਸਕ ਸਥਾਨਾਂ ਦੀ ਸੰਭਾਲ ਕੀਤੀ, ਜਿਨ੍ਹਾਂ ਵਿਚ ਦਿੱਲੀ, ਲਾਹੌਰ, ਕਸ਼ਮੀਰ, ਡੇਰਾ ਬਾਬਾ ਨਾਨਕ ਆਦਿ ਸ਼ਾਮਲ ਸਨ। ਆਪ ਆਪਣੇ ਪੁਰਖਾਂ ਦੇ ਅਸਥਾਨਾਂ 'ਤੇ ਵੀ ਗਏ ਤੇ ਉਨ੍ਹਾਂ ਦੀ ਦੇਖਭਾਲ ਕਰਕੇ ਉਨ੍ਹਾਂ ਨੂੰ ਠੀਕ-ਠਾਕ ਕਰਵਾਇਆ। ਇਨ੍ਹਾਂ ਅਸਥਾਨਾਂ ਵਿਚ ਨਾਨਕ ਮਤਾ, ਕਰਤਾਰਪੁਰ, ਨਨਕਾਣਾ ਸਾਹਿਬ ਤੇ ਡੇਰਾ ਬਾਬਾ ਨਾਨਕ ਸ਼ਾਮਲ ਹਨ। ਆਪ ਨੇ ਬਿਬੇਕਸਰ ਤੇ ਕੌਲਸਰ ਦੇ ਸਰੋਵਰ ਬਣਵਾਏ, ਅਕਾਲ ਤਖਤ ਦੀ ਰਚਨਾ ਕੀਤੀ। ਪਿੰਡ ਭਾਈ ਰੂਪ ਤੇ ਹਰਿਗੋਬਿੰਦਪੁਰ ਸ਼ਹਿਰ ਵਸਾਇਆ ਤੇ ਸਭ ਤੋਂ ਵੱਧ ਆਪ ਨੇ ਸਿੱਖ ਪੰਥ ਵਿਚ ਬੀਰ-ਰਸ ਦਾ ਜਜ਼ਬਾ ਪੈਦਾ ਕ ਕੇ ਜ਼ੁਲਮ ਦੇ ਖਿਲਾਫ ਟੱਕਰ ਲੈਣ ਦਾ ਰਾਹ ਦਿਖਾਇਆ। ਗੁਰੂ ਹਰਿਗੋਬਿੰਦ ਸਾਹਿਬ ਨੇ ਪੁਰਾਤਨ ਸਾਰੀਆਂ ਮਰਯਾਦਾਵਾਂ ਨੂੰ ਕਾਇਮ ਰੱਖਦੇ ਹੇ ਭਗਤੀ ਦੇ ਨਾਲ ਸ਼ਕਤੀ ਦਾ ਸੰਕਲਪ ਜੋੜ ਦਿੱਤਾ। ਆਪ ਜੀ ਨੇ ਚਾਰ ਯੁੱਧ ਵੀ ਕੀਤੇ ਤੇ ਜਿੱਤਾਂ ਪ੍ਰਾਪਤ ਕੀਤੀਆਂ। ਭਾਵੇਂ ਆਪ ਨੇ ਕੋਈ ਬਾਣੀ ਨਹੀਂ ਰਚੀ, ਪਰ ਕਿਹਾ ਜਾਂਦਾ ਹੈ ਕਿ ਆਪ ਨੇ ਬਾਣੀ ਦੀ ਸੰਭਾਲ ਕਰਦੇ ਹੋਏ ਬਾਣੀ ਵਿਚ ਸ਼ਾਮਲ ਵਾਰਾਂ ਲਈ ਧੁਨੀਆਂ ਨੀਯਤ ਕੀਤੀਆਂ। |
(107) Question:- |
ਗੁਰੂ ਹਰਿਗੋਬਿੰਦ ਸਾਹਿਬ ਦੇ ਸਿੱਖਾਂ ਦਾ ਭਗਵਾਨ ਦਾਸ ਤੇ ਕਰਮ ਚੰਦ ਨਾਲ ਹੋਇਆ ਝਗੜਾ ਕੀ ਸੀ? ਉਸ ਦਾ ਕੀ ਨਤੀਜਾ ਨਿਕਲਿਆ? |
Answer:- |
ਚੰਦੂ ਦੀ ਮੌਤ ਤੋਂ ਬਾਅਦ ਉਸਦੀ ਜ਼ਮੀਨ ਦਾ ਕਬਜ਼ਾ ਵੀ ਸਿੱਖਾਂ ਨੂੰ ਮਿਲ ਗਿਆ ਸੀ। ਗੁਰੂ ਜੀ ਨੇ ਉਥੇ ਨਵਾਂ ਸ਼ਹਿਰ ਵਸਾਉਣ ਲਈ ਕੁਝ ਉਸਾਰੀ ਸ਼ੁਰੂ ਕਰਵਾਈ, ਪਰ ਉਥੋਂ ਦੇ ਜ਼ਿਮੀਦਾਰ ਭਗਵਾਨ ਦਾਸ ਨੇ ਇਸ ਨੂੰ ਰੁਕਵਾਉਣ ਲਈ ਗੁਰੂ ਜੀ 'ਤੇ ਹਮਲਾ ਬੋਲ ਦਿੱਤਾ। ਲੜਾਈ ਵਿਚ ਭਗਵਾਨ ਦਾਸ ਮਾਰਿਆ ਗਿਆ। ਫੇਰ ਉਸਦੇ ਲੜਕੇ ਰਤਨ ਚੰਦ ਤੇ ਚੰਦੂ ਦੇ ਲੜਕੇ ਕਰਮ ਚੰਦ ਨੇ ਜਲੰਧਰ ਦੇ ਫ਼ੌਜਦਾਰ ਦੀ ਮਦਦ ਲਈ, ਜਿਸਨੇ ਗੁਰੂ ਜੀ ਦੇ ਵਿਰੁੱਧ ਸੈਨਾ ਭੇਜ ਦਿਤੀ। 4 ਅਕਤੂਬਰ 1621 ਨੂੰ ਰੁਹੇਲਾ ਪਿੰਡ ਕੋਲ ਲੜਾਈ ਹੋਈ। ਜਿਸ ਵਿਚ ਗੁਰੂ ਜੀ ਦੀ ਜਿੱਤ ਹੋਈ। ਬਾਬਾ ਬੁੱਢਾ ਜੀ ਨੇ ਇਸ ਜਿੱਤ ਦੀ ਖੁਸ਼ੀ ਵਿਚ ਨਵੇਂ ਵਸਾਏ ਗਏ ਸ਼ਹਿਰ ਦਾ ਨਾਲ ਹਰਿਗੋਬਿੰਦਪੁਰ ਰੱਖ ਦਿੱਤਾ। |
(108) Question:- |
ਅੰਮ੍ਰਿਤਸਰ ਦੀ ਲੜਾਈ ਦਾ ਵਰਨਣ ਸੰਖੇਪ ਵਿਚ ਕਰੋ। |
Answer:- |
ਅੰਮ੍ਰਿਤਸਰ ਦੀ ਜੰਗ ਗੁਰੂ ਹਰਿਗੋਬਿੰਦ ਸਾਹਿਬ ਤੇ ਮੁਗਲਾਂ ਵਿਚਕਾਰ 1628 ਵਿਚ ਲੜੀ ਗਈ। ਲੜਾਈ ਦੇ ਕਾਰਨ ਸ਼ਾਹਜਹਾਂ ਦਾ ਕੱਟੜਪੁਣਾ, ਗੁਰੂ ਹਰਿਗੋਬਿੰਦ ਜੀ ਦੀ ਨੀਤੀ ਅਤੇ ਲਾਹੌਰ ਦੇ ਕਾਜ਼ੀ ਦੀ ਲੜਕੀ ਕੌਲਾ ਦਾ ਮਾਮਲਾ ਸੀ। ਤਤਕਾਲੀ ਕਾਰਨ ਮੁਗਲਾਂ ਦਾ ਇਕ ਸੁਦਰ ਬਾਜ਼ ਸ਼ਿਕਾਰ ਦਾ ਪਿੱਛਾ ਕਰਦੇ-ਕਰਦੇ ਦੂਰ ਨਿਕਲ ਗਿਆ, ਜਿਸ ਨੂੰ ਸਿੱਖਾਂ ਨੇ ਫੜ ਲਿਆ। ਸ਼ਾਹਜਹਾਂ ਨੇ ਮੁਖਲਿਸ ਖਾਂ ਦੇ ਅਧੀਨ 7 ਹਜ਼ਾਰ ਸੈਨਿਕਾਂ ਦੀ ਫ਼ੋਜ ਭੇਜੀ। ਗੁਰੂ ਜੀ ਨੇ ਕੇਵਲ 700 ਸੈਨਿਕਾਂ ਨਾਲ ਮੁਗਲਾਂ ਦਾ ਮੁਕਾਬਲਾ ਕੀਤਾ। ਬਹੁਤ ਭਾਰੀ ਲੜਾਈ ਹੋਈ ਪਰ ਮੁਖਲਿਸ ਖਾਂ ਇਸ ਯੁੱਧ ਵਿਚ ਮਾਰਿਆ ਗਿਆ ਤੇ ਮੁਗਲ ਫ਼ੋਜਾਂ ਦੀ ਬੁਰੀ ਤਰ੍ਹਾਂ ਹਾਰ ਹੋਈ। ਇਹ ਸਿੱਖ ਤੇ ਮੁਸਲਮਾਨਾਂ ਦਾ ਪਹਿਲਾ ਯੁੱਧ ਸੀ। ਇਸ ਜਿੱਤ ਨਾਲ ਸਿੱਖਾਂ ਦਾ ਕਾਫੀ ਹੌਂਸਲਾ ਵੱਧ ਗਿਆ। |
(109) Question:- |
ਗੁਰੂ ਹਰਿਗੋਬਿੰਦ ਸਾਹਿਬ ਲਈ ਦੋ ਘੋੜੇ ਦਿਲਬਾਗ ਤੇ ਗੁਲਬਾਗ ਸਿੱਖਾਂ ਦੁਆਰਾ ਭੇਟਾ ਕਰਨ ਲਈ ਲਿਆਂਦੇ ਗਏ ਸੀ ਪਰ ਰਾਹ ਵਿਚ ਮੁਗਲ ਸਿਪਾਹੀਆਂ ਨੇ ਖੋਹ ਲਏ ਸਨ, ਇਸ ਨਾਲ ਸਬੰਧਤ ਘਟਨਾ ਦਾ ਵੇਰਵਾ ਦਿਓ। |
Answer:- |
ਗੁਰੂ ਹਰਿਗੋਬਿੰਦ ਸਾਹਿਬ ਭਾਈ ਰੂਪਾ ਤੋਂ ਆਪਣੇ ਇਕ ਸ਼ਰਧਾਲੂ ਰਾਏ ਜੋਧ ਪਾਸ ਕਾਂਗੜ ਪਿੰਡ ਗਏ। ਉਥੇ ਉਨ੍ਹਾਂ ਨੂੰ ਇਹ ਖਬਰ ਮਿਲੀ ਕਿ ਕਾਬਲ ਤੋਂ ਇਕ ਸਿੱਖ ਉਹਨਾਂ ਲਈ ਦਸਵੰਧ ਦੀ ਇਕੱਠੀ ਹੋਈ ਰਕਮ ਵਿਚੋਂ ਘੋੜੇ ਖਰੀਦ ਕੇ ਲਿਆ ਰਿਹਾ ਸੀ ਤੇ ਰਸਤੇ ਵਿਚ ਸੂਬਾ ਲਾਹੌਰ ਨੇ ਉਹ ਘੋੜੇ ਖੋਹ ਕੇ ਸ਼ਾਹਜਹਾਂ ਨੂੰ ਭੇਟ ਕਰ ਦਿੱਤੇ। ਗੁਰੂ ਜੀ ਨੇ ਆਪਣੇ ਇਕ ਸ਼ਰਧਾਲੂ ਭਾਈ ਬਿਧੀ ਚੰਦ ਨੂੰ ਥਾਪੜਾ ਦੇ ਕੇ ਲਾਹੌਰ ਤੋਂ ਘੋੜੇ ਵਾਪਸ ਲਿਆਉਣ ਦਾ ਹੁਕਮ ਦੇ ਦਿੱਤਾ। ਭਾਈ ਬਿਧੀ ਚੰਦ ਜੀ ਨੇ ਸ਼ਾਹੀ ਅਸਤਬਲ ਵਿਚੋਂ ਘੋੜੇ ਖੋਲ੍ਹ ਕੇ ਗੁਰੂ ਜੀ ਪਾਸ ਪਹੁੰਚਾ ਦਿੱਤੇ। ਜਦ ਸ਼ਾਹਜਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਇਕ ਸੈਨਾ ਕਾਲਾ ਬੇਗ ਤੇ ਕਮਰ ਬੇਗ ਦੇ ਅਧੀਨ ਗੁਰ ਜੀ ਨਾ ਲੜਨ ਲਈ ਭੇਜੀ। ਦੋਨੋਂ ਸੈਨਾਵਾਂ ਦਾ ਮੁਕਾਬਲਾ ਲਹਿਰਾਂ ਦੇ ਅਸਥਾਨ 'ਤੇ ਹੋਇਆ। ਦੋਨੋਂ ਮੁਗਲ ਸੈਨਾਪਤੀ ਇਸ ਵਿਚ ਮਾਰੇ ਗਏ ਤੇ ਸਿੱਖਾਂ ਦੀ ਜਿੱਤ ਹੋਈ। |
(110) Question:- |
ਪੈਂਦੇ ਖਾਂ ਕੌਣ ਸੀ? ਅਤੇ ਉਸਦੇ ਗੁਰੂ ਹਗੋਬਿੰਦ ਸਾਹਿਬ ਨਾਲ ਕਿਦਾਂ ਦੇ ਸੰਬੰਧ ਸਨ? |
Answer:- |
ਪੈਂਦੇ ਖਾਂ ਇਕ ਪਠਾਣ ਸੀ। ਜਿਸ ਨੂੰ ਗੁਰੂ ਜੀ ਨੇ ਪਾਲ-ਪੋਸ ਕੇ ਵੱਡਾ ਕੀਤਾ ਸੀ। ਬਾਅਦ ਵਿਚ ਉਸਨੇ ਗੁਰੂ ਜੀ ਨਾਲ ਨਮਕਹਰਾਮੀ ਕਰਕੇ ਬਾਦਸ਼ਾਹ ਸ਼ਾਹਜਹਾਂ ਕੋਲ ਜਾ ਕੇ ਗੁਰੂ ਜੀ ਦੇ ਬਰਖਿਲਾਫ ਭੜਕਾਇਆ। ਕਰਤਾਰਪੁਰ ਦੇ ਯੁੱਧ ਵੇਲੇ ਪੈਂਦੇ ਖਾਨ ਸ਼ਾਹੀ ਫ਼ੌਜ ਨਾਲ ਮਿਲ ਕੇ ਗੁਰੂਜੀ ਦੇ ਬਰਖਿਲਾਫ ਸੀ। |