• Call Us 9811758300, 9814748103, 01141447461, 01832500399

  • Mail Us wahgurusjsp@gmail.com

Question / Answers

(111) Question:- ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਲੜੀ ਕਰਤਾਰਪੁਰ ਦੀ ਜੰਗ ਦਾ ਵਰਨਣ ਕਰੋ।
Answer:- ਇਸ ਲੜਾਈ ਦਾ ਮੁਖ ਕਾਰਨ ਸੀ ਪੈਂਦੇ ਖਾਂ ਦਾ ਗੁਰੂ ਜੀ ਨਾਲ ਦਗਾ ਕਰਨਾ। ਬਾਦਸ਼ਾਹ ਸ਼ਾਹਜਹਾਂ ਗੁਰੂ ਜੀ ਨਾਲ ਨਾਰਾਜ਼ ਸੀ, ਕਿਉਂਕਿ ਪਿਛਲੀ ਲੜਾਈ ਵਿਚ ਮੁਗਲ ਸੈਨਾ ਦੇ ਕਾਲਾ ਬੇਗ ਤੇ ਨਾਹਰ ਬੇਗ ਮਾਰੇ ਗਏ ਸਨ। ਇਸ ਵਾਰ ਸ਼ਾਹਜਹਾਂ ਨੇ ਪੈਂਦੇ ਖਾਂ ਤੇ ਕਾਲੇ ਖਾਂ ਦੇ ਅਧੀਨ ਵਿਸ਼ਾਲ ਸੈਨਾ ਗੁਰੂ ਹਰਿਗੋਬਿੰਦ ਸਾਹਿਬ ਦੇ ਵਿਰੁੱਧ ਭੇਜੀ। ਕਰਤਾਰਪੁਰ ਵਿਖੇ ਘਮਸਾਨ ਦੀ ਲੜਾਈ ਹੋਈ। ਇਸ ਯੁੱਧ ਵਿਚ ਗੁਰੂ ਸਾਹਿਬ ਤੇ ਉਨ੍ਹਾਂ ਦੇ ਸਿੱਖਾਂ ਨੇ ਬਹੁਤ ਬਹਾਦਰੀ ਤੇ ਦਲੇਰੀ ਵਿਖਾਈ। ਜੀਤ ਮੱਲ, ਬਿਧੀ ਚੰਦ ਅਤੇ ਰਾਏ ਜੋਧ ਨਾਂ ਦੇ ਸਿੱਖਾਂ ਨੇ ਆਪਣੀ ਯੁੱਧ ਕਲਾ ਦਾ ਬਹੁਤ ਚੰਗਾ ਪ੍ਰਦਰਸ਼ਨ ਕੀਤਾ। ਉਹਨਾਂ ਤੋਂ ਬਿਨਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੁੱਤਰਾਂ ਬਾਬਾ ਗੁਰਦਿੱਤਾ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਵੀ ਅਦੁੱਤੀ ਬਹਾਦਰੀ ਵਿਖਾਈ। ਪੈਂਦੇ ਖਾਂ ਸਮੇਤ ਤਿੰਨ ਮੁਗਲ ਸੈਨਾਪਤੀ ਮਾਰੇ ਗਏ, ਸਿੱਖਾਂ ਦਾ ਵੀ ਭਾਰੀ ਨੁਕਸਾਨ ਹੋਇਆ ਪਰ ਉਹਨਾਂ ਨੂੰ ਜਿੱਤ ਪ੍ਰਾਪਤ ਹੋ ਗਈ।
(112) Question:- ਡਰੌਲੀ ਭਾਈ ਦੇ ਅਸਥਾਨ ਦੀ ਗੁਰੂ ਜੀ ਦੇ ਜੀਵਨ ਵਿਚ ਕੀ ਮਹੱਤਤਾ ਹੈ?
Answer:- ਡਰੌਲੀ ਭਾਈ ਜਾਂ ਭਾਈ ਕੀ ਡਰੌਲੀ ਇਕ ਪਿੰਡ ਦਾ ਨਾਂ ਹੈ ਜੋ ਮੋਗਾ ਤੋਂ 14 ਕਿਲੋਮੀਟਰ ਪੱਛਮ ਵਿਚ ਫਰੀਦਕੋਟ ਜ਼ਿਲ੍ਹੇ ਵਿਚ ਹੈ। ਇਸ ਅਸਥਾਨ 'ਤੇ ਗੁਰੂ ਜੀ ਦੇ ਸਾਂਢੂ ਭਾਈ ਸਾਂਈ ਦਾਸ ਜੀ (ਮਾਤਾ ਦਮੋਦਰੀ ਜੀ ਦੀ ਭੈਣ ਮਾਈ ਰਾਮੋ ਦੇ ਪਤੀ) ਰਹਿੰਦੇ ਸਨ। ਉਹ ਗੁਰੂ ਜੀ ਦੇ ਬਹੁਤ ਸ਼ਰਧਾਲੂ ਵੀ ਸੀ। ਗੁਰੂ ਜੀ ਇਸ ਅਸਥਾਨ 'ਤੇ ਕਈ ਵਾਰ ਆ ਕੇ ਠਹਿਰੇ। ਜਦ ਗੁਰੂ ਜੀ ਸੰਨ 1613 ਈ: ਵਿਚ ਡਰੌਲੀ ਰਹੇ ਤੇ ਉਹਨਾਂ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦਾ ਜਨਮ 15 ਨਵੰਬਰ 1613 ਵਿਚ ਉਕੇ ਹੀ ਹੋਇਆ ਸੀ। ਫੇਰ ਜਦ ਅੰਮ੍ਰਿਤਸਰ ਤੇ ਸ੍ਰੀ ਹਰਿਗੋਬਿੰਦਪੁਰ ਵਾਲੀਆਂ ਲੜਾਈਆਂ ਵਿਚ ਮੁਗਲ ਸੈਨਾ ਦੀ ਹਾਰ ਹੋ ਗਈ ਤੇ ਗੁਰੂ ਜੀ ਨੂੰ ਪਤਾ ਲੱਗਾ ਕਿ ਸ਼ਾਹੀ ਫ਼ੌਜ ਵਲੋਂ ਅੰਮ੍ਰਿਤਸਰ ਉਤੇ ਬੜਾ ਵੱਡਾ ਹਮਲਾ ਹੋ ਸਕਦਾ ਹੈ ਤਾਂ ਉਹ ਆਪਣੇ ਪਰਿਵਾਰ ਨੂੰ ਲੈ ਕੇ ਇਕ ਵਾਰ ਫੇਰ ਡਰੌਲੀ ਆ ਗਏ ਪਰ ਇਸ ਦੌਰਾਨ 1631 ਵਿਚ ਗੁਰੂ ਜੀ ਦੇ ਪਰਿਵਾਰ ਵਿਚ, ਮਾਤਾ ਦਮੋਦਰੀ ਜੀ ਦਾ, ਮਾਤਾ ਰਾਮੋ ਜੀ ਦਾ, ਭਾਈ ਸਾਂਈ ਦਾਸ ਜੀ ਦਾ ਤੇ ਗੁਰੂ ਜੀ ਦੀ ਸੱਸ ਤੇ ਸਹੁਰਾ ਸਾਹਿਬ ਦਾ ਇਕ-ਇਕ ਕਰਕੇ ਥੋੜ੍ਹੇ ਦਿਨਾਂ ਵਿਚ ਹੀ ਦੇਹਾਂਤ ਹੋ ਗਿਆ। ਸੋ ਗੁਰੂ ਜੀ ਨੇ ਆਪਣੇ ਪਰਿਵਾਰ ਨੂੰ ਬਾਬਾ ਗੁਰਦਿੱਤਾ ਜੀ ਨਾਲ ਕੀਰਤਪੁਰ ਭੇਜ ਦਿੱਤਾ ਤੇ ਆਪ ਭਾਈ ਰੂਪਾ ਪਿੰਡ ਚਲੇ ਗਏ।
(113) Question:- ਭਾਈ ਰੂਪਾ ਪਿੰਡ ਬਾਰੇ ਸੰਖੇਪ ਜਾਣਕਾਰੀ ਦਿਓ।
Answer:- ਭਾਈ ਰੂਪਾ ਦਾ ਪਿੰਡ ਰਾਮਪੁਰਾ ਫੂਲ ਤੋਂ 18 ਕਿਲੋਮੀਟਰ ਉਤਰ ਵਿਚ ਬਠਿੰਡਾ ਜ਼ਿਲ੍ਹਾ ਵਿਚ ਹੈ। ਭਾਈ ਰੂਪਾ ਗੁਰੂ ਜੀ ਨੇ ਇਸ ਪਿੰਡ ਦਾ ਨਾਂ ਭਾਈ ਰੂਪਾ ਦੇ ਨਾਂ 'ਤੇ ਰੱਖ ਕੇ ਉਥੇ ਸੰਗਤ ਲਈ ਲੰਗਰ ਚਲਾਉਣ ਦੀ ਸੇਵਾ ਭਾਈ ਰੂਪਾ ਨੂੰ ਬਖਸ਼ੀ। ਹੁਣ ਉਥੇ ਇਕ ਗੁਰਦੁਆਰਾ ਹੈ ਜਿਸ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕਿਹਾ ਜਾਂਦਾ ਹੈ। ਜਿਸ ਨਾਲ ਇਕ ਲੰਗਰ ਦੀਵਾਨ ਵੀ ਹੈ। ਹਾਲੇ ਵੀ ਇਸ ਗੁਰਦੁਆਰੇ ਦੀ ਦੇਖ-ਰੇਖ ਭਾਈ ਰੂਪੇ ਦੀ ਸੰਤਾਨ ਹੀ ਕਰਦੀ ਹੈ।
(114) Question:- ਸ਼ਬਦ ਚੌਂਕੀ ਦੀ ਮਰਯਾਦਾ ਕਦੋਂ ਤੇ ਕਿਸ ਤਰਾਂ ਸ਼ੁਰੂ ਹੋਈ?
Answer:- ਜਦ ਗਰੂ ਹਰਿਗੋਬਿੰਦ ਸਾਹਿਬ ਅੰਮ੍ਰਿਤਸਰ ਤੋਂ ਡਰੌਲੀ ਭਾਈ ਪਿੰਡ ਚਲੇ ਗਏ ਸਨ ਤਾਂ ਸੰਗਤਾਂ ਪਿਛੋਂ ਵੈਰਾਗ ਵਿਚ ਆ ਗਈਆਂ। ਗੁਰੂ ਜੀ ਦੇ ਲੰਮੇ ਸਮੇਂ ਦਾ ਵਿਛੋੜਾ ਉਹ ਬਰਦਾਸ਼ਤ ਨਹੀਂ ਕਰ ਰਹੀਆਂ ਸਨ। ਉਸ ਵੇਲੇ ਬਾਬਾ ਬੁੱਢਾ ਜੀ ਨੇ ਸੋਦਰ ਰਹਿਰਾਸਿ ਦੇ ਪਾਠ ਤੋਂ ਪਿਛੋਂ ਚੌਂਕੀ ਸਾਹਿਬ ਦੀ ਰੀਤ ਚਲਾਈ ਜੋ ਅੱਜ ਤਕ ਚਲਦੀ ਆ ਰਹੀ ਹੈ। ਇਸ ਅਨੁਸਾਰ ਸੰਗਤਾਂ ਨਿਸ਼ਾਨ ਸਾਹਿਬ ਫੜ ਕੇ ਸਰੋਵਰ ਦੀ ਪ੍ਰਕਰਮਾ ਕਰਦੇ ਹੋਏ ਹਰਿਮੰਦਰ ਸਾਹਿਬ ਵਿਖੇ ਆ ਕੇ ਅਰਦਾਸ ਕਰਦੀਆਂ ਹਨ ਕਿ ਸਤਿਗੁਰੂ ਜੀ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰੋ। ਚੌਂਕੀਆਂ ਦਾ ਜ਼ਿਕਰ ਅਰਦਾਸ ਵਿਚ ਵੀ ਆਉਂਦਾ ਹੈ।
(115) Question:- ਲੱਲਾ ਬੇਗ ਨਾਲ ਹੋਏ ਯੁੱਧ ਦਾ ਵਿਵਰਣ ਦਿਓ।
Answer:- ਸ਼ਾਹਜਹਾਂ ਨੇ ਘੋੜਿਆਂ ਦੀ ਚੋਰੀ ਤੋਂ ਬਾਅਦ ਲੱਲਾ ਬੇਗ ਨੂੰ 35000 ਫ਼ੌਜ ਦੇ ਕੇ ਗੁਰੂ ਜੀ ਨੂੰ ਫੜ ਕੇ ਘੋੜਿਆਂ ਸਮੇਤ ਲਾਹੌਰ ਲਿਆਉਣ ਲਈ ਭੇਜਿਆ। ਇਸ ਲੜਾਈ ਵਿਚ ਲੱਲਾ ਬੇਗ, ਉਸ ਦੇ ਸੈਨਾਪਤੀ, ਪੁੱਤਰ ਤੇ ਬਹੁਤ ਭਾਰੀ ਸੈਨਾ ਮਾਰੀ ਗਈ। ਇਸ ਯੁੱਧ ਵਿਚ ਗੁਰੂ ਜੀ ਦਾ ਦਿਲਬਾਗ ਘੋੜਾ ਵੀ ਮਾਰਿਆ ਗਿਆ। ਇਸ ਜੰਗ ਦੇ ਸ਼ਹੀਦਾਂ ਦੇ ਸਸਕਾਰ ਵਾਲੀ ਜਗ੍ਹਾ 'ਤੇ ਗੁਰਦੁਆਰਾ ਗੁਰੂਸਰ ਰਾਮਪੁਰਾ ਫੂਲ ਰੇਲਵੇ ਸਟੇਸ਼ਨ ਤੋਂ 3 ਮੀਲ ਦੂਰ ਪਿੰਡ ਮਹਿਰਾਜ ਦੇ ਪਾਸ ਸਥਿਤ ਹੈ।
(116) Question:- ਗੁਰੂ ਜੀ ਦੇ ਕਰਤਾਰਪੁਰ ਦੇ ਨਿਵਾਸ ਦੇ ਸਮੇਂ ਦੀ ਜਾਣਕਾਰੀ ਦਿਓ।
Answer:- ਗੁਰੂ ਜੀ ਨੇ ਆਪਣੇ ਪਰਿਵਾਰ ਨੂੰ ਭਾਈ ਰੂਪਾ ਪਿੰਡ ਤੋਂ ਹੀ ਕਰਤਾਰਪੁਰ ਭੇਜ ਦਿੱਤਾ ਸੀ। ਗੁਰੂ ਗ੍ਰੰਥ ਸਾਹਿਬ ਦੀ ਤਿਆਰ ਕੀਤੀ ਹੋਈ ਪਹਿਲੀ ਬੀੜ ਵੀ ਪਰਿਵਾਰ ਦੇ ਨਾਲ ਕਰਤਾਰਪੁਰ ਭੇਂ ਦਿੱਤੀ ਗਈ। ਜਦ ਕਰਤਾਰਪੁਰ ਦੀ ਲੜਾਈ ਹੋਈ ਤਾਂ ਉਸਦੀ ਜਿੱਤ ਤੋਂ ਬਾਅਦ ਗੁਰੂ ਜੀ ਕਰਤਾਰਪੁਰ ਤੋਂ ਕੀਰਤਪੁਰ ਚਲੇ ਗਏ। ਬਾਕੀ ਸਭ ਪਰਿਵਾਰ ਵੀ ਕੀਰਤਪੁਰ ਚਲਾ ਗਿਆ। ਪਰ ਗੁਰੂ ਜੀ ਦਾ ਪੋਤਰਾ ਧੀਰਮੱਲ ਪਿੱਛੇ ਕਰਤਾਰਪੁਰ ਹੀ ਰਹਿ ਗਿਆ।
(117) Question:- ਗੁਰੂ ਜੀ ਕਦੋਂ ਤੇ ਕਿੱਥੇ ਜੋਤੀ ਜੋਤ ਸਮਾਏ?
Answer:- ਗੁਰੂ ਜੀ ਨੇ ਆਪਣੀ ਜ਼ਿੰਦਗੀ ਦੇ ਅੰਤਮ 10 ਸਾਲ ਕੀਰਤਪੁਰ ਸਾਹਿਬ ਬਿਤਾਏ। ਆਪ ਜੀ ਇਸ ਅਸਥਾਨ 'ਤੇ ਹੀ 7 ਚੇਤਰ ਸੰਮਤ 1644 ਨੂੰ ਜੋਤੀ ਜੋਤ ਸਮਾਏ। ਜਿੱਥੇ ਆਪ ਜੋਤੀ ਜੋਤ ਸਮਾਏ ਸਨ, ਉਥੇ ਹੁਣ ਗੁਰਦੁਆਰਾ ਪਤਾਲਪੁਰੀ ਬਣਿਆ ਹੋਇਆ ਹੈ। ਇਸ ਗੁਰਦੁਆਰੇ ਦੀ ਮਹੱਤਤਾ ਇਹ ਹੈ ਕਿ ਸਿੱਖ ਆਪਣੇ ਮ੍ਰਿਤਕਾਂ ਦੇ ਫੁੱਲ ਇਸ ਅਸਥਾਨ 'ਤੇ ਦਰਿਆ ਸਤਿਲੁਜ ਵਿਚ ਪਾਉਣ ਆਉਂਦੇ ਹਨ।
(118) Question:- ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਹਾ ਜਨਮ ਜਦੋਂ ਤੇ ਕਿੱਥੇ ਹੋਇਆ? ਆਪ ਜੀ ਦੇ ਮਾਤਾ ਪਿਤਾ ਕੌਣ ਸਨ? ਆਪ ਜੀ ਦੇ ਵਿਆਹ ਤੇ ਸੰਤਾਨ ਬਾਰੇ ਵੀ ਦੱਸੋ।
Answer:- ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਸਨ। ਅਪ ਜੀ ਨੇ ਮਾਤਾ ਨਿਹਾਲ ਕੋਰ ਦੀ ਕੁੱਖੋਂ 16-1-1630 ਨੂੰ ਕੀਰਤਪੁਰ ਦੇ ਅਸਥਾਨ 'ਤੇ ਅਵਤਾਰ ਧਾਰਿਆ। ਗੁਰੂ ਹਰਿ ਰਾਇ ਸਾਹਿਬ ਜੀ ਦਾ ਵਿਆਹ ਭਾਈ ਦਇਆ ਰਾਮ ਜੀ ਦੀ ਸਪੁੱਤਰੀ ਬੀਬੀ ਕ੍ਰਿਸ਼ਨ ਕੌਰ ਨਾਲ ਹੋਇਆ। ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਬਾਬਾ ਰਾਮਰਾਇ, ਬੀਬੀ ਰੂਪ ਕੌਰ ਅਤੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੇ ਜਨਮ ਲਿਆ ਜੋ ਬਾਅਦ ਵਿਚ 8ਵੇਂ ਗੁਰੂ ਬਣੇ।
(119) Question:- ਗਰੂ ਹਰਿ ਰਾਇ ਜੀ ਨੂੰ ਗੱਦੀ ਕਦੋਂ ਤੇ ਕਿਸ ਤਰ੍ਹਾਂ ਮਿਲੀ?
Answer:- ਬਾਬਾ ਗੁਰਦਿੱਤਾ ਜੀ ਦੇ ਸੰਮਤ 1630 ਵਿਚ ਅਕਾਲ ਚਲਾਣੇ ਪਿਛੋਂ ਉਨ੍ਹਾਂ ਦੇ ਵੱਡੇ ਭਰਾ ਧੀਰਮੱਲ ਜੀ ਨੂੰ ਗੱਦੀ ਇਸ ਲਈ ਨਹੀਂ ਦਿੱਤੀ ਗਈ ਕਿਉਂਕਿ ਕਰਤਾਰਪੁਰ ਦੇ ਯੁੱਧ ਸਮੇਂ ਧੀਰਮੱਲ ਨੇ ਤੁਰਕਾਂ ਦਾ ਸਾਥ ਦਿੱਤਾ ਸੀ। ਸ੍ਰੀ ਹਰਿ ਰਾਇ ਸਾਹਿਬ ਜੀ ਨੂੰ ਗੁਰਗੱਦੀ ਦੇ ਯੋਗ ਸਮਝ ਕੇ 5 ਸੁਦੀ ਚੇਤਰ ਦੇ ਸਤਵੇਂ ਦਿਨ ਸੰਮਤ 1701 ਨੂੰ (8-3-1644) ਨੂੰ ਕੀਰਤਪੁਰ ਦੇ ਅਸਥਾਨ 'ਤੇ ਤਿਲਕ ਲਗਾਇਆ ਗਿਆ।
(120) Question:- ਭਾਈ ਭਗਤੂ ਜੀ ਕੌਣ ਸਨ? ਉਨ੍ਹਾਂ ਦਾ ਗੁਰ ਹਰਿ ਰਾਇ ਜੀ ਦੇ ਜੀਵਨ ਨਾਲ ਕੀ ਸਬੰਧ ਸੀ?
Answer:- ਭਾਈ ਭਗਤੂ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਗੁਰੂ ਘਰ ਦੇ ਪ੍ਰੇਮੀ ਸਨ। ਉਹ ਮਾਲਵਾ ਦੇ ਇਲਾਕੇ ਵਿਚ ਰਹਿੰਦੇ ਸਨ ਪਰ ਸਮੇਂ-ਸਮੇਂ ਗੁਰੂ ਜੀ ਨੂੰ ਮਿਲਣ ਆਉਂਦੇ ਰਹਿੰਦੇ ਸਨ। ਉਨਾਂ ਨੇ ਗੁਰੂ ਹਰਿ ਰਾਇ ਸਾਹਿਬ ਦੇ ਵੇਲੇ ਆਪਣੀ ਸੰਸਾਰ ਯਾਤਰਾ ਪੂਰੀ ਕੀਤੀ। ਸਤਵੇ ਗੁਰ ਨੇ ਹੱਥੀ ਭਾਈ ਭਗਤੂ ਦੇ ਦਾਹ ਸਸਕਾਰ ਕੀਤੇ। ਉਸ ਸਮੇਂ ਮਾਲਵਾ ਤੋਂ ਆੀਆਂ ਸੰਗਤਾਂ ਨੇ ਗੁਰੂ ਹਰਿ ਰਾਇ ਸਾਹਿਬ ਨੂੰ ਮਾਲਵਾ ਆਉਣ ਦਾ ਸੱਦਾ ਦਿੱਤਾ। ਭਾਈ ਭਗਤੂ ਦੇ ਪੁੱਤਰ ਜੀਵਨ ਨੇ ਵੀ ਬੇਨਤੀ ਕੀਤੀ। ਇਸ ਉਪਰੰਤ ਗੁਰੂ ਜੀ ਮਾਲਵਾ ਗਏ।