• Call Us 9811758300, 9814748103, 01141447461, 01832500399

  • Mail Us wahgurusjsp@gmail.com

Question / Answers

(221) Question:- ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀਆਂ, ਦਿਨ ਰੈਣਿ, ਵਣਜਾਰਾ, ਬਿਰਹੜੇ, ਕਰਹਲੇ, ਘੋੜੀਆਂ, ਸੁਚਜੀ, ਕੁਚਜੀ ਅਤੇ ਗੁਣਵੰਤੀ ਬਾਰੇ ਜਾਣਕਾਰੀ ਦਿਓ।
Answer:- ਦਿਨ ਰੈਣ ਦਾ ਸ਼ਬਦ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਹੈ ਤੇ ਇਹ ਸਾਨੂੰ ਦੱਸਦਾ ਹੈ ਕਿ ਕਿਵੇਂ ਸਾਨੂੰ ਦਿਨ ਤੇ ਰਾਤ ਬਿਤਾਉਣੇ ਚਾਹੀਦੇ ਹਨ। ਵਣਜਾਰਾ ਤੋਂ ਭਾਵ ਹੈ ਵਪਾਰੀ ਤੇ ਇਸ ਸ਼ਬਦ ਵਿਚ ਗੁਰੂ ਨਾਨਕ ਦੇਵ ਜੀ ਸਾਨੂੰ ਸੱਚਾ ਵਪਾਰ ਕਰਨ ਦਾ ਉਪਦੇਸ਼ ਦਿੰਦੇ ਹਨ। ਬਿਰਹੜੇ ਪ੍ਰਮਾਤਮਾ ਤੋਂ ਸਾਡੇ ਵਿਛੋੜੇ ਦੀ ਦਸ਼ਾ ਨੂੰ ਦਰਸਾਉਂਦਾ ਹੋਇਆ ਸ਼ਬਦ ਹੈ ਤੇ ਕਰਹਲੇ ਸਾਨੂੰ ਰੱਬ ਨੂੰ ਮਿਲਣ ਦੀ ਉਚਾਈ ਨੂੰ ਪ੍ਰਾਪਤ ਕਰਨ ਲਈ ਕੋਸ਼ਿਸ਼ ਕਰਨ ਤੇ ਜੋਰ ਦੇਂਦਾ ਹੈ। ਸੁਚਜੀ ਤੇ ਕੁਚਜੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਦੋ ਸ਼ਬਦ ਹਨ। ਜੋ ਔਰਤ ਦੇ ਸੁਚਜੇ ਤੇ ਕੁਚਜੇ ਗੁਣਾਂ ਤੇ ਔਗੁਣਾਂ ਦਾ ਵਰਨਣ ਕਰਦੇ ਹਨ। ਗੁਰੂ ਅਰਜਨ ਦੇਵ ਜੀ ਦੁਆਰਾ ਲਿਖੀ ਹੋਈ ਰਚਨਾ ਗੁਣਵੰਤੀ ਇਕ ਐਸੀ ਪਵਿੱਤਰ ਔਰਤ ਨੂੰ ਦਰਸਾਉਂਦੀ ਹੈ ਜਿਸ ਨੇ ਪਰਮਾਤਮਾ ਨੂੰ ਪਾਉਣ ਲਈ ਆਪਣੇ ਆਪ ਨੂੰ ਪਰਮਾਤਮਾ ਨੂੰ ਸਮਰਪਿਤ ਕੀਤਾ ਹੋਇਆ ਹੈ।