(61) Question:- |
ਗੁਰੂ ਅਮਰਦਾਸ ਜੀ ਬਾਰੇ ਭੱਟਾਂ ਦੇ ਸਵੱਈਆਂ ਵਿਚ ਆਏ ਹੋਏ ਕੁਝ ਸੁੰਦਰ ਖਿਆਲਾਂ ਦਾ ਉਲੇਖ ਕਰੋ। |
Answer:- |
ਭੱਟ ਭਲ੍ਹ ਜੀ ਨੇ ਗੁਰੂ ਅਮਰਦਾਸ ਜੀ ਬਾਰੇ ਇਸ ਤਰ੍ਹਾਂ ਬਚਨ ਕੀਤੇ ਹਨ:-
ਭਲੇ ਅਮਰਦਾਸੁ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ।। (ਅੰਗ 1396)
ਭਟ ਕੀਰਤ ਜੀ ਅਨੁਸਾਰ
ਗੁਰ ਅਮਰਦਾਸੁ ਜਿਨ ਸੇਵਿਅਉ ਤਿਨ ਦੁਖੁ ਦਰਿਦ੍ਰ ਪਰਹਰਿ ਪਰੈ।। (ਅੰਗ 1395)
ਤੇ-
ਗੁਰ ਅਮਰਦਾਸ ਕਾਰਣ ਕਰਣ ਜਿਵ ਤੂ ਰਖਹਿ ਤਿਵ ਰਹਉ।। (ਅੰਗ 1395)
|
(62) Question:- |
ਗੁਰੂ ਅਮਰਦਾਸ ਜੀ ਕਦੋਂ ਤੇ ਕਿੱਥੇ ਜੋਤੀ ਜੋਤ ਸਮਾਏ? |
Answer:- |
ਸ੍ਰੀ ਗੁਰੂ ਅਮਰਦਾਸ ਜੀ ਭਾਦਰੋਂ ਸੁਦੀ 15 ਸੰਮਤ 1631 ਨੂੰ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾਏ। |
(63) Question:- |
ਸ੍ਰੀ ਗੁਰੂ ਅਮਰਦਾਸ ਜੀ ਦਾ ਤੇ ਸ੍ਰੀ ਗੁਰੂ ਰਾਮਦਾਸ ਜੀ ਦਾ ਦੁਨਿਆਵੀ ਸਬੰਧ ਕੀ ਸੀ? |
Answer:- |
ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਬੇਟੀ ਬੀਬੀ ਭਾਨੀ ਜੀ ਦਾ ਵਿਆਹ ਸ੍ਰੀ ਗੁਰੂ ਰਾਮਦਾਸ ਜੀ (ਜੋ ਉਸ ਵੇਲੇ ਭਾਈ ਜੇਠਾ ਜੀ ਸਨ) ਨਾਲ ਸੰਨ 1553 ਵਿਚ ਕੀਤਾ। ਗੁਰਗੱਦੀ ਦੇਣ ਵੇਲੇ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਆਪਣੇ ਪੁੱਤਰਾਂ ਤੋਂ ਜ਼ਿਆਦਾ ਯੋਗ ਪਾਇਆ ਤੇ ਗੁਰਗੱਦੀ ਦੀ ਬਖਸ਼ਿਸ਼ ਕੀਤੀ। |
(64) Question:- |
ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ, ਮਾਤਾ ਪਿਤਾ, ਵਿਆਹ ਤੇ ਸੰਤਾਨ ਬਾਰੇ ਦੱਸੋ। ਗੁਰੂ ਸਾਹਿਬ ਦਾ ਪਹਿਲਾਂ ਨਾਂ ਕੀ ਸੀ ਤੇ ਆਪ ਕਦੋਂ ਤੇ ਕਿਸ ਤਰ੍ਹਾਂ ਗੋਇੰਦਵਾਲ ਸਾਹਿਬ ਵਿਖੇ ਆਏ? |
Answer:- |
ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਸੰਮਤ 1591 ਨੂੰ ਚੂਨਾ ਮੰਡੀ ਲਾਹੌਰ ਵਿਖੇ ਸ੍ਰੀ ਹਰਿਦਾਸ ਮੱਲ ਸੋਢੀ ਖੱਤਰੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਹੋਇਆ। ਆਪ ਜੀ ਦਾ ਪਹਿਲਾ ਨਾਮ ਜੇਠਾ ਸੀ। ਕਿਉਂਕਿ ਆਪ ਦੇ ਮਾਤਾ-ਪਿਤਾ ਛੋਟੀ ਉਮਰ ਵਿਚ ਸਵਰਗਵਾਸ ਹੋ ਗਏ ਸਨ, ਇਸ ਕਰਕੇ ਆਪ ਆਪਣੇ ਨਾਨਕੇ ਪਿੰਡ ਬਾਸਰਕੇ ਵਿਚ ਆਪਣੀ ਨਾਨੀ ਜੀ ਕੋਲ ਆ ਗਏ। ਇਸ ਸਮੇਂ ਆਪ ਜੀ ਦੀ ਉਮਰ 7-8 ਸਾਲ ਦੀ ਸੀ। ਆਪ ਜੀ ਛੋਲਿਆਂ ਦੀਆਂ ਘੁੰਗਣੀਆਂ ਦੀ ਛਾਬੜੀ ਲਾ ਕੇ ਵੇਚਦੇ ਸਨ। ਜਦ ਸ੍ਰੀ ਗੁਰੂ ਅਮਰਦਾਸ ਜੀ ਬਾਸਰਕੇ ਤੋਂ ਗੋਇੰਦਵਾਲ ਸਾਹਿਬ ਆਏ ਤਾਂ ਜੇਠਾ ਜੀ ਵੀ ਉਸ ਪਰਿਵਾਰ ਨਾਲ ਗੋਇੰਦਵਾਲ ਸਾਹਿਬ ਆ ਗਏ। ਆਪ ਜੀ ਗੋਇੰਦਵਾਲ ਸਾਹਿਬ ਵੀ ਘੁੰਗਣੀਆਂ ਵੇਚਣ ਦਾ ਕੰਮ ਕਰਦੇ ਰਹੇ ਤੇ ਆਪਣਾ ਕਾਫੀ ਸਮਾਂ ਲੰਗਰ ਦੀ ਸੇਵਾ ਤੇ ਬਾਉਲੀ ਸਾਹਿਬ ਦੀ ਸੇਵਾ ਵਿਚ ਬਿਤਾਉਂਦੇ ਰਹੇ। ਗੁਰੂ ਜੀ ਦੇ ਘਰ ਤਿੰਨ ਪੁੱਤਰ ਪੈਦਾ ਹੋਏ, ਬਾਬਾ ਪ੍ਰਿਥੀ ਚੰਦ ਜੀ (1560), ਬਾਬਾ ਮਹਾਂਦੇਵ ਜੀ (1561) ਅਤੇ ਸ੍ਰੀ ਗੁਰੂ ਅਰਜਨ ਦੇਵ ਜੀ (1563) ਵਿਚ। |
(65) Question:- |
ਬੀਬੀ ਭਾਨੀ ਜੀ ਦਾ ਸੰਬੰਧ ਕਿੰਨੇ ਸਿੱਖ ਗੁਰੂਆਂ ਨਾਲ ਸੀ? ਇਸ ਦਾ ਵੇਰਵਾ ਦਿਓ। |
Answer:- |
ਸਿੱਖ ਜਗਤ ਵਿਚ ਬੀਬੀ ਭਾਨੀ ਜੀ ਦੀ ਸ਼ਖਸੀਅਤ ਬਹੁਤ ਮਹਾਨ ਹੈ। ਆਪ ਜੀ ਗੁਰੂ ਜੀ ਦੀ ਸਪੁੱਤਰੀ, ਗੁਰੂ ਜੀ ਦੀ ਪਤਨੀ, ਗੁਰੂ ਜੀ ਦੀ ਮਾਤਾ, ਗੁਰੂ ਜੀ ਦੀ ਦਾਦੀ ਅਤੇ ਪੜਦਾਦੀ ਵੀ ਸਨ। ਤੀਸਰੇ ਗੁਰੂ ਆਪ ਜੀ ਦੇ ਪਿਤਾ, ਚੌਥੇ ਗੁਰੂ ਆਪ ਜੀ ਦੇ ਪਤੀ ਸਨ, ਪੰਜਵੇਂ ਗੁਰੂ ਆਪ ਜੀ ਦੇ ਸਪੁੱਤਰ ਸਨ, ਛੇਵੇਂ ਗੁਰੂ ਆਪ ਜੀ ਦੇ ਪੋਤਰੇ ਸਨ ਤੇ ਨੌਂਵੇਂ ਗੁਰੂ ਆਪ ਜੀ ਦੇ ਪੜਪੋਤੇ ਸਨ। |
(66) Question:- |
ਅੰਮ੍ਰਿਤਸਰ ਸ਼ਹਿਰ ਦਾ ਪਹਿਲਾ ਕੀ ਨਾਮ ਸੀ ਤੇ ਇਸ ਨੂੰ ਸਥਾਪਤ ਕਰਨ ਵਿਚ ਗੁਰੂ ਰਾਮਦਾਸ ਜੀ ਨੇ ਕੀ ਮਹੱਤਵਪੂਰਨ ਭੂਮਿਕਾ ਨਿਭਾਈ? |
Answer:- |
ਅੰਮ੍ਰਿਤਸਰ ਸ਼ਹਿਰ ਦਾ ਪਹਿਲਾ ਨਾਮ ਚੱਕ ਗੁਰੂ ਸੀ। ਇਸ ਦੀ ਨੀਂਹ ਭਾਈ ਜੇਠਾ ਜੀ ਨੇ ਸੰਮਤ 1631 ਵਿਚ ਰੱਖੀ ਸੀ। ਜਿਸ ਅਸਥਾਨ 'ਤੇ ਸ੍ਰੀ ਗੁਰੂ ਰਾਮਦਾਸ ਜੀ ਲੇ ਨਿਵਾਸ ਕੀਤਾ ਸੀ ਉਹ ਅੱਜ-ਕਲ੍ਹ ਗੁਰਦੁਆਰਾ ਗੁਰੂ ਕੇ ਮਹਿਲ ਦੇ ਨਾਮ ਨਾਲ ਪ੍ਰਸਿੱਧ ਹੈ ਇਸੇ ਅਸਥਾਨ 'ਤੇ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਨਿਵਾਸ ਅਸਥਾਨ ਰਿਹਾ। ਗੁਰੂ ਰਾਮਦਾਸ ਜੀ ਨੇ ਇਸ ਅਸਥਾਨ 'ਤੇ ਇਕ ਸਰੋਵਰ ਦੀ ਵੀ ਰਚਨਾ ਕੀਤੀ, ਜੋ ਕਿ ਉਸ ਸਮੇਂ ਰਾਮਦਾਸ ਸਰੋਵਰ ਕਰਕੇ ਪ੍ਰਸਿੱਧ ਹੋਇਆ।
ਗੁਰੂ ਰਾਮਦਾਸ ਜੀ ਵੇਲੇ ਚੱਕ ਗੁਰੂ ਦਾ ਨਾਮ ਬਦਲ ਕੇ ਚੱਕ ਰਾਮਦਾਸ ਤਥਾ ਰਾਮਦਾਸਪੁਰ ਪ੍ਰਚੱਲਤ ਹੋ ਗਿਆ। ਹੌਲੀ-ਹੌਲੀ ਸਰੋਵਰ ਦਾ ਨਾਮ ਅੰਮ੍ਰਿਤ ਦਾ ਸਰੋਵਰ ਹੋਣ ਦੇ ਨਾਤੇ ਅੰਮ੍ਰਿਤਸਰ ਹੋ ਗਿਆ ਤੇ ਇਸ ਦੇ ਨਾਲ ਹੀ ਸ਼ਹਿਰ ਦਾ ਨਾਮ ਵੀ ਅੰਮ੍ਰਿਤਸਰ ਪ੍ਰਚੱਲਤ ਹੋ ਗਿਆ। |
(67) Question:- |
ਗੁਰੂ ਰਾਮਦਾਸ ਜੀ ਨੇ ਸਿੱਖ ਪੰਥ ਨੂੰ ਜਿੱਥੇ ਅੰਮ੍ਰਿਤ ਸਰੋਵਰ ਦਿੱਤਾ ਤੇ ਗੁਰਬਾਣੀ ਦੀ ਰਚਨਾ ਕੀਤੀ ਉਥੇ ਉਸ ਦੇ ਪ੍ਰਚਾਰ ਵਾਸਤੇ ਵੀ ਉੱਦਮ ਕੀਤੇ। ਇਨ੍ਹਾਂ ਉੱਦਮਾਂ ਦੀ ਜਾਣਕਾਰੀ ਦਿਓ। |
Answer:- |
ਗੁਰੂ ਰਾਮਦਾਸ ਜੀ ਨੇ ਗੁਰੂ ਸਿੱਖੀ ਦੇ ਪ੍ਰਚਾਰ ਵਾਸਤੇ ਭਾਈ ਗੁਰਦਾਸ ਜੀ ਨੂੰ ਤੇ ਹੋਰ ਬਹੁਤ ਸਾਰੇ ਵਿਦਵਾਨਾਂ ਨੂੰ ਬਾਹਰ ਦੂਰ ਦੇ ਇਲਾਕਿਆਂ ਵਿਚ ਭੇਜਿਆ। ਆਪ ਨੇ ਲਾਹੌਰ ਵਿਚ ਚੂਨਾ ਮੰਡੀ ਦੇ ਅਸਥਾਨ 'ਤੇ ਇਕ ਧਰਮਸ਼ਾਲਾ ਵੀ ਬਣਵਾਈ ਜਿਥੇ ਸਤਿਸੰਗ ਦੇ ਪ੍ਰਪਹ ਨਾਲ ਸਿੱਖ ਦਾ ਪ੍ਰਚਾਰ ਹੋਣ ਲੱਗਾ। ਆਪ ਜੀ ਨੇ ਇਸ ਅਸਥਾਨ 'ਤੇ ਸੰਗਤਾਂ ਵਾਸਤੇ ਇਕ ਖੂਹ ਵੀ ਬਣਵਾਇਆ। ਗੁਰੂ ਰਾਮਦਾਸ ਜੀ ਨੇ ਸੰਤੋਖਸਰ ਦੀ ਖੁਦਵਾਈ ਵੀ ਆਪਣੇ ਜੀਵਨ ਕਾਲ ਵਿਚ ਸ਼ੁਰੂ ਕਰਵਾ ਦਿੱਤੀ ਸੀ। |
(68) Question:- |
ਗੁਰੂ ਜੀ ਵਲੋਂ ਸ਼ੁਰੂ ਕੀਤੀ ਗਈ ਮਸੰਦ-ਦਸਵੰਧ ਪ੍ਰਥਾ ਬਾਰੇ ਜਾਣਕਾਰੀ ਦਿਓ। |
Answer:- |
ਗੁਰੂ ਜੀ ਨੇ ਪ੍ਰਚਾਰ ਲਈ ਕਈ ਸਿੱਖਾਂ ਨੂੰ ਵੱਖ-ਵੱਖ ਥਾਵਾਂ 'ਤੇ ਭੇਜਿਆ। ਐਸੇ ਸੇਵਕ ਸਿੱਖ ਮਸੰਦ ਕਹਿਲਾਏ। ਗੁਰੂ ਸਾਹਿਬ ਦੁਆਰਾ ਸ਼ੁਰੂ ਕੀਤੀਆਂ ਖੁਦਾਈਆਂ ਤੇ ਹੋਰ ਕਾਰਜਾਂ ਲਈ ਧਨ ਦੀ ਜ਼ਰੂਰਤ ਮਹਿਸੂਸ ਕਰਕੇ ਮਸੰਦਾਂ ਨੂੰ ਇਹ ਕੰਮ ਸੌਂਪਿਆ ਕਿ ਉਹ ਲੋਕਾਂ ਤੋਂ ਦਸਵੰਧ ਇਕੱਠਾ ਕਰਕੇ ਗੁਰੂ ਘਰ ਵਿਚ ਜਮ੍ਹਾਂ ਕਰਵਾਉਣ। ਇਸ ਤਰ੍ਹਾਂ ਇਹ ਮਸੰਦ ਚੰਗੇ ਪ੍ਰਚਾਰਕ ਬਣ ਗਏ ਤੇ ਗੁਰੂ ਘਰ ਦੇ ਕੰਮਾਂ ਲਈ ਪੈਸਾ ਇਕੱਠਾ ਹੋਣ ਲੱਗਾ। ਦਸਵੰਧ ਤੋਂ ਭਾਵ ਸੀ ਆਪਣੀ ਆਮਦਨ ਦਾ ਦਸਵਾਂ ਹਿੱਸਾ ਧਰਮ ਕਾਰਜਾਂ ਲਈ ਦੇਣਾ। |
(69) Question:- |
ਗੁਰੂ ਰਾਮਦਾਸ ਜੀ ਦੁਆਰਾ ਰਚਿਤ ਬਾਣੀ ਦਾ ਵੇਰਵਾ ਦਿਓ। ਆਪ ਜੀ ਨੇ ਕਿਸ ਸ਼ਬਦ ਵਿਚ ਸਿੱਖਾਂ ਲਈ ਅਚਾਰ ਨੀਤੀ ਨਿਰਧਾਰਿਤ ਕੀਤੀ ਹੈ? |
Answer:- |
ਗੁਰੂ ਰਾਮਦਾਸ ਜੀ ਦੇ 679 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਆਪ ਜੀ ਦੀ ਬਾਣੀ 30 ਰਾਗਾਂ ਵਿਚ ਉਪਲਬਧ ਹੈ। ਆਪ ਜੀ ਨੂੰ ਰਾਗਾਂ ਦਾ ਐਨਾ ਗਿਆਨ ਸੀ ਕਿ ਕੁਝ ਰਾਗ ਆਪ ਨੇ ਖੁਦ ਤਿਆਰ ਕੀਤੇ। ਆਪ ਜੀ ਦੁਆਰਾ ਲਿਖੀਆਂ ਲਾਵਾਂ ਹੁਣ ਸਿੱਖਾਂ ਵਿਚ ਵਿਆਹ ਕਰਦੇ ਸਮੇਂ ਪੜ੍ਹੀਆਂ ਜਾਂਦੀਆਂ ਹਨ। ਇਨ੍ਹਾਂ ਲਾਵਾਂ ਨਾਲ ਗ੍ਰਹਿਸਤ ਜੀਵਨ ਸ਼ੁਰ ਕਰਨ ਨੂੰ ਅਨੰਦ ਕਾਰਜ ਕਿਹਾ ਜਾਂਦਾ ਹੈ। ਆਪ ਜੀ ਦੀਆਂ ਵਾਰਾਂ ਵੀ ਉਚ ਦਰਜੇ ਦੀਆਂ ਅਧਿਆਤਮਕ ਤੇ ਕਾਵਿ ਰਚਨਾਵਾਂ ਹਨ। ਆਪ ਨੇ ਬੜੀ ਸਰਲ ਬੋਲੀ ਵਿਚ ਗੂੜ੍ਹੇ ਖਿਆਲ ਪ੍ਰਗਟਾਏ ਹਨ, ਜਿਵੇਂ ਕਿ :-
ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ।।
ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ।। (ਅੰਗ 669-70)
ਗੁਰੂ ਜੀ ਦੇ ਗੁਰੂ ਗ੍ਰੰਥ ਸਾਹਿਬ ਦੇ ਅੰਗ 305 'ਤੇ ਅੰਕਤ ਸ਼ਬਦ ਵਿਚ ਗੁਰਸਿੱਖ ਨੂੰ ਅੰਮ੍ਰਿਤ ਵੇਲੇ ਉਠ ਕੇ, ਇਸ਼ਨਾਨ ਕਰਕੇ ਹਰਿ ਨਾਮ ਧਿਆਉਣ ਦੀ ਹਦਾਇਤ ਹੈ। ਪੂਰਾ ਸ਼ਬਦ ਇਸ ਪ੍ਰਕਾਰ ਹੈ:-
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ।।
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ।।
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ।।
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ।।
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ।।
ਜਨੁ ਨਾਨਕ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ।। (ਅੰਗ 305-06)
|
(70) Question:- |
ਗੁਰੂ ਰਾਮਦਾਸ ਜੀ ਦੀ ਬਾਣੀ ਲਾਵਾਂ ਬਾਰੇ ਜਾਣਕਾਰੀ ਦਿਉ। |
Answer:- |
ਲਾਵਾਂ ਦੀ ਬਾਣੀ
ਰਾਗ ਸੂਹੀ ਵਿਚ ਚੌਥੇ ਪਾਤਸ਼ਾਹ ਨੇ ਜੋ ਛੰਤ ਰਚੇ ਹਨ ਉਨ੍ਹਾਂ ਵਿਚੋਂ ਦੂਜੇ ਛੰਤ ਨੂੰ ਲਾਵਾਂ ਕਰ ਕੇ ਜਾਣਿਆ ਜਾਂਦਾ ਹੈ, ਭਾਵੇਂ ਇਸ ਉਤੇ ਐਸਾ ਕੋਈ ਸਿਰਲੇਖ ਨਹੀਂ ਦਿੱਤਾ ਗਿਆ। ਇਹ ਚਾਰੋ ਲਾਵਾਂ ਜਿੱਥੈ ਦੁਨਿਆਵੀ ਤੌਰ 'ਤੇ ਲੜਕੀ ਤੇ ਲਕੇ ਨੂੰ ਪਤਨੀ-ਪਤੀ ਦੇ ਪਵਿੱਤਰ ਬੰਧਨ ਵਿਚ ਬੰਨ੍ਹਦੀਆਂ ਹਨ, ਉਥੇ ਹੀ ਪਤਨੀ ਰੂਪੀ ਇਨਸਾਨ ਦੇ ਪਤੀ ਰੂਪੀ ਪ੍ਰਮੇਸ਼ਵਰ ਨਾਲ ਮੇਲ ਦੀਆਂ ਲਖਾਇਕ ਹਨ। ਪਹਿਲੀ ਲਾਂਵ ਵਿਚ ਵਾਹਿਗੁਰੂ ਦੀ ਆਗਿਆ ਨਾਲ ਕਾਰਜ ਸ਼ੁਰੂ ਕਰਦੇ ਹੋਏ ਰੱਬ ਉਪਰ ਨਿਸਚਾ ਕਰਕੇ ਤੇ ਨਾਮ ਨੂੰ ਅਰਾਧਦੇ ਹੋਏ ਅਨੰਦ ਦੀ ਪ੍ਰਾਪਤੀ ਵੱਲ ਆਵਣ ਦਾ ਸੰਕੇਤ ਹੈ। ਗੁਰੂ ਸਾਹਿਬ ਕਥਨ ਕਰਦੇ ਹਨ ਕਿ ਵਾਹਿਗੁਰੂ ਦੀ ਆਗਿਆ ਅਨੁਸਾਰ ਪਹਿਲੀ ਲਾਂਵ ਨਾਲ ਗ੍ਰਹਿਸਤ ਦੇ ਆਰੰਭ ਦਾ ਕਾਰਜ ਚਲਾਇਆ ਗਿਆ ਹੈ, ਦੂਸਰੀ ਲਾਂਵ ਵਿਚ ਮਿਲਾਪ ਦੇ ਨਾਲ ਅਹੰਕਾਰ ਦਾ ਖਤਮ ਹੋ ਜਾਣਾ, ਮਨ ਦੇ ਭੈਅ ਦਾ ਹਟ ਜਾਣਾ ਤੇ ਅਨੰਦ ਦੇ ਸ਼ਬਦਾਂ ਦਾ ਜ਼ਿਕਰ ਹੈ। ਤੀਸਰੀ ਲਾਂਵ ਵਿਚ ਸੰਤ ਜਨਾਂ ਦੇ ਮੇਲ ਦਾ ਜ਼ਿਕਰ ਕਰਦੇ ਹੋਏ ਮਨ ਵਿਚ ਕਰਤਾਰ ਦੇ ਵੱਸ ਜਾਣ ਕਰਕੇ ਜੋ ਅਨਹਦ ਧੁਨੀ ਉਪਜੀ ਹੈ, ਉਸ ਦਾ ਜਾਪ ਕਰਨ ਵਿਚ ਆਪਣੇ ਆਪ ਨੂੰ ਵਡਭਾਗੀ ਸਮਝਣ ਦਾ ਆਦੇਸ਼ ਹੈ। ਗੁਰੂ ਸਾਹਿਬ ਇਸ ਵਿਚ ਪ੍ਰਾਰਥਨਾ ਕਰਦੇ ਹਨ ਕਿ ਸੁਭਾਗ ਜੋੜੀ ਦੇ ਮਨ ਵਿਚ ਨਾਮ ਦੀ ਪ੍ਰੀਤੀ ਦੇ ਕੁਕਰਮਾਂ ਤੋਂ ਗਿਲਾਨੀ ਉਪਜੇ। ਚੌਥੀ ਤੇ ਅੰਤਿਮ ਲਾਂਵ ਪਤੀ ਦੀ ਪ੍ਰਾਪਤੀ ਨਾਲ ਮਿਲੀ ਸ਼ਾਂਤੀ ਤੇ ਲੁੜੀਂਦੇ ਫਲ ਦਾ ਜ਼ਿਕਰ ਕਰਦੀ ਹੈ। ਇਸਤਰੀ ਦੇ ਮਨ ਵਿਚ ਇਸ ਮਿਲਣ ਨਾਲ ਪਤੀ ਦਾ ਨਾਉਂ ਪ੍ਰਕਾਸ਼ਿਤ ਹੋਇਆ ਹੈ। ਭਾਵੇਂ ਇਥੇ ਪਤੀ ਤੇ ਪਤਨੀ ਪਰਮਾਤਮਾ ਦੇ ਬਣਾਏ ਇਨਸਾਨ ਹਨ ਪਰ ਉਸ ਅਵਸਥਾ ਨੂੰ ਲਕੇ ਤੇ ਲੜਕੀ ਦੇ ਵਿਆਹ ਦੇ ਨਾਲ ਪ੍ਰਗਟਾ ਕੇ ਗੁਰੂ ਸਾਹਿਬ ਨੇ ਜਿਥੇ ਅਨੰਦ ਦੀ ਰਸਮ ਦੀ ਮਹਾਨਤਾ ਵਧਾਈ ਹੈ, ਉਥੇ ਹੀ ਪ੍ਰਭੂ ਪ੍ਰਾਪਤੀ ਦੇ ਮਹਾਨਤਮ ਉਦੇਸ਼ ਨੂੰ ਗ੍ਰਹਿਸਤ ਜੀਵਨ ਵਿਚ ਧਾਰਨ ਕਰਨ ਲਈ ਰਾਹ ਵੀ ਦਿਖਾਇਆ ਹੈ। ਇਸ ਤਰ੍ਹਾਂ ਲਾਵਾਂ ਅੰਦਰ ਵਿਹਾਰ ਅਤੇ ਪਰਮਾਰਥ ਦਾ ਸਾਂਝਾ ਉਦੇਸ਼ ਹੈ। |