(71) Question:- |
ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦੇ ਜੀਵਨ ਨਾਲ ਸਬੰਧ ਰੱਖਣ ਵਾਲੇ ਗੁਰਦੁਆਰੇ ਕਿੱਥੇ ਕਿੱਥੇ ਸਥਿਤ ਹਨ? |
Answer:- |
ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਨੇ ਬਹੁਤ ਘੱਟ ਯਾਤਰਾ ਕੀਤੀ, ਜਿਸ ਕਰਕੇ ਉਹਨਾਂ ਨਾਲ ਸੰਬੰਧਤ ਜ਼ਿਆਦਾ ਗੁਰਦੁਆਰੇ ਉਥੇ ਹੀ ਹਨ ਜਿੱਥੇ ਉਹਨਾਂ ਦੀ ਗੱਦੀ ਸਥਿਤ ਸੀ। ਜਿਵੇਂ ਕਿ ਗੁਰੂ ਅੰਗਦ ਦੇਵ ਜੀ ਦੇ ਖਡੂਰ ਸਾਹਿਬ, ਗੁਰੂ ਅਮਰਦਾਸ ਜੀ ਦੇ ਗੋਇੰਦਵਾਲ ਸਾਹਿਬ ਤੇ ਗੁਰੂ ਰਾਮਦਾਸ ਜੀ ਦੇ ਅੰਮ੍ਰਿਤਸਰ। ਗੁਰੂ ਰਾਮਦਾਸ ਜੀ ਦੇ ਜਨਮ-ਅਸਥਾਨ ਦਾ ਗੁਰਦੁਆਰਾ ਲਾਹੌਰ ਵਿਚ ਹੈ ਜੋ ਹੁਣ ਪਾਕਿਸਤਾਨ ਵਿਚ ਰਹਿ ਗਿਆ ਹੈ। ਖਡੂਰ ਸਾਹਿਬ, ਤਰਨਤਾਰਨ ਤੋਂ ਕੋਈ 20 ਕਿਲੋਮੀਟਰ ਦੂਰੀ 'ਤੇ ਅੰਮ੍ਰਿਤਸਰ ਤੋਂ ਕੋਈ 40 ਕਿਲੋਮੀਟਰ ਦੂਰ ਹੈ। ਇਸ ਅਸਥਾਨ 'ਤੇ ਗੁ: ਤਪਿਆਣਾ ਸਾਹਿਬ, ਗੁ: ਤਪ ਅਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ, ਗੁ: ਅੰਗੀਠਾ ਸਾਹਿਬ, ਗੁ: ਥੜ੍ਹਾ ਸਾਹਿਬ, ਗੁਰੂ ਅਮਰਦਾਸ ਜੀ ਦਾ ਮਾਈ ਭਰਾਈ ਵਾਲਾ ਗੁਰਦੁਆਰਾ ਸੁਭਾਇਮਾਨ ਹਨ। ਗੁਰਦੁਆਰਾ ਮੱਲ ਅਖਾੜਾ ਦਾ ਜ਼ਿਕਰ ਪਹਿਲੇ ਇਕ ਪ੍ਰਸ਼ਨ ਵਿਚ ਆ ਚੁੱਕਾ ਹੈ। ਗੋਇੰਦਵਾਲ ਸਾਹਿਬ ਵਿਖੇ ਸਥਿਤ ਗੁਰਦੁਆਰੇ ਹਨ :- ਬਾਉਲੀ ਸਾਹਿਬ, ਕਿੱਲੀ ਸਾਹਿਬ, ਚੁਬਾਰਾ ਬਾਬਾ ਮੋਹਨ ਜੀ, ਗੁਰਿਆਈ ਅਸਥਾਨ ਗੁਰੂ ਰਾਮਦਾਸ ਜੀ ਅਤੇ ਜੋਤੀ ਜੋਤ ਅਸਥਾਨ ਭਾਈ ਗੁਰਦਾਸ ਜੀ। ਗੋਇੰਦਵਾਲ ਤੋਂ ਖਡੂਰ ਸਾਹਿਬ ਜਾਣ ਵਾਲੀ ਸੜਕ 'ਤੇ ਸਥਿਤ ਗੁਰਦੁਆਰਾ ਦਮਦਮਾ ਸਾਹਿਬ ਦਾ ਜ਼ਿਕਰ ਅੱਗੇ ਆ ਚੁੱਕਾ ਹੈ। ਗੁਰੂ ਰਾਮਦਾਸ ਜੀ ਦੇ ਅੰਮ੍ਰਿਤਸਰ ਸਥਿਤ ਗੁਰਦੁਆਰਿਆਂ ਵਿਚ ਗੁਰਦੁਆਰਾ ਗੁਰੂ ਕੇ ਮਹਿਲ ਦਾ ਜ਼ਿਕਰ ਵੀ ਅਸੀਂ ਪਹਿਲਾਂ ਸੁਆਲਾਂ ਦੇ ਜੁਆਬਾਂ ਵਿਚ ਕਰ ਚੁੱਕੇ ਹਾਂ। |
(72) Question:- |
ਗੁਰੂ ਰਾਮਦਾਸ ਜੀ ਕਦੋਂ ਤੇ ਕਿੱਥੇ ਜੋਤੀ ਜੋਤ ਸਮਾਏ? |
Answer:- |
ਗੁਰੂ ਜੀ ਪਹਿਲੀ ਸਤੰਬਰ 1581 ਈ. (ਅੱਸੂ ਸੰਮਤ 1638) ਨੂੰ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾਏ। |
(73) Question:- |
ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਤੇ ਕਿਥੇ ਹੋਇਆ? ਉਨ੍ਹਾਂ ਦੇ ਵਿਆਹ ਤੇ ਸੰਤਾਨ ਬਾਰੇ ਵੀ ਜਾਣਕਾਰੀ ਦਿਉ। |
Answer:- |
ਗੁਰੂ ਅਰਜਨ ਦੇਵ ਜੀ ਦਾ ਜਨਮ ਸੰਮਤ 1563 ਈ: ਨੂੰ ਸ੍ਰੀ ਗੁਰੂ ਰਾਮਦਾਸ ਜੀ ਤੇ ਮਾਤਾ ਭਾਨੀ ਜੀ ਦੇ ਗ੍ਰਹਿ ਵਿਖੇ ਗੋਇੰਦਵਾਲ ਸਾਹਿਬ ਵਿਖੇ ਹੋਇਆ। ਆਪ ਜੀ ਦਾ ਵਿਆਹ ਸੰਮਤ 1579 ਵਿਚ ਸ੍ਰੀ ਕਿਸ਼ਨ ਚੰਦ ਜੀ ਦੀ ਪੁੱਤਰੀ ਬੀਬੀ ਗੰਗਾ ਦੇਈ ਨਾਲ ਹੋਇਆ। ਗੁਰੂ ਹਰਿਗੋਬਿੰਦ ਸਾਹਿਬ ਆਪ ਜੀਦੀ ਇਕੋ-ਇਕ ਸੰਤਾਨ ਸਨ। |
(74) Question:- |
ਗੁਰੂ ਅਰਜਨ ਦੇਵ ਜੀ ਦੇ ਬਚਪਨ ਕਾਲ ਬਾਰੇ ਕੁਝ ਜਾਣਕਾਰੀ ਦਿਉ। |
Answer:- |
ਗੁਰੂ ਅਰਜਨ ਦੇਵ ਜੀ ਬਚਪਨ ਤੋਂ ਹੀ ਬਹੁਤ ਸ਼ਾਂਤ ਸੁਭਾਅ ਤੇ ਭਗਤੀ ਭਾਵ ਵਾਲੇ ਸਨ। ਆਪ ਆਪਣੇ ਪਿਤਾ ਤੇ ਗੁਰੂ, ਗੁਰੂ ਰਾਮਦਾਸ ਜੀ ਦਾ ਬਹੁਤ ਸਤਿਕਾਰ ਕਰਦੇ ਸਨ। ਆਪ ਜੀ ਪਹਿਲੇ ਗੋਇੰਦਵਾਲ ਵਿਖੇ ਤੇ ਫਿਰ ਅੰਮ੍ਰਿਤਸਰ ਵਿਖੇ ਰਹੇ। ਆਪ ਜੀ ਨੇ ਧਰਮ, ਇਤਿਹਾਸ, ਸੰਗੀਤ ਤੇ ਭਾਸ਼ਾਵਾਂ ਦੀ ਤਾਲੀਮ ਹਾਸਲ ਕੀਤੀ। ਜਦ ਇਕ ਵਾਰ ਆਪ ਦੇ ਦੋਨੋਂ ਵੱਡੇ ਭਰਾਵਾਂ ਨੇ ਆਪਣੇ ਤਾਏ ਸਿਹਾਰੀ ਮਲ ਦੇ ਲੜਕੇ ਦੀ ਸ਼ਾਦੀ ਉਤੇ ਲਾਹੌਰ ਜਾਣ ਤੋਂ ਨਾਂਹ ਕਰ ਦਿੱਤੀ ਪਰ ਆਪ ਆਪਣੇ ਪਿਤਾ ਦੇ ਕਹਿਣ ਤੇ ਉਥੇ ਗਏ, ਕਿਉਂਕਿ ਪਿਤਾ ਦਾ ਹੁਕਮ ਸੀ ਕਿ ਜਦ ਆਪ ਨੂੰ ਕੋਈ ਲੈਣ ਨਾ ਆਵੇ ਆਪ ਵਾਪਸ ਨਾ ਆਉਣਾ, ਇਸ ਕਰਕੇ ਆਪ ਨੂੰ ਕਾਫੀ ਲੰਮਾ ਸਮਾਂ ਲਾਹੌਰ ਰਹਿਣਾ ਪਿਆ। |
(75) Question:- |
ਗੁਰੂ ਅਰਜਨ ਦੇਵ ਜੀ ਦੀ ਇਕ ਰਚਨਾ ਉਨ੍ਹਾਂ ਦੀਆ ਆਪਣੇ ਪਿਤਾ ਲਈ ਲਾਹੌਰ ਤੋਂ ਲਿਖੀਆਂ ਚਿੱਠੀਆਂ ਹਨ। ਇਸ ਬਾਰੇ ਵੇਰਵਾ ਦਿਉ। |
Answer:- |
ਗੁਰੂ ਅਰਜਨ ਦੇਵ ਜੀ ਆਪਣੇ ਲਾਹੌਰ ਨਿਵਾਸ ਸਮੇਂ ਦੀਵਾਨ ਸਜਾਉਂਦੇ ਸਨ ਤੇ ਸੰਗਤਾਂ ਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਜੋੜਦੇ ਸਨ। ਪਰ ਆਪ ਜੀ ਨੂੰ ਆਪਣੇ ਪਿਤਾ ਜੀ ਨੂੰ ਮਿਲਣ ਦੀ ਬੜੀ ਤਾਂਘ ਸੀ। ਆਪਣੇ ਮਨ ਦੀ ਤੜਪ ਤੇ ਮਿਲਣ ਦੀ ਤੀਬਰ ਇੱਛਾ ਨੂੰ ਆਪਣੀਆਂ ਤਿੰਨ ਚਿੱਠੀਆਂ ਵਿਚ ਇਸ ਤਰ੍ਹਾਂ ਵਰਣਨ ਕੀਤਾ ਹੈ:-
ਪਹਿਲੀ ਚਿੱਠੀ
ਮੇਰਾ ਮਨੁ ਲੋਚੈ ਗੁਰ ਦਰਸਨ ਤਾਈ।। ਬਿਲਪ ਕਰੇ ਚਾਤ੍ਰਿਕ ਕੀ ਨਿਆਈ।।
ਤ੍ਰਿਖਾ ਨਾ ਉਤਰੈ ਸ਼ਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ।।1।।
ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ।।1।।ਰਹਾਉ।।(ਅੰਗ 96)
ਦੂਸਰੀ ਚਿੱਠੀ
ਜਦ ਪਹਿਲੀ ਚਿੱਠੀ ਦਾ ਕੋਈ ਉੱਤਰ ਨਾ ਆਇਆ ਤਾਂ ਕੁਝ ਦਿਨ ਉਡੀਕ ਕਰਕੇ ਆਪ ਜੀ ਨੇ ਦੂਜੀ ਚਿੱਠੀ ਲਿਖੀ-
ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ॥
ਚਿਰੁ ਹੋਆ ਦੇਖੇ ਸਾਰਿੰਗਪਾਣੀ ॥
ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ ॥2॥
ਹਉ ਘੋਲੀ ਹਉ ਘੋਲਿ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ ॥1॥ ਰਹਾਉ ॥ (ਅੰਗ 96)
ਤੀਜੀ ਚਿੱਠੀ
ਜਦ ਇਸ ਦੂਜੀ ਚਿੱਠੀ ਦਾ ਵੀ ਕੋਈ ਉੱਤਰ ਨਹੀਂ ਆਇਆ ਤਾਂ ਫਿਰ ਕੁਝ ਹੋਰ ਸਮਾਂ ਉਡੀਕ ਕੇ ਆਪ ਜੀ ਨੇ ਤੀਜੀ ਚਿੱਠੀ ਲਿਖੀ-
ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥
ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥
ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥3॥
ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥1॥ ਰਹਾਉ ॥(ਅੰਗ 96)
ਗੁਰੂ ਅਰਜਨ ਦੇਵ ਜੀ ਦਾ ਪਿਆਰ, ਸ਼ਰਧਾ ਤੇ ਹੁਕਮ ਮੰਨਣ ਦੇ ਗੁਣ ਨੂੰ ਦੇਖਦੇ ਹੋਏ ਗੁਰੂ ਰਾਮਦਾਸ ਜੀ ਨੇ ਗੁਰਗੱਦੀ ਉਨ੍ਹਾਂ ਨੂੰ ਬਖਸ਼ ਦਿੱਤੀ। |
(76) Question:- |
ਜਦ ਗੁਰੂ ਰਾਮਦਾਸ ਜੀ ਨੂੰ ਤੀਸਰੀ ਚਿੱਠੀ ਮਿਲੀ ਤਾਂ ਉਨ੍ਹਾਂ ਨੇ ਕੀ ਕੀਤਾ ਤੇ ਉਸਦਾ ਕੀ ਅਸਰ ਹੋਇਆ? |
Answer:- |
ਤੀਸਰੀ ਚਿੱਠੀ ਮਿਲਣ 'ਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਲਾਹੌਰ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਲਿਆਉਣ ਲਈ ਭੇਜਿਆ। ਗੁਰੂ ਅਰਜਨ ਦੇਵ ਜੀ ਆਪਣੇ ਪਿਤਾ ਦੇ ਦਰਸ਼ਨ ਕਰਕੇ ਬਹੁਤ ਨਿਹਾਲ ਹੋਏ ਤੇ ਇਕ ਹੋਰ ਪਦ ਉਚਾਰਿਆ ਜੋ ਇਸ ਪ੍ਰਕਾਰ ਹੈ:-
ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥
ਪ੍ਰਭੁ ਅਬਿਨਾਸੀ ਘਰ ਮਹਿ ਪਾਇਆ॥
ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥4॥
ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥ ਰਹਾਉ ॥1॥8॥ (ਅੰਗ 96-97)
|
(77) Question:- |
ਬਾਬਾ ਬੁੱਢਾ ਜੀ ਕੌਣ ਸਨ? ਆਪ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ? ਆਪ ਗੁਰੂ ਘਰ ਨਾਲ ਕਿਸ ਤਰ੍ਹਾਂ ਜੁੜੇ ਤੇ ਕਿੰਨੇ ਗੁਰੂਆਂ ਦੇ ਸਮੇਂ ਰਹੇ? |
Answer:- |
ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਗੁਰੂ ਘਰ ਨਾਲ ਜੁੜੇ ਹੋਏ ਸਨ। ਆਪ ਦਾ ਜਨਮ 22 ਅਕਤੂਬਰ 1506 ਈ: ਨੂੰ ਭਾਈ ਸੁਘੇ ਰੰਧਾਵੇ ਦੇ ਘਰ, ਮਾਤਾ ਗੌਰਾਂ ਜੀ ਦੀ ਕੁਖੋਂ, ਪਿੰਡ ਕੱਥੂਨੰਗਲ (ਅੰਮ੍ਰਿਤਸਰ) ਵਿਚ ਹੋਇਆ। ਆਪ ਜੀ ਦੇ ਬਚਪਨ ਦਾ ਨਾਂ ਬੂੜਾ ਸੀ। ਜਦ 'ਬੂੜਾ ਜੀ' ਗੁਰੂ ਨਾਨਕ ਦੇਵ ਜੀ ਨੂੰ ਮਿਲੇ ਉਸ ਸਮੇਂ ਉਨਾਂ ਦੀ ਉਮਰ ਸਿਰਫ 12 ਸਾਲ ਸੀ। ਗੁਰੂ ਜੀ ਦੇ ਚਰਨਾਂ ਵਿਚ ਆ ਜਾਣ ਤੋਂ ਬਾਅਦ ਆਪ ਦਾ ਨਾਂ ਬਾਬਾ ਬੁੱਢਾ ਜੀ ਮਸ਼ਹੂਰ ਹੋ ਗਿਆ। ਆਪ ਜੀ ਨੇ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਤੱਕ ਗੁਰਿਆਈ ਦੀ ਰਸਮ ਨਿਭਾਈ। ਆਪ ਨਿਰਸੰਦੇਹ ਗੁਰੂ ਘਰ ਦੇ ਮਹਾਨ ਪ੍ਰੇਮੀ ਸਨ। ਆਪ ਜੀ ਦੀ ਮਹਾਨਤਾ ਦਾ ਜ਼ਿਕਰ ਹੋਰ ਕਈ ਸਵਾਲਾਂ ਜਵਾਬਾਂ ਵਿਚ ਆਵੇਗਾ। |
(78) Question:- |
ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਗੱਦੀ ਕਿਉਂ ਤੇ ਕਦੋਂ ਦਿੱਤੀ? |
Answer:- |
ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਪਿਆਰ ਤੇ ਸ਼ਰਧਾ ਦੀ ਮੂਰਤੀ ਪਾਇਆ। ਆਪਣੀ ਬਾਕੀ ਸੰਤਾਨ ਤੋਂ ਉਨ੍ਹਾਂ ਨੂੰ ਗੁਰਗੱਦੀ ਦੇ ਜ਼ਿਆਦਾ ਯੋਗ ਸਮਝ ਕੇ ਆਪ ਨੇ ਗੁਰਗੱਦੀ 1581 ਈ: ਵਿਚ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ। |
(79) Question:- |
ਗੁਰੂ ਅਰਜਨ ਦੇਵ ਜੀ ਨੇ ਕਿਹੜੇ ਸ਼ਹਿਰ ਵਸਾਏ? ਉਨ੍ਹਾਂ ਦੁਆਰਾ ਕੀਤੇ ਹੋਏ ਜਨ ਕਲਿਆਣ ਦੇ ਕੰਮਾਂ ਦਾ ਵੇਰਵਾ ਦਿਓ। |
Answer:- |
ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਤੇ ਕਰਤਾਰਪੁਰ (ਜਲੰਧਰ ਕੋਲ) ਸ਼ਹਿਰਾਂ ਨੂੰ ਵਸਾਇਆ। ਤਰਨਤਾਰਨ ਪਿੰਡ ਖਾਰੇ ਦੇ ਕੋਲ ਇਕ ਸਰੋਵਰ ਬਣਵਾ ਕੇ ਸਥਾਪਿਤ ਕੀਤਾ। ਬਾਅਦ ਵਿਚ ਜਲੰਧਰ ਦੇ ਕੋਲ ਪਿੰਡ ਡੱਲਾ ਦੇ ਪ੍ਰੇਮੀ ਸਿੱਖਾਂ ਦੀ ਮੰਗ ਤੇ ਗੁਰੂ ਜੀ ਨੇ ਆਪਣਾ ਨਿਵਾਸ ਕਰਕੇ ਤੇ ਇਕ ਖੂਹ ਲਗਵਾ ਕੇ ਕਰਤਾਰਪੁਰ ਦਾ ਅਸਥਾਨ ਵਸਾਇਆ। ਗੁਰੂ ਜੀ ਨੇ ਲਾਹੌਰ ਦੇ ਡੱਬੀ ਬਾਜ਼ਾਰ ਵਿਖੇ ਇਕ ਵੱਡੀ ਬਾਉਲੀ ਬਣਵਾਈ ਤੇ ਨਾਲ ਹੀ ਇਕ ਧਰਮਸ਼ਾਲਾ ਸ਼ੁਰੂ ਕੀਤੀ ਤਾਂਕਿ ਪ੍ਰੇਮੀ ਸਿੱਖ ਇਸ਼ਨਾਨ ਤੇ ਕੀਰਤਨ ਨਾਲ ਆਪਣੇ ਤਨ ਤੇ ਮਨ ਨੂੰ ਪਵਿੱਤਰ ਕਰ ਸਕਣ। ਜਦ ਗੁਰੂ ਜੀ ਦੇ ਗ੍ਰਹਿ ਵਿਖੇ ਹਰਿਗੋਬਿੰਦ ਜੀ ਦਾ ਜਨਮ ਹੋਇਆ ਤਾਂ ਗੁਰੂ ਜੀ ਨੇ ਇਕ ਬਹੁਤ ਵੱਡਾ ਖੂਹ ਲਗਵਾਇਆ ਜਿਸ ਉਤੇ ਖੇਤੀ ਦੀ ਸਿੰਚਾਈ ਵਾਸਤੇ ਟਿੰਡਾਂ ਦੀਆ ਛੇ ਮਾਹਲਾਂ ਇਕ ਵਾਰ ਚਲ ਸਕਦੀਆਂ ਸਨ। ਇਸ ਕਰਕੇ ਖੂਹ ਦਾ ਨਾਂ ਛੇਹਰਟਾ ਪੈ ਗਿਆ। ਇਸ ਖੂਹ ਨੂੰ ਵਰ ਹੈ ਕਿ ਸੰਤਾਨ ਪ੍ਰਾਪਤੀ ਦੀਆਂ ਇੱਛੁਕ ਇਸਤਰੀਆਂ ਅਗਰ ਇਥੇ ਇਸ਼ਨਾਨ ਕਰਨਗੀਆਂ ਤਾਂ ਉਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਣਗੀਆਂ। ਹਰ ਪੰਚਮੀ ਨੂੰ ਇਥੇ ਇਸ਼ਨਾਨ ਕਰਨ ਵਾਲਿਆਂ ਦੀ ਬਹੁਤ ਗਿਣਤੀ ਹੁੰਦੀ ਹੈ। |
(80) Question:- |
ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਦੋਂ ਤੇ ਕਿਥੇ ਕੀਤੀ? ਇਸ ਬਾਰੇ ਪੂਰੀ ਜਾਣਕਾਰੀ ਦਿਓ। ਕੀ ਭਾਈ ਗੁਰਦਾਸ ਦੀ ਬਾਣੀ ਵੀ ਇਸ ਗ੍ਰੰਥ ਵਿਚ ਸ਼ਾਮਿਲ ਕੀਤੀ ਗਈ ਸੀ? |
Answer:- |
ਗੁਰੂ ਅਰਜਨ ਦੇਵ ਜੀ ਨੇ ਆਪਣੇ ਪੁਰਖਾਂ ਦੀ ਬਾਣੀ ਨੂੰ ਸੰਭਾਲਣ ਲਈ ਤੇ ਗੁਰੂ ਦੇ ਸਿੱਖਾਂ ਨੂੰ ਇਕ ਗ੍ਰੰਥ ਦੇਣ ਲਈ ਇਕ ਬੀੜ ਤਿਆਰ ਕਰਵਾਉਣੀ ਸ਼ੁਰੂ ਕੀਤੀ। ਗੁਰੂ ਜੀ ਨੇ ਇਸ ਗ੍ਰੰਥ ਨੂੰ ਸਾਰੀ ਮਨੁੱਖਤਾ ਦੇ ਕਲਿਆਣ ਲਈ। ਉਸ ਵੇਲੇ ਦੇਸ਼ ਪਰ ਵਿਚ ਜੋ ਸੰਤਾਂ ਭਗਤਾਂ ਦੀ ਬਾਣੀ ਉਪਲੱਬਧ ਸੀ, ਇਕੱਠੀ ਕਰਵਾਈ ਤੇ ਜੋ ਬਾਣੀ ਗੁਰੂ ਨਾਨਕ ਦੇਵ ਜੀ ਦੇ ਆਦਰਸ਼ਾਂ ਦੇ ਅਨੁਕੂਲ ਸੀ। ਉਸਨੂੰ ਆਦਿ ਗ੍ਰੰਥ ਵਿਚ ਸ਼ਾਮਲ ਕਰ ਲਿਆ। 'ਆਦਿ ਗ੍ਰੰਥ' ਦਾ ਸੰਪਾਦਨ ਕਰਦੇ ਸਮੇਂ ਆਪ ਨੇ ਗੁਰੂਆਂ ਦੀ, ਸੰਤਾਂ ਦੇ ਤੇ ਭਗਤਾਂ ਦੀ ਸਾਰੀ ਬਾਣੀ ਨੂੰ ਰਾਗਾਂ ਦੇ ਆਧਾਰ ਤੇ ਤਰਤੀਬ ਦਿੱਤੀ। ਇਹ ਕੰਮ 1601 ਤੋਂ 1604 ਤੱਕ ਬੜੀ ਮਿਹਨਤ ਤੇ ਲਗਨ ਨਾਲ ਸੰਪੂਰਨ ਕੀਤਾ ਗਿਆ। ਗੁਰੂ ਜੀ ਨੇ ਸਾਰੀ ਬਾਣੀ ਭਾਈ ਗੁਰਦਾਸ ਜੀ ਤੋਂ ਲਿਖਵਾਈ। ਜਿਸ ਇਕਾਂਤ ਜਗ੍ਹਾ ਤੇ ਇਹ ਕੰਮ ਹੋਇਆ, ਉਥੇ ਇਕ ਸਰੋਵਰ ਬਣਾ ਕੇ ਉਸ ਦਾ ਨਾਂ ਰਾਮਸਰ ਰੱਖਿਆ। ਇਸ ਗ੍ਰੰਥ ਵਿਚ ਉਸ ਵੇਲੇ 5 ਗੁਰੂਆਂ ਦੀ, 15 ਸੰਤਾਂ, ਭਗਤਾਂ ਦੀ, 11 ਭੱਟਾਂ ਦੀ ਤੇ 4 ਗੁਰੂ ਘਰ ਦੇ ਪ੍ਰੇਮੀਆਂ ਦੀ ਬਾਣੀ ਸ਼ਾਮਿਲ ਕੀਤੀ ਗਈ। ਭਾਈ ਗੁਰਦਾਸ ਜੀ ਨੇ ਨਿਮਰਤਾ ਵਜੋਂ ਆਪਣੀ ਬਾਣੀ 'ਆਦਿ ਗ੍ਰੰਥ' ਵਿਚ ਨਾ ਸ਼ਾਮਿਲ ਹੋਣ ਯੋਗ ਦੱਸੀ। ਗੁਰੂ ਜੀ ਨੇ ਉਨ੍ਹਾਂ ਦੀ ਗੱਲ ਮੰਨ ਕੇ ਇਹ ਬਾਣੀ 'ਆਦਿ ਗ੍ਰੰਥ' ਵਿਚ ਸ਼ਾਮਲ ਨਹੀਂ ਕੀਤੀ ਪਰ ਇਸ ਬਾਣੀ ਦੀ ਕੁੰਜੀ ਦੱਸਿਆ। ਕਈ ਈਰਖਾਵਾਦੀਆ ਨੇ ਬਾਦਸ਼ਾਹ ਅਕਬਰ ਨੂੰ ਸ਼ਿਕਾਇਤ ਕਰ ਦਿੱਤੀ ਕਿ ਗੁਰੂ ਜੀ ਨੇ ਆਪਣੇ ਗ੍ਰੰਥ ਵਿਚ ਹਿੰਦੂ ਤੇ ਮੁਸਲਮਾਨ ਅਵਤਾਰਾਂ ਤੇ ਪੈਗੰਬਰਾਂ ਦੀ ਨਿੰਦਾ ਕੀਤੀ ਹੈ, ਪਰ ਜਦ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਬਾਦਸ਼ਾਹ ਨੂੰ ਇਸ ਬਾਣੀ ਵਿਚ ਹੇਠ ਲਿਖੀਆਂ ਸਤਰਾਂ ਸੁਣਾਈਆਂ ਤਾਂ ਬਾਦਸ਼ਾਹ ਬੜਾ ਪ੍ਰਸੰਨ ਹੋਇਆ:-
ਖਾਕ ਨੂਰ ਕਰਦੰ ਆਲਮ ਦੁਨੀਆਇ।। ਅਸਮਾਨ ਜਿਮੀ ਦਰਖਤ ਆਬ ਪੈਦਾਇਸਿ ਖੁਦਾਇ।।
ਬੰਦੇ ਚਸਮ ਦੀਦੰ ਫਨਾਇ।। ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਇ।।ਰਹਾਉ।। (ਅੰਗ 723)
|