(21) Question:- |
ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਦੁਆਰੇ ਜ਼ਿਆਦਾ ਕਿਹੜੇ ਹਿਰ ਵਿਚ ਹਨ? |
Answer:- |
ਗੁਰੂ ਅਰਜਨ ਦੇਵ ਜੀ ਨਾਲ ਸੰਬੰਧਿਤ ਗੁਰਦੁਆਰੇ ਜ਼ਿਆਦਾ ਅੰਮ੍ਰਿਤਸਰ ਤੇ ਲਾਹੌਰ ਵਿਚ ਹਨ ਜਿਨ੍ਹਾਂ ਵਿਚ ਅੰਮ੍ਰਿਤਸਰ ਦਾ ਸ੍ਰੀ ਦਰਬਾਰ ਸਾਹਿਬ ਦਾ ਗੁਰਦੁਆਰਾ ਵੀ ਸ਼ਾਮਿਲ ਹਨ। ਆਪ ਜੀ ਦੀ ਸ਼ਹੀਦੀ ਵਾਲੇ ਅਸਥਾਨ ਤੇ ਲਾਹੌਰ ਵਿਚ ਗੁਰਦੁਆਰਾ ਹੈ। ਗੁਰੂ ਹਰਿਗੋਬਿੰਦ ਸਾਹਿਬ ਨੇ ਕਮੀਰ ਤੇ ਪਾਕਿਸਤਾਨ ਵਿਚ ਗਏ ਹੋਏ ਇਲਾਕਿਆਂ ਦੀ ਯਾਤਰਾ ਕੀਤੀ। ਆਪ ਜੀ ਹੋਰ ਵੀ ਕਈ ਅਸਥਾਨਾਂ ਤੇ ਗਏ ਜਿਸ ਕਰਕੇ ਆਪ ਦੇ ਗੁਰਦੁਆਰੇ ਕਈ ਜਗ੍ਹਾ 'ਤੇ ਹਨ। ਆਪ ਦੇ ਪ੍ਰਸਿੱਧ ਗੁਰਦੁਆਰਿਆਂ ਦਾ ਜ਼ਿਕਰ ਆਪ ਦੇ ਜੀਵਨ ਨਾਲ ਸੰਬੰਧਿਤ ਸਵਾਲਾਂ ਤੇ ਜਵਾਬਾਂ ਵਿਚ ਦਿੱਤਾ ਗਿਆ ਹੈ। |
(22) Question:- |
ਗੁਰੂ ਹਰਿ ਰਾਏ ਸਾਹਿਬ ਤੇ ਗੁਰੂ ਹਰਿਕ੍ਰਿਸ਼ਨ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰਦੁਆਰੇ ਕਿਹੜੇ ਪ੍ਰਮੁੱਖ ਹਿਰ ਵਿਚ ਸਥਿਤ ਹਨ? |
Answer:- |
ਗੁਰੂ ਹਰਿ ਰਾਏ ਸਾਹਿਬ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜ਼ਿਆਦਾ ਜੀਵਨ ਕੀਰਤਪੁਰ ਵਿਚ ਬਤੀਤ ਹੋਇਆ, ਇਸ ਕਰਕੇ ਆਪ ਨਾਲ ਸੰਬੰਧਿਤ ਗੁਰਦੁਆਰੇ ਕੀਰਤਪੁਰ ਵਿਚ ਹਨ। ਦਿੱਲੀ ਦੇ ਦੋ ਮਸ਼ਹੂਰ ਗੁਰਦੁਆਰੇ ਬੰਗਲਾ ਸਾਹਿਬ ਤੇ ਬਾਲਾ ਸਾਹਿਬ ਗੁਰੂ ਹਰਿਕ੍ਰਿਸ਼ਨ ਜੀ ਦੇ ਨਾਲ ਜੁੜੇ ਹੋਏ ਹਨ। ਗੁਰੂ ਤੇਗ ਬਹਾਦਰ ਸਾਹਿਬ ਦੇ ਜ਼ਿਆਦਾਤਰ ਗੁਰਦੁਆਰੇ ਅਨੰਦਪੁਰ ਸਾਹਿਬ ਵਿਚ, ਜਿਸ ਨੂੰ ਪਹਿਲੇ ਚੱਕ ਨਾਨਕੀ ਕਿਹਾ ਜਾਂਦਾ ਸੀ, ਕੀਰਤਪੁਰ ਸਾਹਿਬ ਤੇ ਦਿੱਲੀ ਵਿਚ ਹਨ: ਗੁ: ਸੀਸ ਗੰਜ ਤੇ ਗੁ: ਰਕਾਬ ਗੰਜ। ਆਪ ਜੀ ਦੀ ਸ਼ਹੀਦੀ ਤੇ ਸਰੀਰ ਦੇ ਸਸਕਾਰ ਦੀਆਂ ਘਟਨਾਵਾਂ ਨਾਲ ਸੰਬੰਧਿਤ ਹਨ। ਗੁਰੂ ਤੇਗ ਬਹਾਦਰ ਜੀ ਨੇ ਬਹੁਤ ਲੰਬੀ ਯਾਤਰਾ ਕੀਤੀ, ਜਿਸ ਕਰਕੇ ਉਹਨਾਂ ਦੇ ਗੁਰਦੁਆਰੇ ਹਿਮਾਚਲ, ਹਰਿਆਣਾ, ਉਤਰ ਪ੍ਰਦੇਸ਼ ਤੋਂ ਲੈ ਕੇ ਆਸਾਮ ਤਕ ਹਨ। ਇਕ ਗੁਰਦੁਆਰਾ ਢਾਕਾ ਵਿਚ (ਬੰਗਲਾ ਦੇਸ਼) ਵੀ ਹੈ। |
(23) Question:- |
ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸਬੰਧਤ ਗੁਰਦੁਆਰਿਆਂ ਦਾ ਜ਼ਿਕਰ ਕਰੋ। |
Answer:- |
ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸਬੰਧਤ ਗੁਰਦੁਆਰੇ ਜ਼ਿਆਦਾਤਰ ਪਟਨਾ, ਬਿਹਾਰ ਤੇ ਹਿਮਾਚਲ ਪ੍ਰਦੇਸ਼ ਵਿਚ ਹਨ। ਆਪ ਜੀ ਦੀ ਬਾਲ ਅਵਸਥਾ ਦਾ ਜ਼ਿਕਰ ਕਰਦਿਆਂ ਹੋਇਆਂ ਪਟਨਾ ਦੇ ਗੁਰਦੁਆਰਿਆਂ ਦਾ ਜ਼ਿਕਰ ਕੀਤਾ ਗਿਆ ਸੀ। ਹਿਮਾਚਲ ਵਿਚ ਜ਼ਿਲਾ ਬਿਲਾਸਪੁਰ ਵਿਚ ਬਸੰਤਗੜ ਪਿੰਡ ਵਿਚ 3 ਗੁਰਦੁਆਰੇ ਗੁਰੂ ਜੀ ਦੇ ਮਾਤਾ ਜੀਤੋ ਜੀ ਨਾਲ ਵਿਆਹ ਨਾਲ ਸੰਬੰਧਤ ਹਨ-ਜਿਨ੍ਹਾਂ ਨੂੰ ਗੁਰੂ ਕਾ ਲਾਹੌਰ ਕਿਹਾ ਜਾਂਦਾ ਹੈ। ਊਨਾ ਦੇ ਜ਼ਿਲੇ ਵਿਚ ਬਾਥੂ ਪਿੰਡ ਵਿਚ ਜਿੱਥੇ ਗੁਰੂ ਜੀ ਬਾਬਾ ਕਲਾਧਾਰੀ ਨੂੰ ਮਿਲੇ ਸਨ, ਇਕ ਗੁਰਦੁਆਰਾ ਸਥਿਤ ਹੈ। ਊਨਾ ਅੰਬ ਰੋਡ ਤੇ ਇਕ ਹੋਰ ਗੁਰਦੁਆਰਾ ਗੁਰੂ ਜੀ ਦੇ ਨਾਦੋਨ ਜਾਂਦੇ ਹੋਏ ਰਸਤੇ 'ਚ ਰੁਕਣ ਨਾਲ ਸਬੰਧਤ ਹੈ। ਇਹ ਦੋਨੋਂ ਗੁਰਦੁਆਰੇ ਮਹਾਰਾਜਾ ਰਣਜੀਤ ਸਿੰਘ ਵੇਲੇ ਗਰਾਂਟ ਮਿਲਣ ਤੇ ਬਣਾਏ ਗਏ ਸਨ ਤੇ ਹੁਣ ਐਸ.ਜੀ.ਪੀ.ਸੀ. ਦੇ ਕੰਟਰੋਲ ਹੇਠਾਂ ਹਨ। ਗੁਰਦੁਆਰਾ ਦਮਦਮਾ ਸਾਹਿਬ ਊਨਾ (ਪੰਜਾਵਰ ਰੋਡ ਤੇ) ਐਸਾ ਹੀ ਕਿ ਹੋਰ ਗੁਰਦੁਆਰਾ ਹੈ। ਪਾਉਂਟਾ ਸਾਹਿਬ ਭੰਗਾਣੀ, ਨਦੋਨ, ਮੰਡੀ ਤੇ ਰਵਾਲਸਰ ਦੇ ਗੁਰਦੁਆਰਿਆਂ ਦਾ ਜ਼ਿਕਰ ਅੱਗੇ ਆ ਚੁੱਕਾ ਹੈ। ਗੁਰੂ ਜੀ ਦੇ ਪੰਜਾਬ ਵਿਚ ਗੁਰਦੁਆਰੇ ਗੁਰੂ ਗੋਬਿੰਦ ਸਿੰਘ ਮਾਰਗ ਤੇ ਪੈਂਦੇ ਹਨ, ਜਿਵੇਂ ਚਮਕੌਰ ਸਾਹਿਬ, ਮਾਛੀਵਾੜਾ, ਲੁਧਿਆਣਾ ਦੇ ਬਾਹਰ ਆਲਮਗੀਰ, ਮੁਕਤਸਰ, ਤਲਵੰਡੀ ਸਾਬੋ ਆਦਿ। ਦਿੱਲੀ ਵਿਚ ਮੋਤੀ ਬਾਗ ਦਾ ਗੁਰਦੁਆਰਾ ਤੇ ਦਮਦਮਾ ਸਾਹਿਬ ਦਾ ਗੁਰਦੁਆਰਾ ਦਸਮ ਪਾਤਸ਼ਾਹ ਨਾਲ ਸਬੰਧ ਰਖਦੇ ਹਨ।
ਗੁਰਦੁਆਰਾ ਮਾਤਾ ਸੁੰਦਰੀ ਜੀ ਉਹ ਅਸਥਾਨ ਹੈ ਜਿਥੇ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ ਦਿੱਲੀ ਵਿਚ ਰਹਿੰਦੇ ਸਨ। ਦੋਨੋ ਮਾਤਾਵਾਂ ਦਾ ਸਸਕਾਰ ਜਿਸ ਜਗ੍ਹਾ 'ਤੇ ਹੋਇਆ ਸੀ ਉਹ ਗੁਰਦੁਆਰਾ ਬਾਲਾ ਸਾਹਿਬ ਹੈ ਜਿਥੇ ਗੁਰੂ ਹਰਿਕ੍ਰਿਸ਼ਨ ਜੀ ਦਾ ਸਸਕਾਰ ਵੀ ਹੋਇਆ ਸੀ। ਦੋਨੋਂ ਮਾਤਾਵਾਂ ਦੀਆਂ ਸਮਾਧੀਆਂ ਏਥੇ ਹੀ ਹਨ। ਗੁਰੂ ਗੋਬਿੰਦ ਸਿੰਘ ਨਾਲ ਸੰਬੰਧ ਰੱਖਦੇ ਬਹੁਤ ਸਾਰੇ ਗੁਰਦੁਆਰੇ ਨਾਂਦੇੜ ਤੇ ਉਸਦੇ ਆਸ ਪਾਸ ਹਨ ਜਿਥੇ ਗੁਰੂ ਜੀ ਨੇ ਆਪਣੇ ਜੀਵਨ ਦੇ ਆਖਰੀ ਸਾਲ ਬਿਤਾਏ। ਮੁੱਖ ਗੁਰਦੁਆਰਿਆਂ ਦੇ ਨਾਂ ਹਨ-ਸਚਖੰਡ ਸ੍ਰੀ ਹਜੂਰ ਸਾਹਿਬ (ਜਿਥੇ ਗੁਰੂ ਜੀ ਜੋੋਤੀ ਜੋੋਤ ਸਮਾਏ), ਗੁਰਦੁਆਰਾ ਨਗੀਨਾ ਘਾਟ, ਗੁਰਦੁਆਰਾ ਬਾਬਾ ਬੰਦਾ ਬਹਾਦਰ, ਗੁ: ਹੀਰਾ ਘਾਟ, ਗੁ: ਸ਼ਿਕਾਰ ਘਾਟ ਤੇ ਗੁ: ਮਾਤਾ ਸਾਹਿਬ ਦੇਵਾਂ। |
(24) Question:- |
ਸਿੱਖਾਂ ਦੇ ਪੰਜ ਤਖਤ ਕਿਹੜੇ ਹਨ? |
Answer:- |
1. ਤਖਤ ਸ੍ਰੀ ਪਟਨਾ ਸਾਹਿਬ। 2. ਤਖਤ ਸ੍ਰੀ ਕੇਸਗੜ੍ਹ ਸਾਹਿਬ। 3. ਸ੍ਰੀ ਅਕਾਲ ਤਖਤ ਸਾਹਿਬ। 4. ਤਖਤ ਸ੍ਰੀ ਹਜ਼ੂਰ ਸਾਹਿਬ। 5. ਤਖਤ ਸ੍ਰੀ ਦਮਦਮਾ ਸਾਹਿਬ। |
(25) Question:- |
ਉਨ੍ਹਾਂ ਸਿੱਖ ਸ਼ਖਸੀਅਤਾਂ ਦੇ ਨਾਮ ਦੱਸੋ ਜੋ ਭਾਰਤ ਵਿਚ ਰਾਸ਼ਟਰਪਤੀ, ਪ੍ਰਧਾਨਮੰਤਰੀ, ਗ੍ਰਹਿ ਮੰਤਰੀ, ਵਿਦੇਸ਼ ਮੰਤਰੀ, ਰੱਖਿਆ ਮੰਤਰੀ, ਰੇਲ ਵਿਭਾਗ ਮੰਤਰੀ ਤੇ ਲੋਕ ਸਭਾ ਦੇ ਸਪੀਕਰ ਰਹੇ ਹੋਣ। |
Answer:- |
ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਗ੍ਰਹਿ ਮੰਤਰੀ ਸ੍ਰ. ਬੂਟਾ ਸਿੰਘ, ਵਿਦੇਸ਼ ਮੰਤਰੀ ਸ੍ਰ. ਸਵਰਨ ਸਿੰਘ, ਰੱਖਿਆ ਮੰਤਰੀ ਸ੍ਰ. ਬਲਦੇਵ ਸਿੰਘ ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਸਨ। ਰੇਲਵੇ ਮਿਨਿਸਟਰ ਸ੍ਰ. ਸਵਰਨ ਸਿੰਘ, ਸਪੀਕਰ ਸ੍ਰ. ਹੁਕਮ ਸਿੰਘ ਦੇ ਦੀ ਲੋਕ ਸਭਾ ਦੇ ਪਹਿਲੇ ਸਪੀਕਰ ਸਨ। ਬਾਅਦ ਵਿਚ ਸ੍ਰੀ ਗੁਰਦਿਆਲ ਸਿੰਘ ਢਿੱਲੋਂ ਵੀ ਸਪੀਕਰ ਰਹੇ। |
(26) Question:- |
ਉਨ੍ਹਾਂ ਸਿੱਖ ਸ਼ਖਸੀਅਤਾਂ ਦੇ ਨਾਂ ਦੱਸੋ ਜੋ ਸੁਪਰੀਮ ਕੋਰਟ ਵਿਚ ਚੀਫ ਜਸਟਿਸ ਦੇ ਅਹੁਦੇ ਤੇ ਰਹੇ ਹਨ, ਦੇਸ਼ ਦੇ ਚੀਫ ਇਲੈਕਸ਼ਨ ਕਮੀਸ਼ਨ ਰਹੇ ਹਨ, ਸੀ.ਬੀ.ਆਈ. ਦੇ ਪ੍ਰਮੁੱਖ ਰਹੇ ਹਨ, ਭਾਰਤ ਦੇ ਯੂ.ਐਨ.ਓ. ਦੇ ਪਰਮਾਨੈਂਟ ਰਿਪਰਿਜੈਂਟੇਟਿਵ ਰਹੇ ਹਨ, ਭਾਰਤ ਦੇ ਵਿਦੇਸ਼ ਸਕੱਤਰ ਤੇ ਖਜ਼ਾਨਾ ਸਕੱਤਰ ਰਹੇ ਹਨ, ਪੰਜਾਬ ਨੈਸ਼ਨਲ |
Answer:- |
ਸੁਪਰੀਮ ਕੋਰਟ ਦੇ ਚੀਫ ਜਸਟਿਸ ਸ੍ਰ. ਜਗਦੀਸ਼ ਸਿੰਘ ਕੇਹਰ, ਚੀਫ ਇਲੈਕਨ ਕਮੀਸ਼ਨਰ ਡਾ. ਐਮ.ਐਸ. ਗਿੱਲ, ਸੀ.ਬੀ.ਆਈ. ਦੇ ਚੀਫ ਸ੍ਰ. ਜੋਗਿੰਦਰ ਸਿੰਘ ਬਾਵਾl ਯੂ.ਐਨ.ਓ. ਵਿਚ ਭਾਰਤ ਦੇ ਪਰਮਾਨੈਂਟ ਰਿਪਰਿਜੈਂਟੇਟਿਵ ਸ੍ਰ. ਹਰਦੀਪ ਸਿੰਘ ਪੁਰੀ (ਜੋ ਅੱਜ-ਕਲ੍ਹ ਮਿਨਿਸਟਰ ਹਨ)l ਵਿਦੇਸ਼ ਸਕੱਤਰ ਕੇ.ਸੀ. ਸਿੰਘl ਖਜ਼ਾਨਾ ਸਕੱਤਰ ਮੋਂਟੇਕ ਸਿੰਘ ਆਹਲੂਵਾਲੀਆ (ਜੋ ਬਾਅਦ ਵਿਚ ਪਲਾਨਿੰਗ ਕਮੀਸ਼ਨ ਦੇ ਵਾਇਸ ਚੇਅਰਮੈਨ ਵੀ ਰਹੇ ਹਨ)l ਪੰਜਾਬ ਨੈਸ਼ਨਲ ਬੈਂਕ ਦੇ ਚੇਅਰਮੈਨ ਸ੍ਰ. ਸੁਰਿੰਦਰ ਸਿੰਘ ਕੋਹਲੀl ਅਲਾਹਾਬਾਦ ਬੈਂਕ ਦੇ ਚੇਅਰਮੈਨ ਸ੍ਰ. ਹਰਭਜਨ ਸਿੰਘ। |
(27) Question:- |
ਦੁਨੀਆਂ ਦੀਆਂ 5 ਵੱਡੀਆਂ ਕੰਪਨੀਆਂ ਦੇ ਨਾਮ ਦੱਸੋ ਜਿਨ੍ਹਾਂ ਦੇ ਸੀ.ਈ.ਓ. ਸਿੱਖ ਹਨ। |
Answer:- |
1. ਮਾਸਟਰ ਕਾਰਡ:- ਅਜੇਪਾਲ ਸਿੰਘ ਬੰਗਾ
2.ਗੋ ਡੈਡੀ ਇੰਕ:- ਅਮਨ ਸਿੰਘ ਭੁਟਾਨੀ
3.ਗੁਜਰਾਤ ਕੋਓਪਰੇਟਿਵ ਮਿਲਕ ਮਾਰਕਿਟੰਗ ਫੈਡਰੇਸ਼ਨ (ਅਮੁਲ):- ਡਾ. ਰੁਪਿੰਦਰ ਸਿੰਘ ਸੋਢੀ
4. ਸੋਨੀ ਪਿਕਚਰ ਨੈਟਵਰਕ ਇੰਡੀਆ (SPN):- ਐਨ.ਪੀ. ਸਿੰਘ
5. ਡੇਟਾਵਿੰਡ ਇੰਕ:- ਸੁਨੀਤ ਸਿੰਘ ਤੁਲੀ
|
(28) Question:- |
ਵਿਦੇਸ਼ ਵਿਚ ਰਹਿੰਦੀਆਂ ਉਨ੍ਹਾਂ ਸਿੱਖ ਸ਼ਖਸੀਅਤਾਂ ਦੇ ਨਾਮ ਦੱਸੋ ਜਿਨ੍ਹਾਂ ਨੇ ਹੇਠ ਲਿਖੀ ਪ੍ਰਸਿੱਧੀ ਪ੍ਰਾਪਤ ਕੀਤੀ ਹੈ।
1. ਅਮਰੀਕਾ ਵਿਚ ਪਹਿਲੀ ਪਗੜੀਧਾਰੀ ਬੀਬੀ ਪਾਇਲੇਟ, 2. ਅਮਰੀਕਾ ਦੇ ਇਕ ਮਸ਼ਹੂਰ ਡਾਕਟਰ ਜਿਨ੍ਹਾਂ ਨੇ ਵਾਤਾਵਰਨ ਦੇ ਖੇਤਰ ਵਿਚ ਕੰਮ ਕੀਤਾ ਹੈ। 3. ਉਹ ਕਿਸਾਨ ਜਿਸ ਨੂੰ ਪੀਚ ਕਿੰਗ ਆਫ ਕੈਲੀਫੋਰਨੀਆ ਕਿਹਾ ਜਾਂਦਾ ਹੈ। 4. ਉਹ ਕਿਸਾਨ ਜਿਸ ਨੂੰ ਫਾਰਮਿੰਗ ਕਿੰਗ ਆਫ ਅਰਜੈਂਟੀਨਾ ਕਿਹਾ ਜਾਂਦਾ ਹੈ। 5. ਉਹ ਵਿਗਿਆਨਿਕ ਜਿਸ ਨੇ ਫਾਈਬਰ ਓਪਟਿਕ ਦੀ ਖੋਜ ਕੀਤੀ ਤੇ ਜਿਸਨੂੰ ਫਾਈਬਰ ਆਫ ਓਪਟਿਕਸ ਕਿਹਾ ਜਾਂਦਾ ਹੈ। 6. ਇਕ ਐਸਾ ਖੋਜੀ ਜਿਸ ਕੋਲ ਇਸ ਵੇਲੇ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਪੇਟੇਂਟ ਹਾਸਿਲ ਕਰਨ ਵਿਚ 7ਵਾਂ ਸਥਾਨ ਹੈ ਅਤੇ ਉਸਦੇ ਪੇਟੇਂਟ ਦੀ ਗਿਣਤੀ ਐਡੀਸਨ ਦੇ ਪੇਟੇਂਟ ਤੋਂ ਜ਼ਿਆਦਾ ਹੈ। 7. ਇੰਗਲੈਂਡ ਦੀਆਂ ਉਹ ਦੋ ਭੈਣਾ ਜੋ ਕਲਾ ਦੇ ਖੇਤਰ ਵਿਚ ਬਹੁਤ ਮਸ਼ਹੂਰ ਹਨ। 8. ਅਮਰੀਕਾ ਦਾ ਪ੍ਰਮੁੱਖ ਡੈਂਟਲ ਡਾਕਟਰ। 9. ਇੰਗਲੈਂਡ ਦਾ ਉਹ ਡਾਕਟਰ ਜਿਸਨੇ ਕੋਰਨੀਆ ਦੀ ਇਕ ਲੇਅਰ ਦੀ ਖੋਜ ਕੀਤੀ। 10. ਦੋ ਸਿੱਖ ਔਰਤਾਂ ਜਿਨ੍ਹਾਂ ਨੇ ਸਿੱਖ ਧਰਮ ਨਾਲ ਸਬੰਧਿਤ ਫਿਲਮਾਂ ਬਣਾਈਆਂ ਹਨ। |
Answer:- |
1. ਅਰਪਿੰਦਰ ਕੌਰ 2. ਰਾਜਵੰਸ਼ ਸਿੰਘ, ਜਿਨ੍ਹਾਂ ਨੇ ਈਕੋ ਸਿੱਖ ਸੰਸਥਾ ਦੀ ਸਥਾਪਨਾ ਕੀਤੀ 3. ਦੀਦਾਰ ਸਿੰਘ ਬੈਂਸ 4. ਸਿਮਰਪਾਲ ਸਿੰਘ 5. ਨਰਿੰਦਰ ਸਿੰਘ ਕਪਾਨੀ 6. ਗੁਰਤੇਜ ਸਿੰਘ 7. ਅੰਮ੍ਰਿਤਾ ਅਤੇ ਰਵਿੰਦਰਾ ਸਿੰਘ ਜੋ ਸਿੰਘ ਟਵਿਨ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਹਨ। 8. ਡਾ. ਅਮਰਜੀਤ ਸਿੰਘ ਮਰਵਾਹ 9. ਡਾ. ਹਰਮਿੰਦਰ ਸਿੰਘ ਦੂਆ 10. ਹਰਪ੍ਰੀਤ ਕੌਰ ਜਿਨ੍ਹਾਂ ਨੇ ਇਕ ਡੋਕਿਉਮੈਂਟਰੀ ਫਿਲਮ 'ਵੀ ਆਰ ਸਿੱਖਸ' ਬਣਾਈ ਤੇ ਵੈਲੇਰੀ ਕੌਰ ਜੋ ਕੈਲੀਫੋਰਨੀਆ ਵਿਚ ਰਹਿੰਦੇ ਹਨ ਤੇ ਜਿਨ੍ਹਾਂ ਨੇ ਅਮਰੀਕਾ ਵਿਚ ਵਿਨਕੋਨਸਿਨ ਦੇ ਗੁਰਦੁਆਰੇ ਵਿਚ ਹੋਈ ਗੋਲੀਬਾਰੀ ਅਤੇ ਸਿੰਘਾਂ ਦੀ ਮੌਤ ਉਤੇ ਇਕ ਫਿਲਮ ਬਣਾਈ ਹੈ। |
(29) Question:- |
ਹੇਠ ਲਿਖੇ ਸਿੱਖ ਖਿਡਾਰੀ ਕਿਹੜੀ ਖੇਡ ਨਾਲ ਜੁੜੇ ਹੋਏ ਹਨ-
1. ਅਸ਼ਪਾਲ ਕੌਰ, 2. ਹਰਲੀਨ ਕੌਰ 3. ਮਨਜੀਤ ਕੌਰ 4. ਰਣਦੀਪ ਕੌਰ 5. ਬਿਸ਼ਨ ਸਿੰਘ ਬੇਦੀ 6. ਇੰਦਰ ਸਿੰਘ 7. ਮਧੁਸੂਦਨ ਸਿੰਘ ਪਨੇਸਰ 8. ਮਹਿੰਦਰਪਾਲ ਸਿੰਘ 9. ਪਰਗਟ ਸਿੰਘ 10. ਹਰੀਪਾਲ ਸਿੰਘ ਆਹਲੂਵਾਲੀਆ। |
Answer:- |
1.ਇੰਗਲੈਂਡ ਵਿਚ ਹਾਕੀ ਦੀ ਖਿਡਾਰੀ, 2. ਇੰਗਲੈਂਡ ਦੀ ਮਾਰਸ਼ਲ ਆਰਟ ਚੈਂਪੀਅਨ 3. ਭਾਰਤ ਦੀ ਸਪਰਿੰਟ ਐਥਲੀਟ 4. ਕਬੱਡੀ ਖਿਡਾਰੀ 5. ਭਾਰਤੀ ਕ੍ਰਿਕਟ ਟੀਮ ਦੇ ਕੈਪਟਨ 6. ਭਾਰਤ ਦੇ ਫੁਟਬਾਲ ਦੇ ਮਸ਼ਹੂਰ ਖਿਡਾਰੀ 7. ਇੰਗਲੈਂਡ ਦੇ ਕ੍ਰਿਕਟ ਦੇ ਖਿਡਾਰੀ 8. ਪਾਕਿਸਤਾਨ ਦੇ ਕ੍ਰਿਕਟ ਖਿਡਾਰੀ 9. ਭਾਰਤ ਦੇ ਹਾਕੀ ਦੇ ਖਿਡਾਰੀ ਜੋ ਹੁਣ ਰਾਜਨੀਤੀ ਵਿਚ ਆ ਗਏ ਹਨ 10. ਭਾਰਤ ਦੀ ਪਹਿਲੀ ਮਾਉਂਟ ਐਵਰੇਸਟ 'ਤੇ ਚੜ੍ਹਨ ਵਾਲੀ ਟੀਮ ਦੇ ਮੈਂਬਰ। |
(30) Question:- |
ਭਾਰਤ ਦੀ ਪਹਿਲੀ ਮਾਉਂਟ ਐਵਰੇਸਟ ਤੇ ਚੜ੍ਹਨ ਵਾਲੀ ਟੀਮ ਦੇ ਲੀਡਰ ਕੌਣ ਸਨ ਅਤੇ ਮਾਉਂਟ ਐਵਰੇਸਟ ਤੇ ਭਾਰਤੀ ਝੰਡਾ ਲਹਿਰਾਉਣ ਵਾਲੇ ਸਭ ਤੋਂ ਪਹਿਲੇ ਇਨਸਾਨ ਕੌਣ ਸਨ? |
Answer:- |
ਭਾਰਤ ਦੀ ਪਹਿਲੀ ਮਾਉਂਟ ਐਵਰੇਸਟ ਤੇ ਜਾਣ ਵਾਲੀ ਟੀਮ ਦੇ ਲੀਡਰ ਸਨ ਸ੍ਰ. ਐਮ.ਐਸ. ਕੋਹਲੀ। ਉਹਨਾਂ ਦੀ ਟੀਮ ਵਿਚ 9 ਮੈਂਬਰ ਸਨ ਜਿਨ੍ਹਾਂ ਵਿਚੋਂ 3 ਸਿੱਖ ਸਨ, ਸ੍ਰ. ਐਚ.ਪੀ.ਐਸ. ਆਹਲੂਵਾਲੀਆ, ਚੰਦਰ ਪ੍ਰਕਾਸ਼ ਵੋਹਰਾ ਤੇ ਸ੍ਰ. ਅਵਤਾਰ ਸਿੰਘ ਚੀਮਾ। ਸਭ ਤੋਂ ਪਹਿਲੇ ਮਾਉਂਟ ਐਵਰੇਸਟ ਤੇ ਚੜ੍ਹਨ ਵਾਲੇ ਦੋ ਭਾਰਤੀ ਸਨ ਸ੍ਰ. ਅਵਤਾਰ ਸਿੰਘ ਚੀਮਾ ਅਤੇ ਨਾਵਾਂਗ ਗੋਜ਼ਬੂ। |