(31) Question:- |
ਹੇਠ ਲਿਖੀਆਂ ਸਿੱਖ ਸੰਸਥਾਵਾਂ ਕਿਸ ਖੇਡ ਨਾਲ ਸਬੰਧਿਤ ਟੂਰਨਾਂਮੈਂਟ ਕਰਵਾਉਂਦੀਆਂ ਹਨ।
1. ਗ੍ਰੇਵਾਲ ਸਪੋਰਟਸ ਐਸੋਸੀਏਸ਼ਨ 2. ਸਾਬਤ ਸੂਰਤ ਗੁਰਸਿੱਖ ਟੂਰਨਾਮੈਂਟ 3. ਗੁਰੂ ਤੇਗ ਬਹਾਦਰ ਸਪੋਰਟਸ ਫਾਊਂਡੇਸ਼ਨ ਪੂਨਾ 4. ਸੁਰਜੀਤ ਹਾਕੀ ਸੋਸਾਇਟੀ 5. ਇੰਟਰਨੈਨਲ ਸਿੱਖ ਮਾਰਸ਼ਲ ਅਕੈਡਮੀ। |
Answer:- |
1. ਇਹ ਸੰਸਥਾ ਕਿਲ੍ਹਾ ਰਾਏਪੁਰ ਦੀਆਂ ਮਸ਼ਹੂਰ ਖੇਡਾਂ ਹਰ ਸਾਲ ਕਰਵਾਉਂਦੀ ਹੈ। ਜਿਨ੍ਹਾਂ ਨੂੰ ਰੂਰਲ ਓਲੰਪਿਕ ਵੀ ਕਿਹਾ ਜਾਂਦਾ ਹੈ। 2. ਹਰਿਆਣਾ ਵਿਚ ਯਮੁਨਾ ਨਗਰ ਦੇ ਅਸਥਾਨ ਤੇ ਸਾਬਤ ਸੂਰਤ ਗੁਰਸਿੱਖਾਂ ਦਾ ਕ੍ਰਿਕਟ ਟੂਰਨਾਮੈਂਟ ਹਰ ਸਾਲ ਕਰਵਾਇਆ ਜਾਂਦਾ ਹੈ। 3. ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਿਵਸ ਦੇ ਮੌਕੇ ਤੇ ਹਰ ਸਾਲ ਇਹ ਸੰਸਥਾ ਫੁਟਬਾਲ ਦੇ ਟੂਰਨਾਮੈਂਟ ਕਰਵਾਉਂਦੀ ਹੈ। 4. ਇਹ ਸੰਸਥਾ ਜਲੰਧਰ ਵਿਚ ਹੋਣ ਵਾਲੇ ਸਾਲਾਨਾ ਸੁਰਜੀਤ ਹਾਕੀ ਟੂਰਨਾਮੈਂਟ ਕਰਵਾਉਂਦੀ ਹੈ। ਜੋ ਕਿ ਹਾਕੀ ਦੇ ਮਸ਼ਹੂਰ ਖਿਡਾਰੀ ਸੁਰਜੀਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਹੁੰਦਾ ਹੈ। 5. ਪਟਿਆਲਾ ਸਥਿਤ ਇਹ ਸੰਸਥਾ ਗਤਕੇ ਵਿਚ ਖੋਜ ਨੂੰ ਤੇ ਟ੍ਰੇਨਿੰਗ ਨੂੰ ਪਹਿਲ ਦੇਂਦੀ ਹੈ ਅਤੇ ਸਮੇਂ-ਸਮੇਂ 'ਤੇ ਟੂਰਨਾਮੈਂਟ ਵੀ ਕਰਵਾਉਂਦੀ ਹੈ। |
(32) Question:- |
ਦੇਸ਼ ਦੇ ਕੁਝ ਐਸੇ ਪ੍ਰਮੱਖ ਵੱਡੇ ਵਿਦਿਅਕ ਅਦਾਰਿਆਂ ਦੇ ਨਾਮ ਦੱਸੋ ਜਿਨ੍ਹਾਂ ਨੂੰ ਸਿੱਖ ਚਲਾ ਰਹੇ ਹਨ। |
Answer:- |
ਭਾਰਤ ਦੇ ਵਿਚ ਸਿੱਖਾਂ ਦੀਆਂ ਪ੍ਰਮੁੱਖ ਸੰਸਥਾਵਾਂ ਜਿਵੇਂ ਕਿ ਐਸ.ਜੀ.ਪੀ.ਸੀ., ਚੀਫ ਖਾਲਸਾ ਦੀਵਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਅਤੇ ਦਿੱਲੀ ਵਿਚ ਕਈ ਵਿਦਿਅਕ ਸੰਸਥਾਵਾਂ ਚਲਾ ਰਹੇ ਹਨ। ਦੇਸ਼ ਦੇ ਕੁਝ ਪ੍ਰਮੁੱਖ ਕਾਲਜ ਵੀ ਸਿੱਖ ਸੰਸਥਾਵਾਂ ਚਲਾ ਰਹੀਆਂ ਹਨ ਇਨ੍ਹਾਂ ਵਿਚ ਗੁਰੂ ਨਾਨਕ ਖਾਲਸਾ ਕਾਲਜ ਮੁੰਬਈ, ਖਾਲਸਾ ਕਾਲਜ ਅੰਮ੍ਰਿਤਸਰ, ਖਾਲਸਾ ਕਾਲਜ ਦਿੱਲੀ, ਖਾਲਸਾ ਕਾਲਜ ਪਟਿਆਲਾ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ, ਗੁਰੂ ਨਾਨਕ ਦੇਵ ਖਾਲਸਾ ਗਰਲਜ਼ ਕਾਲਜ ਬਠਿੰਡਾ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵੁਮੈਨ ਸ਼ਾਮਲ ਹਨ। ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਦਿੱਲੀ ਅਤੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇਵ ਨਗਰ ਦਿੱਲੀ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਮੈਂਟ ਹੇਠ ਹਨ। ਇਸ ਤੋਂ ਇਲਾਵਾ ਕਲਗੀਧਰ ਸੋਸਾਇਟੀ ਬੜੂ ਸਾਹਿਬ ਬਹੁਤ ਸਾਰੀਆਂ ਅਕੈਡਮੀਆਂ ਚਲਾ ਰਹੀ ਹੈ ਜਿਨ੍ਹਾਂ ਵਿਚ ਜ਼ਿਆਦਾਤਰ ਪੇਂਡੂ ਇਲਾਕਿਆਂ ਵਿਚ ਹਨ। ਬੜੂ ਸਾਹਿਬ ਵਿਚ ਵੀ ਸਕੂਲ, ਕਾਲਜ, ਟੀਚਰ ਟ੍ਰੇਨਿੰਗ ਕਾਲਜ ਅਤੇ ਯੁਨੀਵਰਸਿਟੀ ਇਸ ਗਰੁੱਪ ਵਲੋਂ ਚਲਾਏ ਜਾ ਰਹੇ ਹਨ। ਇਕ ਹੋਰ ਯੁਨੀਵਰਸਿਟੀ ਜਿਸ ਦਾ ਨਾਮ ਅਕਾਲ ਯੁਨੀਵਰਸਿਟੀ ਤਲਵੰਡੀ ਸਾਬੋ ਬਠਿੰਡਾ ਵਿਖੇ ਇਸ ਗਰੁੱਪ ਨੇ ਹੀ ਗੁਰੂ ਕੀਤੀ ਹੈ। ਪੰਜਾਬ ਦੀਆਂ ਦੋ ਪ੍ਰਮੁੱਖ ਯੁਨੀਵਰਸਿਟੀਆਂ ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬੀ ਯੁਨੀਵਰਸਿਟੀ ਪਟਿਆਲਾ ਵਿਖੇ ਵੀ ਸਿੱਖ ਮੈਨੇਜਮੈਂਟ ਹੀ ਕੰਮ ਕਰਦਾ ਹੈ। ਕੁਝ ਹੋਰ ਯੁਨੀਵਰਸਿਟੀਆਂ ਜੋ ਸਿੱਖਾਂ ਨਾਲ ਸੰਬਧਤ ਹਨ, ਉਨ੍ਹਾਂ ਵਿਚ ਸ਼ਾਮਲ ਹਨ ਸ੍ਰੀ ਹਰਿਗੋਬਿੰਦਗੜ੍ਹ ਵਿਖੇ ਸਥਿਤ ਜੀ.ਐਨ.ਏ. ਯੁਨੀਵਰਸਿਟੀ, ਬਾਬਾ ਭਾਗ ਸਿੰਘ ਯੁਨੀਵਰਸਿਟੀ, ਪਧਿਆਨਾ ਅਤੇ ਵੈਸਟ ਬੰਗਾਲ ਵਿਚ ਅਗਰਪਾਰਾ ਵਿਖੇ ਜੇ.ਆਈ.ਐਸ. ਗੁਰੱਪ ਦੁਆਰਾ ਚਲਾਈ ਜਾ ਰਹੀ ਯੁਨੀਵਰਸਿਟੀ। ਇਕ ਹੋਰ ਯੁਨੀਵਰਸਿਟੀ ਜੋ ਪਾਸੀਘਾਟ, ਅਰੁਣਾਚਲ ਪ੍ਰਦੇਸ਼ ਸਥਿਤ ਹੈ, ਸਿੱਖ ਮੈਨੇਜਮੈਂਟ ਦੁਆਰਾ ਚਲਾਈ ਜਾ ਰਹੀ ਹੈ। |
(33) Question:- |
ਵਿਦੇਸ਼ਾਂ ਦੀਆਂ ਪਾਰਲੀਮੈਂਟਾਂ ਵਿਚ 6 ਸਿੱਖ ਮੈਂਬਰ ਆਫ ਪਾਰਲੀਮੈਂਟ ਦੇ ਨਾਮ ਦੱਸੋ। |
Answer:- |
ਸ੍ਰ. ਹਰਜੀਤ ਸਿੰਘ ਸੱਜਣ (ਕੈਨੇਡਾ ਦੇ ਰੱਖਿਆ ਮੰਤਰੀ), ਸ੍ਰ. ਨਵਦੀਪ ਸਿੰਘ ਬੈਂਸ ਕੈਨੇਡਾ ਪਾਰਲੀਮੈਂਟ ਵਿਚ ਹਨ, ਸ੍ਰ. ਤਨਮਨਜੀਤ ਸਿੰਘ ਧੇਸੀ ਅਤੇ ਸਰਦਾਰਨੀ ਪ੍ਰੀਤ ਕੌਰ ਗਿੱਲ ਇੰਗਲੈਂਡ ਦੀ ਪਾਰਲੀਮੈਂਟ ਵਿਚ ਮੈਂਬਰ ਹਨ। ਸ੍ਰ. ਕੰਵਲਜੀਤ ਸਿੰਘ ਬਖਸ਼ੀ ਨਿਊਜ਼ੀਲੈਂਡ ਦੀ ਪਾਰਲੀਮੈਂਟ ਵਿਚ ਮੈਂਬਰ ਹਨ ਅਤੇ ਸ੍ਰ. ਨਰਿੰਦਰਪਾਲ ਸਿੰਘ ਨੂੰ ਅਫਗਾਨਿਸਤਾਨ ਦੀ ਪਾਰਲੀਮੈਂਟ ਵਿਚ ਮਿਨਿਓਰਿਟੀ ਵਲੋਂ ਮੈਂਬਰ ਨੋਮੀਨੇਟ ਕੀਤਾ ਗਿਆ। |
(34) Question:- |
ਕੀ ਭਾਰਤ ਨੂੰ ਛਡ ਕੇ ਹੋਰ ਕਿਸੇ ਦੇ ਵਿਚ ਕਿਸੇ ਰਾਜਨੀਤਕ ਪਾਰਟੀ ਦਾ ਨੇਤਾ ਸਿੱਖ ਹੈ? |
Answer:- |
ਸ੍ਰ. ਜਗਮੀਤ ਸਿੰਘ ਕੈਨੇਡਾ ਵਿਚ ਵਿਰੋਧੀ ਪਾਰਟੀ ਐਨ.ਡੀ.ਪੀ. ਦਾ ਨੇਤਾ ਹੈ। |
(35) Question:- |
ਦੁਨੀਆਂ ਦੇ ਕਿਸ ਦੇਸ਼ ਵਿਚ ਸਿੱਖ ਮੈਂਬਰ ਆਫ ਪਾਰਲੀਮੈਂਟ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ? |
Answer:- |
ਕੈਨੇਡੀਅਨ ਪਾਰਲੀਮੈਂਟ ਵਿਚ 12 ਮੈਂਬਰ ਆਫ ਪਾਰਲੀਮੈਂਟ ਲਿਬਰਲ ਪਾਰਟੀ ਦੇ ਹਨ 4 ਕੋਂਜਰਵੇਟਿਵ ਪਾਰਟੀ ਦੇ ਹਨ ਅਤੇ ਸ੍ਰ. ਜਗਮੀਤ ਸਿੰਘ ਇਕ ਐਨ.ਡੀ.ਪੀ. ਦਾ ਹੈ। ਕੁਲ 17 ਮੈਂਬਰ ਆਫ ਪਾਰਲੀਮੈਂਟ ਸਿੱਖ ਹਨ। |
(36) Question:- |
ਉਨ੍ਹਾਂ ਪ੍ਰਮੁੱਖ ਸਿੱਖ ਵਪਾਰੀਆਂ ਦੇ ਨਾਮ ਦੱਸੋ ਜਿਨ੍ਹਾਂ ਨੇ ਹੇਠ ਲਿਖੀ ਉਪਲਬਧੀ ਪ੍ਰਾਪਤ ਕੀਤੀ ਹੈ।
1. ਇੰਗਲੈਂਡ ਦੇ ਬਿਜਨਸਮੈਨ ਜਿਨ੍ਹਾਂ ਨੇ ਰੋਕੋ ਕੈਂਸਰ ਦੇ ਨਾਮ 'ਤੇ ਇਕ ਟਰੱਸਟ ਸਥਾਪਤ ਕੀਤਾ ਹੈ। 2. ਹਰਿਆਣਾ ਦਾ ਉਹ ਬਿਜਨਸਮੈਨ ਜੋ ਆਟੋਮੋਬਾਇਲ ਸਪਰਿੰਗ ਇੰਡਸਟਰੀ ਵਿਚ ਚੋਟੀ ਦਾ ਵਪਾਰੀ ਹੈ। 3.ਅਮਰੀਕਾ ਦਾ ਉਹ ਵਪਾਰੀ ਜਿਸ ਕੋਲ 1000 ਤੋਂ ਵੀ ਜ਼ਿਆਦਾ ਗੈਸ ਸਟੇਸ਼ਨ ਹਨ। 4. ਸਿੰਗਾਪੁਰ ਦਾ ਵਪਾਰੀ ਜਿਸ ਨੇ ਆਪਣਾ ਟੈਕਸਟਾਈਲ, ਇਲੈਕਟ੍ਰੋਨਿਕ, ਰਿਅਲ ਐਸਟੇਟ ਅਤੇ ਹੋਟਲ ਬਿਜਨਸ ਨੂੰ ਚੀਨ, ਆਸਟ੍ਰੇਲੀਆ ਤੇ ਅਮਰੀਕਾ ਤਕ ਫੈਲਾਇਆ ਹੋਇਆ ਹੈ। 5. ਕੈਨੇਡਾ ਦਾ ਉਹ ਵਪਾਰੀ ਜਿਸ ਨੂੰ ਬਾਸਕੇਟ ਬਾਲ ਦੀ ਖੇਡ ਨਾਲ ਐਨਾ ਪਿਆਰ ਹੈ ਕਿ ਉਸਨੂੰ ਸੁਪਰ ਫੈਨ ਕਿਹਾ ਜਾਂਦਾ ਹੈ। 6. ਅਮਰੀਕਾ ਦਾ ਉਹ ਵਪਾਰੀ ਜਿਸ ਦੀ ਹੋਟਲ ਇੰਡਸਟਰੀ ਸਾਰੀ ਦੁਨੀਆਂ ਵਿਚ ਫੈਲੀ ਹੋਈ ਹੈ। 7. ਅਮਰੀਕਾ ਦਾ ਉਹ ਵਪਾਰੀ ਜੋ ਕਈ ਜਹਾਜ਼ਾਂ ਦਾ ਮਾਲਿਕ ਹੈ ਅਤੇ ਸਰਕਾਰਾਂ ਤੇ ਯੂ.ਐਨ. ਐਜੰਸੀਆਂ ਨੂੰ ਕਿਰਾਏ 'ਤੇ ਜਹਾਜ਼ ਦਿੰਦਾ ਹੈ। 8. ਦਿੱਲੀ ਦਾ ਉਹ ਵਪਾਰੀ ਜਿਨ੍ਹਾਂ ਦੇ ਦੇਸ਼ ਭਰ ਵਿਚ ਸਿਨੇਮਾ ਹਨ। 9. ਦੁਬਈ ਦਾ ਉਹ ਵਪਾਰੀ ਜਿਸ ਨੇ ਕਈਆਂ ਨੂੰ ਫਾਂਸੀ ਦੇ ਫੰਦੇ ਤੋਂ ਬਚਾਉਣ ਲਈ ਅਤੇ ਹੋਰ ਪੁੰਨ-ਦਾਨ ਦੇ ਕੰਮਾਂ ਵਿਚ ਆਪਣੀ ਜ਼ਿਆਦਾਤਰ ਦੌਲਤ ਲਗਾ ਦਿੱਤੀ ਹੈ। 10. ਦੁਬਈ ਦਾ ਉਹ ਵਪਾਰੀ ਜਿਸਨੇ ਦੁਬਈ ਵਿਚ ਇਕ ਖੂਬਸੂਰਤ ਗੁਰਦੁਆਰਾ ਸਾਹਿਬ ਦੀ ਇਮਾਰਤ ਉਸਾਰਨ ਵਿਚ ਪ੍ਰਮੁੱਖ ਭੁਮਿਕਾ ਨਿਭਾਈ ਹੈ। |
Answer:- |
1. ਸ੍ਰ. ਅਜਿੰਦਰ ਸਿੰਘ ਚਾਵਲਾ 2. ਸ੍ਰ. ਭੁਪਿੰਦਰ ਸਿੰਘ ਜੌਹਰ 3. ਸ੍ਰ. ਦਰਸ਼ਨ ਸਿੰਘ ਧਾਲੀਵਾਲ 4. ਸ੍ਰ. ਕਰਤਾਰ ਸਿੰਘ ਠਕਰਾਲ 5. ਨਵ ਭਾਟੀਆ 6. ਸੰਤ ਸਿੰਘ ਛਤਵਾਲ 7. ਸ੍ਰ. ਸੁਰਜੀਤ ਸਿੰਘ ਬਾਬਰਾ 8. ਰਾਜਿੰਦਰ ਸਿੰਘ ਚੱਢਾ 9. ਐਸ.ਪੀ. ਸਿੰਘ ਓਬਰਾਏ 10. ਸ੍ਰ. ਸੁਰਿੰਦਰ ਸਿੰਘ ਕੰਧਾਰੀ |
(37) Question:- |
ਹੁਣ ਤਕ ਭਾਰਤੀ ਸੈਨਾ ਦੇ ਸਿੱਖ ਪ੍ਰਮੁੱਖਾਂ ਦੇ ਨਾਮ ਦੱਸੋ। |
Answer:- |
ਭਾਰਤੀ ਸੈਨਾ ਦਾ ਪ੍ਰਮੁੱਖ ਦੋ ਵਾਰ ਸਿੱਖ ਜਰਨੈਲ ਬਣੇ ਹਨ। ਪਹਿਲੀ ਵਾਰ ਜਨਰਲ ਜੇ.ਜੇ. ਸਿੰਘ ਜੋ ਸੈਨਾ ਦੇ 22ਵੇਂ ਚੀਫ ਸਨ ਅਤੇ ਦੂਜੀ ਵਾਰ ਜਨਰਲ ਵਿਕਰਮ ਸਿੰਘ ਜੋ ਸੈਨਾ ਦੇ 25ਵੇਂ ਚੀਫ ਸਨ। ਜਨਰਲ ਵਿਕਰਮ ਸਿੰਘ ਬਾਅਦ ਵਿਚ ਆਰਮਡ ਫੋਰਸਿਸ ਦੇ ਚੀਫ ਦੀ ਕਮੇਟੀ ਦੇ ਚੇਅਰਮੈਨ ਵੀ ਰਹੇ ਹਨ। |
(38) Question:- |
ਦਿੱਲੀ ਵਿਚ ਸਿੱਖਾਂ ਨੇ ਸਭ ਤੋਂ ਪਹਿਲੇ ਇਤਿਹਾਸਕ ਗੁਰਦੁਆਰੇ ਕਦੋਂ ਤੇ ਕਿਸ ਤਰ੍ਹਾਂ ਬਣਵਾਏ? |
Answer:- |
ਜਦੋਂ ਸ੍ਰ. ਬਘੇਲ ਸਿੰਘ, ਜੱਸਾ ਸਿੰਘ ਆਹਲੂਵਾਲੀਆ ਆਦਿ ਸਿੰਘਾਂ ਨੇ ਦਿੱਲੀ ਤੇ ਫਤਹਿ ਪ੍ਰਾਪਤ ਕੀਤੀ ਅਤੇ 11 ਮਾਰਚ 1783 ਲਾਲ ਕਿਲ੍ਹੇ ਤੇ ਕਬਜ਼ਾ ਕਰ ਲਿਆ ਉਦੋਂ ਮੁਗਲ ਸਮਰਾਟ ਆਲਮ- 2 ਨੇ ਉਨ੍ਹਾ ਨਾਲ ਸਮਝੌਤਾ ਕੀਤਾ। ਇਸ ਸਮਝੌਤੇ ਦੇ ਅੰਤਰਗਤ ਸਿੱਖਾਂ ਨੇ 7 ਗੁਰਦੁਆਰੇ ਬਣਵਾਉਣ ਲਈ ਬਾਦਸ਼ਾਹ ਨੂੰ ਕਿਹਾ। ਇਹ 7 ਗੁਰਦੁਆਰੇ ਸਿੰਘਾਂ ਦੀ ਨਿਗਰਾਨੀ ਹੇਠ 1783 ਵਿਚ ਬਣਵਾਏ ਗਏ। ਇਹ ਗੁਰਦੁਆਰੇ ਸਨl ਗੁ: ਸੀਸ ਗੰਜ ਸਾਹਿਬ, ਗੁ: ਬੰਗਲਾ ਸਾਹਿਬ, ਗੁ: ਰਕਾਬ ਗੰਜ ਸਾਹਿਬ, ਗੁ: ਬਾਲਾ ਸਾਹਿਬ, ਗੁ: ਮਜਨੂੰ ਕਾ ਟਿੱਲਾ, ਗੁ: ਮੋਤੀ ਬਾਗ ਸਾਹਿਬ ਅਤੇ ਮਾਤਾ ਸੁੰਦਰੀ ਜੀ। |
(39) Question:- |
ਗੁਰਦੁਆਰਾ ਸ਼ਬਦ ਤੋਂ ਕੀ ਭਾਵ ਹੈ? ਗੁਰਦੁਆਰਿਆਂ ਦੀ ਜਾਣਕਾਰੀ ਦੇਣ ਸੰਬੰਧੀ ਕੁਝ ਪੁਸਤਕਾਂ ਦਾ ਜ਼ਿਕਰ ਕਰੋ। |
Answer:- |
ਗੁਰੂ ਨਾਨਕ ਸਾਹਿਬ ਵੇਲੇ ਜਿੱਥੇ ਉਨ੍ਹਾਂ ਦੇ ਉਪਾਸ਼ਕ ਇਕੱਠੇ ਹੋ ਕੇ ਸ਼ਬਦ ਕੀਰਤਨ ਤੇ ਜਾਪ ਕਰਿਆ ਕਰਦੇ ਸਨ ਉਸ ਅਸਥਾਨ ਨੂੰ ਧਰਮਸਾਲ ਕਿਹਾ ਜਾਂਦਾ ਸੀ। ਬਾਅਦ ਵਿਚ ਜਦੋਂ ਧਰਮਸਾਲ ਵਿਖੇ ਆਦਿ ਗ੍ਰੰਥ ਦਾ ਪ੍ਰਕਾਸ਼ ਕਰਨਾ ਸ਼ੁਰੂ ਹੋਇਆ ਤਾਂ ਉਸ ਅਸਥਾਨ ਨੂੰ ਗੁਰਦੁਆਰਾ ਕਿਹਾ ਜਾਣ ਲੱਗਾ। ਹੁਣ ਕੋਈ ਐਸਾ ਅਸਥਾਨ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਅਤੇ ਨਿਸ਼ਾਨ ਸਾਹਿਬ ਝੁਲ ਰਿਹਾ ਹੋਵੇ ਉਸ ਨੂੰ ਗੁਰਦੁਆਰਾ ਕਿਹਾ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਦੀ ਗੁਰਦੁਆਰੇ ਦੀ ਪਰਿਭਾਸ਼ਾ ਅਨੁਸਾਰ ਜ਼ਿਆਦਾਤਰ ਗੁਰਦੁਆਰਿਆਂ ਵਿਚ ਰਹਿਣ ਦੀ ਤੇ ਭੋਜਨ ਛਕਾਉਣ ਦੀ (ਲੰਗਰ) ਦੀ ਵਿਵਸਥਾ ਹੁੰਦੀ ਹੈ। ਹੁਣ ਉਸ ਪਰਿਭਾਸ਼ਾ ਬਹੁਤ ਸਾਰੇ ਗੁਰਦੁਆਰਿਆਂ ਨਾਲ ਵਿਦਿਅਕ ਅਦਾਰੇ ਅਤੇ ਸਿਹਤ ਚਿਕਿਤਸਾ ਲਈ ਡਿਸਪੈਂਸਰੀਆਂ ਆਦਿ ਵੀ ਚਲਾਏ ਜਾ ਰਹੇ ਹਨ। ਪੰਡਿਤ ਤਾਰਾ ਸਿੰਘ ਨਰੋਤਮ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਤੀਰਥ ਸੰਗ੍ਰਹਿ ਲਿਖ ਕੇ ਗੁਰਦੁਆਰਿਆਂ ਦੀ ਜਾਣਕਾਰੀ ਦਿੱਤੀ ਸੀ। ਉਸ ਉਪਰੰਤ ਗਿਆਨੀ ਠਾਕੁਰ ਸਿੰਘ ਨੇ ਗੁਰਦੁਆਰਾ ਦਰਸ਼ਨ ਪੁਸਤਕ ਵਿਚ ਐਸੀ ਜਾਣਕਾਰੀ ਦਿੱਤੀ। ਗਿਆਨੀ ਗਿਆਨ ਸਿੰਘ ਦੀ ਪੁਸਤਕ ਗੁਰਦੁਆਰਾ ਸੰਗ੍ਰਹਿ ਐਸ.ਜੀ.ਪੀ.ਸੀ. ਦੁਆਰਾ ਵੀ ਛਾਪੀ ਗਈ ਸੀ। ਐਸ.ਜੀ.ਪੀ.ਸੀ. ਨੇ ਪਾਕਿਸਤਾਨ ਸਥਿਤ ਗੁਰਦੁਆਰੇ ਬਾਰੇ ਵੀ ਇਕ ਪੁਸਤਕ ਛਾਪੀ ਹੈ। ਸ੍ਰ. ਪਤਵੰਤ ਸਿੰਘ ਨੇ ਅੰਗ੍ਰੇਜ਼ੀ ਤੇ ਪੰਜਾਬੀ ਵਿਚ ਛਾਪੀ ਆਪਣੀ ਪੁਸਤਕ ਵਿਚ ਦੁਨੀਆਂ ਭਰ ਵਿਚ ਕਈ ਗੁਰਦੁਆਰਿਆਂ ਬਾਰੇ ਤਸਵੀਰਾਂ ਸਹਿਤ ਵਡਮੁੱਲੀ ਜਾਣਕਾਰੀ ਦਿੱਤੀ ਹੈ। ਸਿੰਘ ਬ੍ਰਦਰਜ਼ ਨੇ ਮੇਜਰ ਗੁਰਮੁਖ ਸਿੰਘ ਜੀ ਦੀ ਪੁਸਤਕ ਹਿਸਟੋਰੀਕਲ ਸਿੱਖ ਸ਼ਰਾਈਨ ਛਾਪੀ ਸੀ। ਪਾਕਿਸਤਾਨ ਵਿਚ ਵੀ ਕਈ ਮਹੱਤਵਪੂਰਨ ਪੁਸਤਕਾਂ ਗੁਰਦੁਆਰਿਆਂ ਬਾਰੇ ਛਾਪੀਆਂ ਗਈਆਂ ਹਨ। ਜਿਨ੍ਹਾਂ ਵਿਚ ਇਕਬਾਲ ਕੈਸਰ ਦੀ ਪੁਸਤਕ ਸੈਕਰਡ ਸ਼ਰਾਈਨਜ਼ ਆਫ ਸਿੱਖਸ ਕਾਫੀ ਮਹੱਤਵਪੂਰਨ ਹੈ। ਕੇਸ ਸੰਭਾਲ ਪ੍ਰਚਾਰ ਸੰਸਥਾ ਦੁਆਰਾ ਤਿਆਰ ਕੀਤੀ ਗਈ ਪੁਸਤਕ ਸਮ ਪ੍ਰੋਮੀਨੈਂਟ ਗੁਰਦੁਆਰਾਜ਼ ਐਂਡ ਸਿੱਖ ਓਰਗਨਾਜੇਸ਼ਨ ਦੁਨੀਆਂ ਦੇ ਸਭ ਤੋਂ ਜ਼ਿਆਦਾ ਗੁਰਦੁਆਰਿਆਂ ਬਾਰੇ ਜਾਣਕਾਰੀ ਦਿੰਦੀ ਹੈ। ਇਸ ਪੁਸਤਕ ਵਿਚ ਉਨ੍ਹਾਂ ਗੁਰਦੁਆਰਿਆਂ ਦੇ ਪ੍ਰਬੰਧਕੀ ਢਾਂਚੇ ਬਾਰੇ ਵੀ ਵਡਮੁੱਲੀ ਜਾਣਕਾਰੀ ਹੈ। |
(40) Question:- |
(a) ਯੁਰੋਪ ਦੇ ਕੁਝ ਪ੍ਰਮੁੱਖ ਗੁਰਦੁਆਰਿਆਂ ਦਾ ਜ਼ਿਕਰ ਕਰੋ।
(b) ਭਾਰਤ ਨੂੰ ਛੱਡ ਕੇ ਦੁਨੀਆਂ ਦੇ ਕਿਸ ਦੇਸ਼ ਵਿਚ ਸਭ ਤੋਂ ਜ਼ਿਆਦਾ ਗੁਰਦੁਆਰਾ ਸਾਹਿਬ ਹਨ? |
Answer:- |
(a) ਹੁਣ ਸਿੱਖ ਦੁਨੀਆਂ ਦੇ ਜ਼ਿਆਦਾਤਰ ਦੇਾਂ ਵਿਚ ਰਹਿ ਰਹੇ ਹਨ। ਯੁਰੋਪ ਦੇ ਅਲੱਗ-ਅਲੱਗ ਦੇਸ਼ਾਂ ਵਿਚ ਵੀ ਉਨ੍ਹਾਂ ਦੀ ਗਿਣਤੀ ਵੱਧ ਰਹੀ ਹੈ। ਜਿਨ੍ਹਾਂ ਯੁਰੋਪ ਦੇ ਦੇਸ਼ਾਂ ਵਿਚ ਸਿੱਖਾਂ ਦੀ ਗਿਣਤੀ ਘਨੇਰੀ ਹੈ ਉਨ੍ਹਾਂ ਵਿਚ ਇੰਗਲੈਂਡ, ਜਰਮਨੀ, ਫ੍ਰਾਂਸ, ਹੌਲੈਂਡ, ਇਟਲੀ ਅਤੇ ਬੈਲਜੀਅਮ ਸ਼ਾਮਲ ਹਨ। ਇੰਗਲੈਂਡ ਵਿਚ ਇਹ ਗਿਣਤੀ ਸਭ ਤੋਂ ਜ਼ਿਆਦਾ ਹੋਣ ਕਰਕੇ ਗੁਰਦੁਆਰਿਆਂ ਦੀ ਗਿਣਤੀ ਵੀ ਇਥੇ ਜ਼ਿਆਦਾ ਹੈ। ਖਾਸ ਕਰਕੇ ਸਾਊਥਹਾਲ ਦੇ ਇਲਾਕੇ ਵਿਚ ਸਿੱਖਾਂ ਦੀ ਘਣੀ ਆਬਾਦੀ ਹੋਣ ਕਰਕੇ ਇਥੋਂ ਦੇ ਗੁਰਦੁਆਰੇ ਪ੍ਰਮੱਖ ਹਨ। ਇਸ ਇਲਾਕੇ ਵਿਚ ਭਾਵੇਂ 10 ਗੁਰਦੁਆਰੇ ਹਨ ਪਰ ਹੈਵਲਕ ਰੋਡ ਤੇ ਸਥਿਤ ਗੁਰਦੁਆਰਾ ਸਭ ਤੋਂ ਵੱਡਾ ਗੁਰਦੁਆਰਾ ਹੈ। ਹੋਰ ਇਲਾਕੇ ਜਿੱਥੇ ਗੁਰਦੁਆਰੇ ਹਨ ਉਨ੍ਹਾਂ ਵਿਚ ਬੈਡਫੋਰਡ, ਪੀਟਰਬਰੋ, ਬ੍ਰਿਸਟਲ, ਨੋਟਿੰਗਮ, ਬਰਮਿੰਗਮ ਤੇ ਡਰਬੀ ਦੇ ਇਲਾਕੇ ਹਨ। ਇੰਗਲੈਂਡ ਤੋਂ ਇਲਾਵਾ ਜਰਮਨੀ ਵਿਚ ਫ੍ਰੈਂਕਫਰਟ ਦਾ ਗੁਰਦੁਆਰਾ ਵੀ ਬਹੁਤ ਵਿਸ਼ਾਲ ਤੇ ਰੌਣਕ ਵਾਲਾ ਹੈ। ਪੈਰਿਸ ਵਿਚ ਬੋਬੀਨੌ ਦਾ ਗੁਰਦੁਆਰਾ ਕਾਫੀ ਪ੍ਰਸਿੱਧ ਹੈ। ਐਮਸਟਰਡਮ ਨੀਦਰਲੈਂਡ ਵਿਚ ਵੀ ਸਿੱਖਾਂ ਦੀ ਗਿਣਤੀ ਚੰਗੀ ਹੋਣ ਕਰਕੇ ਕਈ ਗੁਰਦੁਆਰੇ ਹਨ ਪਰ ਸਭ ਤੋਂ ਪ੍ਰਸਿੱਧ ਹੈ ਸ੍ਰੀ ਗੁਰੂ ਨਾਨਕ ਗੁਰਦੁਆਰਾ ਸਾਹਿਬ। ਇਟਲੀ ਵਿਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਸ੍ਰੀ ਗੁਰੂ ਨਾਨਕ ਦਰਬਾਰ ਰੋਮਾ ਦਾ ਗੁਰਦੁਆਰਾ ਕਾਫੀ ਪ੍ਰਸਿੱਧ ਹੈ। ਆਸਟ੍ਰੀਆ, ਸਵਿਟਜਰਲੈਂਡ ਤੇ ਪੋਲੈਂਡ ਵਿਚ ਵੀ ਰਾਜਧਾਨੀਆਂ ਵਿਚ ਗੁਰਦੁਆਰਾ ਸਾਹਿਬ ਸਥਿਤ ਹਨ। ਯੁਰੋਪ ਦੇ ਹੋਰ ਦੇਸ਼ਾਂ ਵਿਚ ਵੀ ਜਿਵੇਂ ਕਿ ਸਪੇਨ, ਪੁਰਤਗਾਲ, ਨੋਰਵੇ, ਸਵੀਡਨ ਅਤੇ ਡੈਨਮਾਰਕ ਵਿਚ ਵੀ ਗੁਰਦੁਆਰੇ ਸਥਿਤ ਹਨ। ਫਿਨਲੈਂਡ ਦੀ ਰਾਜਧਾਨੀ ਹੈਲਿਂਸਕੀ ਵਿਚ ਵੀ ਗੁਰਦੁਆਰਾ ਸਰਬ ਸੰਗਤ ਸਾਹਿਬ ਹੈ ਤੇ ਆਈਸਲੈਂਡ ਜਿੱਥੇ ਬਹੁਤ ਘੱਟ ਸਿੱਖ ਪਰਿਵਾਰ ਰਹਿੰਦੇ ਹਨ, ਉਥੇ ਵੀ ਯੋਗੀ ਹਰਭਜਨ ਸਿੰਘ ਦੁਆਰਾ ਬਣਾਏ ਹੋਏ ਯੋਗੀ ਸਿੱਖਾਂ ਦੁਆਰਾ ਇਕ ਯੋਗਾ ਸੈਂਟਰ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਗੁਰਦੁਆਰੇ ਦਾ ਰੂਪ ਦਿੱਤਾ ਗਿਆ ਹੈ। ਸਾਰੇ ਗੁਰਦੁਆਰਿਆਂ ਦੀ ਜਾਣਕਾਰੀ ਤੇ ਉਨ੍ਹਾਂ ਦੇ ਪ੍ਰਬੰਧ ਬਾਰੇ ਜਾਣਨ ਲਈ ਕੇਸ ਸੰਭਾਲ ਪ੍ਰਚਾਰ ਸੰਸਥਾ ਦੁਆਰਾ ਤਿਆਰ ਕੀਤੀ ਹੋਈ ਪੁਸਤਕ 'ਸਮ ਪ੍ਰੋਮੀਨੈਂਟ ਗੁਰਦੁਆਰਾਜ਼ ਐਂਡ ਸਿੱਖ ਓਰਗਨਾਈਜੇਸ਼ਨ' ਵਿਚ ਪੜਿਆ ਜਾ ਸਕਦਾ ਹੈ ਜਾਂ ਸੰਸਥਾ ਦੀ ਵੈਬਸਾਈਟ sikhpride.org ਤੇ ਜਾ ਕੇ ਇਹ ਸਾਰੀ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ। ਇਸ ਪੁਸਤਕ ਵਿਚ ਹੋਰ ਦੇਸ਼ਾਂ ਵਿਚ ਸ਼ਾਮਲ ਜਿਵੇਂ ਅਫਰੀਕਾ, ਆਸਟ੍ਰੇਲੀਆ, ਕੈਨੇਡਾ ਤੇ ਅਮਰੀਕਾ ਆਦਿ ਵਿਚ ਸਥਿਤ ਗੁਰਦੁਆਰਿਆਂ ਬਾਰੇ ਜਾਣਕਾਰੀ ਵੀ ਉਪਲਬਧ ਹੈ।
(b) ਭਾਰਤ ਵਿਚ ਪੰਜਾਬ ਸੂਬੇ ਵਿਚ ਸਭ ਤੋਂ ਜ਼ਿਆਦਾ ਗੁਰਦੁਆਰੇ ਸਥਿਤ ਹਨ ਉਸ ਤੋਂ ਬਾਅਦ ਉਨ੍ਹਾਂ ਇਲਾਕਿਆਂ ਵਿਚ ਜੋ ਕਦੀ ਪੰਜਾਬ ਦਾ ਹਿੱਸਾ ਸਨ ਗੁਰਦੁਆਰਿਆਂ ਦੀ ਗਿਣਤੀ ਜ਼ਿਆਦਾ ਹੈ। ਦਿੱਲੀ ਵਿਚ ਵੀ 10 ਇਤਿਹਾਸਕ ਗੁਰਦੁਆਰਿਆਂ ਤੋਂ ਇਲਾਵਾ ਹਰ ਇਲਾਕੇ ਵਿਚ ਗੁਰਦੁਆਰੇ ਸਥਿਤ ਹਨ। ਭਾਰਤ ਦੇ ਦੂਜੇ ਸੂਬਿਆਂ ਵਿਚ ਵੀ ਕਈ ਗੁਰਦੁਆਰੇ ਹਨ ਇਨ੍ਹਾਂ ਸਭ ਬਾਰੇ ਵੀ ਜਾਣਕਾਰੀ ਸੰਸਥਾ ਦੀ ਪੁਸਤਕ ਤੇ ਵੈਬਸਾਈਟ ਤੋਂ ਲਈ ਜਾ ਸਕਦੀ ਹੈ। ਭਾਰਤ ਤੋਂ ਬਾਅਦ ਸਿੱਖਾਂ ਦੀ ਗਿਣਤੀ ਕੈਨੇਡਾ ਵਿਚ ਸਭ ਤੋਂ ਜ਼ਿਆਦਾ ਹੈ ਤੇ ਉਥੇ ਗੁਰਦੁਆਰਿਆਂ ਦੀ ਗਿਣਤੀ ਵੀ ਸਭ ਦੇਸ਼ਾਂ ਨਾਲੋਂ ਜ਼ਿਆਦਾ ਹੈ। ਓਨਟੈਰੀਓ ਸੂਬੇ ਵਿਚ ਬ੍ਰਾਮਟਨ ਤੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਸਰੀ ਦੇ ਇਲਾਕੇ ਤਾਂ ਪੰਜਾਬ ਵਰਗੇ ਹੀ ਲਗਦੇ ਹਨ। ਇਸ ਤਰ੍ਹਾਂ ਹੀ ਇੰਗਲੈਂਡ ਵਿਚ ਕਈ ਇਲਾਕੇ ਤੇ ਆਸਟ੍ਰੇਲੀਆ ਵਿਚ ਸਿਡਨੀ ਤੇ ਮੇਲਬੋਰਨ ਦੇ ਇਲਾਕੇ ਵੀ ਸਿੰਘਾਂ ਦੀ ਵਧਦੀ ਆਬਾਦੀ ਕਰਕੇ ਜਾਣੇ ਜਾਂਦੇ ਹਨ। ਨਿਊਜ਼ੀਲੈਂਡ ਵਿਚ ਵੀ ਰਾਜਧਾਨੀ ਆਕਲੈਂਡ ਵਿਚ ਚੰਗੀ ਸਿੱਖ ਆਬਾਦੀ ਹੋਣ ਕਰਕੇ ਕਈ ਗੁਰਦੁਆਰੇ ਹਨ। |