(11) Question:- |
ਡਿਜੀਟਾਈਜੇਸ਼ਨ ਤੋਂ ਕੀ ਭਾਵ ਹੈ? ਇਹ ਸਾਡੇ ਵਿਰਸੇ ਨੂੰ ਸੰਭਾਲਣ ਵਿਚ ਕਿਸ ਤਰ੍ਹਾਂ ਸਹਾਈ ਹੈ? |
Answer:- |
ਅਸੀਂ ਸਾਰੇ ਜਾਣਦੇ ਹਾਂ ਕਿ ਜਿਸ ਤਰ੍ਹਾਂ ਸਾਡੀਆਂ ਪੁਰਾਤਨ ਇਮਾਰਤਾਂ ਤੇ ਸਮਾਰਕ ਢਹਿ ਢੇਰੀ ਹੋ ਰਹੇ ਹਨ ਉਸ ਤਰ੍ਹਾਂ ਹੀ ਸਾਡੇ ਖਰੜੇ, ਪੇਂਟਿੰਗ, ਕਲਾਕ੍ਰਿਤੀਆਂ ਆਦਿ ਸਭ ਹੌਲੀ-ਹੌਲੀ ਖਰਾਬ ਹੋ ਰਹੀਆਂ ਹਨ। ਅਗਰ ਅਸੀਂ ਉਨ੍ਹਾਂ ਨੂੰ ਬਚਾਉਣਾ ਹੈ ਤਾਂ ਡਿਜੀਟਾਈਜੇਸ਼ਨ ਇੱਕ ਢੰਗ ਹੈ ਜਿਸ ਨਾਲ ਅਸੀਂ ਉਨ੍ਹਾਂ ਨੂੰ ਠੀਕ-ਠਾਕ ਰੱਖ ਸਕਦੇ ਹਾਂ। ਡਿਜੀਟਾਈਜੇਸ਼ਨ ਕਿਸੇ ਵੀ ਲਿਖਤ, ਤਸਵੀਰ, ਜਾਂ ਧੁਨੀ ਨੂੰ ਇੱਕ ਡਿਜੀਟਲ ਰੂਪ ਵਿਚ ਰੂਪਾਂਤਰਨ ਕਰਨ ਦੇ ਕੰਮ ਨੂੰ ਕਹਿੰਦੇ ਹਨ ਜਿਸਦੇ ਅੰਤਰਗਤ ਕੰਪਿਊਟਰ ਦੁਆਰਾ ਅਸੀਂ ਉਨ੍ਹਾਂ ਨੂੰ ਦੇਖ ਸਕੀਏ ਤੇ ਉਨ੍ਹਾਂ 'ਤੇ ਕਾਰਵਾਈ ਕਰ ਸਕੀਏ। ਮਿਸਾਲ ਦੇ ਤੌਰ 'ਤੇ ਅਗਰ ਅੱਜ ਕੋਈ ਪੁਰਾਣੀ ਪੁਸਤਕ ਛਪਣੀ ਬੰਦ ਹੋ ਗਈ ਹੈ, ਉਪਲਬਧ ਨਹੀਂ ਹੈ ਤਦ ਵੀ ਇਸ ਨੂੰ ਡਿਜੀਟਾਈਜ਼ ਕਰਕੇ ਉਪਲਬਧ ਕਰਵਾਇਆ ਜਾ ਸਕਦਾ ਹੈ। ਇਹ ਕੰਮ ਕਈ ਯੂਨੀਵਰਸਿਟੀਆਂ ਵਿਚ ਹੁੰਦਾ ਹੈ। ਮਿਸਾਲ ਦੇ ਤੌਰ 'ਤੇ ਕੈਲੇਫੋਰਨੀਆ ਯੂਨੀਵਰਸਿਟੀ ਵਿਚ ਪੰਜਾਬੀ ਡਿਜੀਟਲ ਐਰਕਾਈਵ ਪ੍ਰੋਜੈਕਟ ਦੇ ਅੰਦਰਗਤ ਐਸੀਆਂ ਕਈ ਕਹਾਣੀਆਂ ਉਪਲਬਧ ਕਰਵਾਈਆਂ ਗਈਆਂ ਹਨ ਜੋ ਲੋਕ ਪੰਜਾਬ ਤੋਂ ਕੈਲੇਫੋਰਨੀਆ ਸ਼ੁਰੂ-ਸ਼ੁਰੂ ਵਿਚ ਆਏ ਸਨ ਤੇ ਕਿਸ ਤਰ੍ਹਾਂ ਉਨ੍ਹਾਂ ਨੇ ਆ ਕੇ ਇਸ ਇਲਾਕੇ ਵਿਚ ਆਪਣੀ ਪੁਜ਼ੀਸ਼ਨ ਉੱਚੀ ਕੀਤੀ ਤੇ ਇਲਾਕੇ ਦੀ ਤਰੱਕੀ ਵਿਚ ਵੀ ਯੋਗਦਾਨ ਪਾਇਆ। ਇਹ ਸਾਰੀਆਂ ਕਹਾਣੀਆਂ ਕੈਲੇਫੋਰਨੀਆ ਦੇ ਇਤਿਹਾਸ ਦੀਆਂ ਇੱਕ ਹਿੱਸਾ ਬਣ ਗਈਆਂ ਹਨ। ਪੰਜਾਬੀ-ਅਮਰੀਕਨ ਹੈਰੀਟੇਜ ਸੋਸਾਇਟੀ ਯੂਬਾ ਸਿਟੀ ਨੇ ਵੀ ਇਸ ਪੱਖੋਂ ਕੰਮ ਕੀਤਾ ਹੈ। ਖਾਲਸਾ ਕਾਲਜ ਅੰਮ੍ਰਿਤਸਰ ਵਿਚ ਵੀ ਸਿੱਖ ਸੈਂਟਰ ਇਹ ਕੰਮ ਕਰਦਾ ਹੈ। ਟ੍ਰਿਬਿਊਨ ਦੀ ਇੱਕ ਰਿਪੋਰਟ ਅਨੁਸਾਰ ਉਨ੍ਹਾਂ ਨੇ ਬਹੁਤ ਸਾਰੇ ਖਰੜਿਆਂ ਤੇ ਹੱਥ-ਲਿਖਤਾਂ ਡਿਜੀਟਾਈਜ਼ ਕੀਤਾ ਹੈ। ਉਨ੍ਹਾਂ ਦੀ ਯੋਜਨਾ ਅਨੁਸਾਰ ਪਾਕਿਸਤਾਨ ਵਿਚ ਰਹਿ ਗਏ ਗੁਰਦੁਆਰਾ ਸਾਹਿਬ, ਪਿਛਲੀਆਂ ਸਦੀਆਂ ਦੇ ਉੱਘੇ ਸਿੱਖ, ਪੁਰਾਤਨ ਸ਼ਸਤਰ, ਸਿੱਕੇ ਅਤੇ ਇਤਿਹਾਸਕ ਦਸਤਾਵੇਜ਼ ਵੀ ਡਿਜੀਟਾਈਜ਼ ਕਰਨੇ ਹਨ। ਕੁਝ ਪ੍ਰਾਈਵੇਟ ਸੰਸਥਾਵਾਂ ਵੀ ਇਹ ਕੰਮ ਕਰ ਰਹੀਆਂ ਹਨ ਜਿਨ੍ਹਾਂ ਵਿਚ ਪੰਜਾਬੀ ਡਿਜੀਟਲ ਲਾਇਬ੍ਰੇਰੀ ਚੰਡੀਗੜ੍ਹ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਇਨ੍ਹਾਂ ਨੇ ਇਤਿਹਾਸ ਨਾਲ ਸੰਬੰਧਿਤ ਕਈ ਡੋਕੂਮੈਂਟ ਡਿਜੀਟਾਈਜ਼ ਕਰਕੇ ਲੋਕਾਂ ਲਈ ਆਨਲਾਈਨ ਪਾਏ ਹੋਏ ਹਨ। ਐਸੇ ਲੱਖਾਂ ਪੰਨੇ ਲੋਕ ਸਿਰਫ ਦੇਖ ਹੀ ਨਹੀਂ ਸਕਦੇ ਬਲਕਿ ਉਸ ਨੂੰ ਡਾਊਨਲੋਡ ਵੀ ਕਰ ਸਕਦੇ ਹਨ। |
(12) Question:- |
ਹੇਠ ਲਿਖਿਆਂ ਬਾਰੇ ਜਾਣਕਾਰੀ ਦਿਓ-
1. ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ 2. ਵਿਦੇਸ਼ਾਂ ਵਿਚ ਸਿੱਖ ਪਰੇਡਾਂ 3. ਵਿਦੇਸ਼ਾਂ ਵਿਚ ਪੰਜਾਬੀ ਸਭਿਆਚਾਰਕ ਪ੍ਰੋਗਰਾਮ 4. ਸਿੱਖ ਧਰਮ ਨਾਲ ਸੰਬੰਧਤ ਫਿਲਮਾਂ 5. ਟਰਬਨ ਅਪ ਪ੍ਰੋੋਗਰਾਮ 6. ਸਿੱਖ ਬਾਈਕਰਜ਼ 7. ਸਿੱਖਾਂ ਦੀ ਕਰੋਨਾ ਕਾਲ ਸਮੇਂ ਕੀਤੀ ਗਈ ਸੇਵਾ। |
Answer:- |
1. ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ - ਜਦੋਂ ਟੀ.ਵੀ. 'ਤੇ ਪਹਿਲਾ 'ਵਾਇਸ ਆਫ ਇੰਡੀਆ' ਕਰਾਇਆ ਗਿਆ ਤਾਂ ਉਸ ਵਿਚ ਪਹਿਲਾ ਵਾਇਸ ਆਫ ਇੰਡੀਆ ਬਣਨ ਵਾਲਾ ਇਕ ਸਿੱਖ ਨੌਜਵਾਨ, ਜਿਸਦਾ ਨਾਮ ਸੀ ਸ. ਇਸ਼ਮੀਤ ਸਿੰਘ। ਪੰਜਾਬੀਆਂ ਵਿਚ ਤੇ ਖਾਸ ਕਰਕੇ ਸਿੱਖਾਂ ਵਿਚ ਇਹ ਬੜੀ ਮਾਣ ਵਾਲੀ ਗੱਲ ਸੀ। ਇਸ਼ਮੀਤ ਸਿੰਘ ਇਕ ਕਮਾਲ ਦਾ ਗਾਇਕ ਸੀ ਅਤੇ ਉਸ ਨੂੰ 'ਵਾਇਸ ਆਫ ਇੰਡੀਆ' ਦਾ ਖਿਤਾਬ ਦੇਣ ਲਈ ਭਾਰਤ ਦੀ ਸਭ ਤੋਂ ਵੱਡੀ ਗਾਇਕਾ ਲਤਾ ਮੰਗੇਸ਼ਕਰ ਜੀ ਆਏ ਤੇ ਉਨ੍ਹਾਂ ਨੇ ਉਸਦੀ ਬਹੁਤ ਤਾਰੀਫ ਕੀਤੀ ਸੀ। ਪਰ ਜਦ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ ਤਾਂ ਸਾਰੇ ਪੰਜਾਬੀਆਂ ਵਿਚ ਸੋਗ ਫੈਲ ਗਿਆ। ਪੰਜਾਬ ਗੌਰਮਿੰਟ ਨੇ ਉਨ੍ਹਾਂ ਦੀ ਯਾਦ ਵਿਚ ਇਕ ਮਿਊਜ਼ਿਕ ਇੰਸਟੀਚਿਊਟ ਬਣਾਉਣ ਦਾ ਫੈਸਲਾ ਕੀਤਾ। ਹੁਣ ਇਹ ਮਿਊਜ਼ਿਕ ਇੰਸਟੀਚਿਊਟ ਲੁਧਿਆਣਾ ਵਿਖੇ ਸਥਿਤ ਹੈ ਉਥੇ ਲੋਕਾਂ ਨੂੰ ਗੀਤ-ਸੰਗੀਤ, ਐਕਟਿੰਗ ਅਤੇ ਹੋਰ ਸਟੇਜ ਕਲਾਵਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਡਾ. ਚਰਨ ਕੰਵਲ ਸਿੰਘ ਇਸ ਇੰਸਟੀਚਿਊਟ ਦੇ ਪ੍ਰਮੁੱਖ ਡਾਇਰੈਕਟਰ ਹਨ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸਵੇਰੇ 'ਪੀ ਟੀ ਸੀ ਪੰਜਾਬੀ' ਚੈੱਨਲ 'ਤੇ ਜੋ ਸ੍ਰੀ ਹਰਿਮੰਦਰ ਸਾਹਿਬ ਤੋਂ ਲਾਈਵ ਪ੍ਰੋੋਗਰਾਮ ਆਉਂਦਾ ਹੈ ਉਸਦੀ ਸਮਾਪਤੀ 'ਤੇ 'ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ' ਸ਼ਬਦ ਵਜਦਾ ਹੈ ਉਹ ਮਿੱਠੀ ਆਵਾਜ਼ ਇਸ਼ਮੀਤ ਸਿੰਘ ਦੀ ਹੈ।
2. ਵਿਦੇਸ਼ਾਂ ਵਿਚ ਸਿੱਖ ਪਰੇਡਾਂ - ਅੱਜ-ਕਲ੍ਹ ਬਹੁਤ ਸਾਰੇ ਸਿੱਖ ਵਿਦੇਸ਼ਾਂ ਵਿਚ ਰਹਿੰਦੇ ਹਨ। ਉਥੇ ਆਪਣੀ ਪਛਾਣ ਨੂੰ ਲੋੋਕਾਂ ਲਈ ਜਾਣੂ ਕਰਵਾਉਣ ਲਈ ਉਹ ਕਈ ਤਰ੍ਹਾਂ ਦੇ ਢੰਗ ਵਰਤ ਰਹੇ ਹਨ। ਜਿੱਥੇ ਕਈ ਰੇਡੀਓ ਸਟੇਸ਼ਨ ਤੇ ਟੀ.ਵੀ. ਚੈਨਲ ਸ਼ੁਰੂ ਕੀਤੇ ਹਨ ਉਥੇ ਹੀ ਪ੍ਰਿੰਟ ਮੀਡੀਆ ਦੇ ਅੰਤਰਗਤ ਕਈ ਅਖਬਾਰ ਵੀ ਚਾਲੂ ਕੀਤੇ ਹਨ। ਜਦ ਉਹ ਗੁਰਪੁਰਬ ਮਨਾਉਂਦੇ ਹਨ ਤਦ ਲੰਗਰ ਤੇ ਛਬੀਲਾਂ ਵੀ ਉਥੋੋਂ ਦੇ ਲੋੋਕਾਂ ਨੂੰ ਆਕਰਸ਼ਿਤ ਕਰਦੀਆਂ ਹਨ ਤੇ ਇਸ ਤਰ੍ਹਾਂ ਉਨ੍ਹਾਂ ਦੀ ਪਹਿਚਾਣ ਲੋੋਕਾਂ ਵਿਚ ਵੱਧਦੀ ਹੈ। ਐਸਾ ਹੀ ਇਕ ਢੰਗ ਹੈ ਸਿੱਖ ਪਰੇਡਾਂ ਕੱਢ ਕੇ ਲੋੋਕਾਂ ਨੂੰ ਆਪਣੇ ਇਤਿਹਾਸ ਬਾਰੇ, ਵਿਰਸੇ ਬਾਰੇ ਤੇ ਆਪਣੀ ਪਹਿਚਾਣ ਬਾਰੇ ਜਾਣਕਾਰੀ ਦੇਣਾ। ਇਨ੍ਹਾਂ ਪਰੇਡਾਂ ਵਿਚ ਕੁਝ ਮਹੱਤਵਪੂਰਨ ਪਰੇਡਾਂ ਗੁਰਪੁਰਬਾਂ ਦੇ ਮੌੌਕੇ 'ਤੇ ਕੱਢੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਇਥੇ ਅਸੀਂ ਨਗਰ ਕੀਰਤਨ ਕਹਿ ਦਿੰਦੇ ਹਾਂ। ਇਨ੍ਹਾਂ ਮੌੌਕਿਆਂ ਵਿਚੋੋਂ ਸਭ ਤੋੋਂ ਜ਼ਿਆਦਾ ਮਨਾਉਣ ਵਾਲਾ ਪੁਰਬ ਵਿਸਾਖੀ ਦਾ ਦਿਹਾੜਾ ਹੈ। ਇਸਦਾ ਇਕ ਕਾਰਨ ਇਹ ਵੀ ਹੈ ਕਿ ਅਪ੍ਰੈਲ ਦੇ ਮਹੀਨੇ ਵਿਚ ਮੌੌਸਮ ਸਭ ਜਗ੍ਹਾ ਠੀਕ ਹੁੰਦਾ ਹੈ। ਅਲੱਗ-ਅਲੱਗ ਦੇਸ਼ਾਂ ਦੀਆਂ ਸਰਕਾਰਾਂ ਨੇ ਵਿਸਾਖੀ ਦੇ ਉਪਲਕਸ਼ 'ਤੇ ਖਾਲਸਾ ਮਾਰਚ ਦੇ ਕੱਢੇ ਜਾਣ ਦੇ ਦਿਨ ਮੁਕੱਰਰ ਕੀਤੇ ਹਨ ਤਾਂਕਿ ਉਸ ਦਿਨ ਟ੍ਰੈਫਿਕ ਕੰਟ੍ਰੋਲ ਲਈ ਲੋੋੜੀਂਦੇ ਇੰਤਜਾਮ ਕੀਤੇ ਜਾਣ। ਐਸੀਆ ਪਰੇਡਾਂ ਟੋੋਰੰਟੋ, ਵੈਨਕੂਵਰ, ਸ਼ਿਆਟਲ, ਲੈਸਸਟਰ ਤੇ ਸਿਡਨੀ ਵਰਗੇ ਵੱਡੇ ਸ਼ਹਿਰਾਂ ਵਿਚ ਕੱਢੀਆਂ ਜਾਂਦੀਆਂ ਹਨ। ਜਿੱਥੇ ਲੋੋਕ ਕੀਰਤਨ ਕਰਦੇ ਇਨ੍ਹਾਂ ਪਰੇਡਾਂ ਵਿਚ ਚਲਦੇ ਹਨ ਉਥੇ ਹੀ ਨਾਲ-ਨਾਲ ਲੰਗਰ ਸੇਵਾ ਵੀ ਹੁੰਦੀ ਰਹਿੰਦੀ ਹੈ। ਕੈਨੇਡਾ ਵਿਚ ਕਿਉਂਕਿ ਸਿੱਖ ਆਬਾਦੀ ਕਾਫੀ ਹੈ ਉਥੇ ਤਾਂ ਓਨਟੈਰੀਓ ਸੂਬੇ ਵਿਚ ਦੋੋ ਸਿੱਖ ਪਰੇਡਾਂ ਨਿਕਲਦੀਆਂ ਹਨ ਇਕ ਮਾਲਟਲ ਗੁਰਦੁਆਰਾ ਤੋੋਂ ਲੈ ਕੇ ਰੈਕਸਡੇਲ ਗੁਰਦੁਆਰਾ ਤਕ ਤੇ ਦੂਸਰੀ ਟੋੋਰੰਟੋ ਸ਼ਹਿਰ ਵਿਚ, ਜਿਸ ਨੂੰ ਗੁਰਦੁਆਰਾ ਕੌਂਸਿਲ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ। ਇਸ ਪਰੇਡ ਵਿਚ ਕਈ ਵੱਡੀਆਂ ਸਖਸ਼ੀਅਤਾਂ ਜਿਨ੍ਹਾਂ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਵੀ ਸ਼ਾਮਲ ਹੁੰਦੇ ਰਹੇ ਹਨ। ਕੈਨੇਡਾ ਦੇ ਦੂਜੇ ਸ਼ਹਿਰਾਂ ਵਿਚ ਵੀ ਜਿਵੇਂ ਕਿ ਵੈਨਕੂਵਰ ਤੇ ਕੈਲਗਰੀ ਵਿਚ ਵੀ ਇਹ ਪਰੇਡਾਂ ਕੱਢੀਆਂ ਜਾਂਦੀਆਂ ਹਨ। ਅਮਰੀਕਾ ਦੀ ਸਿੱਖ ਡੇ ਪਰੇਡ ਹਰ ਸਾਲ ਮੈਨਹਟਨ ਦੇ ਸਥਾਨ 'ਤੇ ਕੱਢੀ ਜਾਂਦੀ ਹੈ। ਇਸ ਵਿਚ ਬਹੁਤ ਸਾਰੇ ਲੋੋਕ ਹਿੱਸਾ ਲੈਂਦੇ ਹਨ। ਇਸ ਤਰ੍ਹਾਂ ਹੀ ਯੂਬਾ ਸਿਟੀ ਵਿਚ ਸਿੱਖ ਡੇ ਪਰੇਡ ਗੁਰੂ ਗ੍ਰੰਥ ਸਾਹਿਬ ਦੇ ਗੁਰਗੱਦੀ ਦਿਵਸ 'ਤੇ ਕੱਢੀ ਜਾਂਦੀ ਹੈ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚ ਵੀ ਐਸੀਆਂ ਪਰੇਡਾਂ ਕੱਢੀਆਂ ਜਾਂਦੀਆਂ ਹਨ। ਆਪਣੀ ਪਹਿਚਾਣ ਨੂੰ ਲੋੋਕਾਂ ਵਿਚ ਦੱਸਣ ਲਈ ਸਿੱਖ ਸਿਰਫ ਆਪਣੀਆਂ ਹੀ ਪਰੇਡਾਂ ਨਹੀਂ ਕੱਢਦੇ ਬਲਕਿ ਉਸ ਦੇਸ਼ ਦੇ ਜਿਥੋੋਂ ਦੇ ਉਹ ਵਸਨੀਕ ਹਨ ਸਮਾਜਿਕ ਅਤੇ ਰਾਜਨੀਤਿਕ ਪਰੇਡ ਪ੍ਰੋੋਗਰਾਮਾਂ ਵਿਚ ਵੀ ਆਪਣੀ ਹਾਜ਼ਰੀ ਲੁਵਾਉਂਦੇ ਹਨ। ਮਿਸਾਲ ਦੇ ਤੌੌਰ 'ਤੇ ਅਮਰੀਕਾ ਵਿਚ ਜਦੋੋਂ ਓਈਹੋੋ ਮੈਮੋੋਰੀਅਲ ਡੇ ਮਨਾਇਆ ਜਾਂਦਾ ਹੈ। ਸਿੱਖ ਉਸ ਪਰੇਡ ਨਾਲ ਜੁੜਦੇ ਹਨ। ਇਸ ਤਰ੍ਹਾਂ ਹੀ ਅਮਰੀਕਾ ਦੀ ਰੋੋਜ਼ ਪਰੇਡ ਵਿਚ ਵੀ ਸਿੱਖ ਸ਼ਮੂਲੀਅਤ ਕਰਦੇ ਹਨ। ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿਚ ਜਦ ਹਾਫ ਮੈਰਾਥਨ ਰੇਸ ਦਾ ਆਯੋੋਜਨ ਕੀਤਾ ਜਾਂਦਾ ਹੈ। ਸਿੱਖ ਉਸ ਵਿਚ ਵੀ ਹਿੱਸਾ ਲੈਂਦੇ ਹਨ। ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਵਿਚ ਵਿਚ ਬ੍ਰੈਂਪਟਨ ਕੈਰਬਰਾਮ ਆਯੋਜਿਤ ਕੀਤਾ ਜਾਂਦਾ ਹੈ ਤਦ ਸਿੱਖ ਹੋੋਰ ਪੰਜਾਬੀਆਂ ਨਾਲ ਮਿਲ ਕੇ ਪੰਜਾਬ ਪਵੇਲੀਅਨ ਬਣਾਉਂਦੇ ਹਨ ਜਿਸ ਵਿਚ ਲੋੋਕਾਂ ਨੂੰ ਪੰਜਾਬ ਨਾਲ ਜੁੜੇ ਹੋਏ ਲੋੋਕ-ਗੀਤਾਂ ਤੇ ਲੋੋਕ-ਨ੍ਰਿਤ ਨੂੰ ਸੁਣਨ ਤੇ ਦੇਖਣ ਦੀ ਝਲਕ ਮਿਲਦੀ ਹੈ। ਜਦੋੋਂ ਇੰਗਲੈਂਡ ਵਿਚ ਰਾਣੀ ਦੇ ਜਨਮਦਿਨ ਦੀ ਪਰੇਡ ਨਿਕਲਦੀ ਹੈ ਤਦ ਸਿੱਖ ਸਿਪਾਹੀ ਉਸਦਾ ਹਿੱਸਾ ਬਣਦੇ ਹਨ। ਇਸ ਤਰ੍ਹਾਂ ਹੀ ਜਦੋੋਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚ ਐਨਜ਼ੈਕ ਡੇ ਮਨਾਇਆ ਜਾਂਦਾ ਹੈ ਤਾਂ ਸ਼ਹੀਦ ਸਿੱਖ ਸਿਪਾਹੀਆਂ ਨੂੰ ਵੀ ਯਾਦ ਕੀਤਾ ਜਾਂਦਾ ਹੈ।
3. ਵਿਦੇਸ਼ਾਂ ਵਿਚ ਪੰਜਾਬੀ ਸਭਿਆਚਾਰਕ ਪ੍ਰੋੋਗਰਾਮ - ਵਿਦੇਸ਼ਾਂ ਵਿਚ ਪੰਜਾਬੀਆਂ ਦੀ ਗਿਣਤੀ ਵਧਣ ਨਾਲ ਪੰਜਾਬੀ ਸਭਿਆਚਾਰਕ ਪ੍ਰੋੋਗਰਾਮਾਂ ਦੀ ਵੀ ਗਿਣਤੀ ਵਧ ਗਈ ਹੈ। ਹੁਣ ਜਿੱਥੇ ਭਾਰਤ ਤੋੋਂ ਪੰਜਾਬ ਦੇ ਗਾਇਕ ਜਾਂ ਹੋੋਰ ਕਲਾਕਾਰ ਉਥੇ ਆਪਣੇ ਪ੍ਰੋੋਗਰਾਮ ਕਰਦੇ ਹਨ ਉਥੇ ਹੀ ਉਨ੍ਹਾਂ ਦੇਸ਼ਾਂ ਵਿਚ ਵੀ ਪੰਜਾਬੀ ਕਲਾਕਾਰ ਬਣ ਰਹੇ ਹਨ। ਕੈਨੇਡਾ ਵਿਚ ਕਈ ਪੰਜਾਬੀ ਫਿਲਮਾਂ ਦੇ ਕਲਾਕਾਰ ਤੇ ਗਾਇਕ ਉਭਰ ਕੇ ਸਾਹਮਣੇ ਆਏ ਹਨ। ਇੰਗਲੈਂਡ ਵਿਚ ਵਸਦੇ ਮਲਕੀਤ ਸਿੰਘ ਨੂੰ ਪੰਜਾਬੀ ਦੇ ਉਘੇ ਗਾਇਕਾਂ ਵਿਚ ਗਿਣਿਆਂ ਜਾਂਦਾ ਹੈ। ਸਿਰਫ ਕਲਚਰਲ ਪ੍ਰੋੋਗਰਾਮ ਹੀ ਨਹੀਂ ਹੁੰਦੇ ਬਲਕਿ ਗਤਕੇ ਦੇ, ਭੰਗੜੇ ਦੇ, ਗਿੱਧੇ ਦੇ ਮੁਕਾਬਲੇ ਤਕ ਕਰਵਾਏ ਜਾਂਦੇ ਹਨ। ਹੁਣ ਤੇ ਕਈ ਅਖਾੜਿਆਂ ਵਿਚ ਭਲਵਾਨੀ ਦੇ ਮੁਕਾਬਲੇ ਅਤੇ ਸੁੰਦਰਤਾ ਤੇ ਯੋਗਤਾ ਦੇ ਮੁਕਾਬਲੇ ਵੀ ਜਿਨ੍ਹਾਂ ਵਿਚ ਮਿਸਟਰ ਪੰਜਾਬੀ ਤੇ ਮਿਸ ਪੰਜਾਬਣ ਚੁਣੇ ਜਾਂਦੇ ਹਨ, ਵੀ ਦੇਖਣ ਨੂੰ ਮਿਲਦੇ ਹਨ। ਪੰਜਾਬੀ ਮੀਡੀਆ ਖੂਬ ਪ੍ਰਫੁਲਿਤ ਹੋ ਰਿਹਾ ਹੈ। ਉਥੋੋਂ ਦੇ ਵੱਡੇ-ਵੱਡੇ ਉਦਯੋਗਪਤੀ ਵੀ ਪੰਜਾਬੀ ਮੀਡੀਆ ਰਾਹੀਂ ਆਪਣੀ ਮਸ਼ਹੂਰੀ ਕਰਾਉਂਦੇ ਹਨ ਤਾਂਕਿ ਪੰਜਾਬੀਆਂ ਨੂੰ ਆਪਣੇ ਵਲ ਖਿੱਚਿਆ ਜਾ ਸਕੇ। ਕਈ ਯੂਨੀਵਰਸਿਟੀਆਂ ਵਿਚ ਸਿੱਖ ਧਰਮ ਨਾਲ ਸੰਬੰਧਤ ਚੇਅਰਜ਼ ਸਥਾਪਤ ਕੀਤੀਆਂ ਗਈਆਂ ਹਨ। ਸਟੂਡੈਂਟ ਯੂਨੀਅਨ ਦੀਆਂ ਗਤੀਵਿਧੀਆਂ ਵਿਚ ਵੀ ਪੰਜਾਬੀ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਇੰਜ ਕਹਿ ਸਕਦੇ ਹਾਂ ਕਿ ਪੰਜਾਬੀਆਂ ਨੇ ਆਪਣੇ ਸਭਿਆਚਾਰ ਨੂੰ ਲੋੋਕਾਂ ਵਿਚ ਕਾਫੀ ਲੋੋਕਪ੍ਰਿਅ ਕੀਤਾ ਹੈ।
4. ਸਿੱਖ ਧਰਮ ਨਾਲ ਸੰਬੰਧਤ ਫਿਲਮਾਂ - ਮੀਡੀਆ ਦੇ ਇਸ ਯੁਗ ਵਿਚ ਫਿਲਮਾਂ ਦੀ ਬੜੀ ਮਹੱਤਵਪੂਰਨ ਭੂਮਿਕਾ ਹੈ। ਭਾਰਤ ਵਿਚ ਪਹਿਲੇ ਤਾਂ ਜਦ ਫਿਲਮਾਂ ਬਣਦੀਆਂ ਸਨ ਉਨ੍ਹਾਂ ਵਿਚ ਸਿੱਖਾਂ ਨੂੰ ਕੋਈ ਖਾਸ ਮਹੱਤਤਾ ਨਹੀਂ ਦਿੱਤੀ ਜਾਂਦੀ ਸੀ। ਅਗਰ ਕੋਈ ਸਿੱਖ ਕਰੈਕਟਰ ਦਿਖਾਇਆ ਜਾਂਦਾ ਸੀ ਤਾਂ ਉਸ ਨੂੰ ਮਜ਼ਾਕ ਦੇ ਤੌੌਰ 'ਤੇ ਹੀ ਪੇਸ਼ ਕੀਤਾ ਜਾਂਦਾ ਸੀ। ਫਿਰ ਇਕ ਸਮਾਂ ਐਸਾ ਆਇਆ ਜਦੋੋਂ ਹਕੀਕਤ, ਵਿਜੇਤਾ ਵਰਗੀਆਂ ਫਿਲਮਾਂ ਫੌੌਜ ਤੇ ਹਵਾਈ ਫੌੌਜ ਵਿਚ ਵੀਰਤਾ ਦਿਖਾਉਣ ਲਈ ਦਿਖਾਈਆਂ ਗਈਆਂ ਤਦ ਉਨ੍ਹਾਂ ਫਿਲਮਾਂ ਵਿਚ ਸਿੱਖ ਕਰੈਕਟਰ ਵੀਰਤਾ ਵਾਲੇ ਦਿਖਾਉਣੇ ਸਨ ਸੋ ਗੈਰ-ਸਿੱਖ ਕਲਾਕਾਰਾਂ ਨੂੰ ਹੀ ਸਿੱਖੀ ਸਰੂਪ ਦੇ ਕੇ ਪੇਸ਼ ਕੀਤਾ ਜਾਣ ਲੱਗਾ। ਹੌਲੀ-ਹੌਲੀ ਹਿੰਦੀ ਤੇ ਪੰਜਾਬੀ ਵਿਚ ਕਈ ਐਸੀਆਂ ਫਿਲਮਾਂ ਬਣੀਆਂ ਜਿਨ੍ਹਾਂ ਵਿਚ ਯੁੱਧ ਦੇ ਮੈਦਾਨ ਵਿਚ ਸਿੱਖਾਂ ਦੁਆਰਾ ਦਿਖਾਈ ਗਈ ਬਹਾਦਰੀ ਨੂੰ ਪੇਸ਼ ਕੀਤਾ ਗਿਆ ਜਿਵੇਂ ਕਿ ਫਿਲਮ 'ਬਾਰਡਰ' ਵਿਚ ਸਿੱਖ ਜਰਨੈਲ ਕੁਲਦੀਪ ਸਿੰਘ ਚਾਂਦਪੁਰੀ ਦੀ ਬਹਾਦਰੀ ਦਿਖਾਈ ਗਈ ਹੈ। ਇਸ ਤਰ੍ਹਾਂ ਹੀ ਸਾਰਾਗੜ੍ਹੀ ਦੀ ਲੜਾਈ 'ਤੇ ਆਧਾਰਤ ਫਿਲਮ 'ਕੇਸਰੀ' ਬਣਾਈ ਗਈ ਸੀ। ਦਲਜੀਤ ਦੁਸਾਂਝ ਨੇ ਪਗੜੀ ਬੰਨੇ ਕਲਾਕਾਰ ਦੀ ਇਮੇਜ ਲੋੋਕਾਂ ਵਿਚ ਪੇਸ਼ ਕੀਤੀ। ਸ. ਕੁਲਜੀਤ ਸਿੰਘ ਮਲਹੋੋਤਰਾ ਨੇ 'ਖਾਲਸਾ ਮੇਰੋੋ ਰੂਪ ਹੈ ਖਾਸ' ਫਿਲਮ ਬਣਾ ਕੇ ਕੇਸਾਂ ਦੀ ਮਹੱਤਤਾ ਨੂੰ ਦਰਸਾਇਆ। ਹੁਣ ਦੁਨੀਆਂ ਭਰ ਵਿਚ ਬਹੁਤ ਸਾਰੇ ਲੋੋਕ ਸਿੱਖਾਂ ਨਾਲ ਸੰਬੰਧਤ ਫਿਲਮਾਂ ਬਣਾ ਰਹੇ ਹਨ। ਜਿਵੇਂ ਕਿ ਅਮਰੀਕਾ ਵਿਚ ਹਰਪ੍ਰੀਤ ਕੌੌਰ, ਵੈਲਰੀ ਕੌੌਰ, ਕੈਨੇਡਾ ਵਿਚ ਸੁਰਜੀਤ ਸਿੰਘ ਪਾਹਵਾ, ਆਸਟ੍ਰੇਲੀਆ ਵਿਚ ਸ. ਸਤਿੰਦਰ ਸਿੰਘ ਚਾਵਲਾ ਤੇ ਭਾਰਤ ਵਿਚ ਕਈ ਬੈਨਰਾਂ ਹੇਠ ਇਹ ਫਿਲਮਾਂ ਬਣਾਉਣ ਵਾਲੇ ਪ੍ਰਸਿੱਧ ਹੋਏ ਹਨ। ਹਰਪ੍ਰੀਤ ਕੌੌਰ ਦੀ ਡੋੋਕੂਮੈਂਟਰੀ 'ਵੀ ਆਰ ਸਿੱਖਸ' (We Are Sikhs) ਤੇ ਅੰਗਦ ਸਿੰਘ ਦੀ ਸ਼ੋੋਰਟ ਫਿਲਮ 'ਵਨ ਲਾਈਟ' ਪ੍ਰਸਿੱਧ ਫਿਲਮਾਂ ਵਿਚ ਸ਼ਾਮਲ ਹਨ। ਸ. ਜਗਜੀਤ ਸਿੰਘ ਸੋੋਹਲ, ਸ. ਸੁਖਵਿੰਦਰ ਸਿੰਘ, ਸ. ਹਰਜੀਤ ਸਿੰਘ ਨੇ ਵੀ ਇਸ ਪੱਖੋੋਂ ਮਹੱਤਵਪੂਰਨ ਕੰਮ ਕੀਤਾ ਹੈ। ਸ਼ਾਨ-ਏ-ਖਾਲਸਾ ਪ੍ਰੋੋਡਕਸ਼ਨ ਨੇ 'ਪ੍ਰਾਊਡ ਟੂ ਬੀ ਏ ਸਿੱਖ' ਦੋੋ ਪਾਰਟ ਵਿਚ ਬਣਾਈ ਹੈ। ਵਿਸਮਾਦ ਪ੍ਰੋੋਡਕਸ਼ਨ ਵੱਲੋੋਂ ਕਈ ਐਨੀਮੇਟਿਡ ਫਿਲਮਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਵਿਚ 'ਚਾਰ ਸਾਹਿਬਜ਼ਾਦੇ', 'ਏ ਸਾਗਾ ਆਫ ਵੇਲਰ ਐਂਡ ਸੈਕਰੀਫਾਈਸ', 'ਬੰਦਾ ਸਿੰਘ ਬਹਾਦਰ' ਤੇ 'ਭਾਈ ਤਾਰੂ ਸਿੰਘ' ਸ਼ਾਮਲ ਹਨ। ਮੈਲਬੋੋਰਨ ਵਿਚ ਚਾਵਲਾ ਸਾਹਿਬ ਸ਼ੋੋਰਟ ਫਿਲਮਾਂ ਬਣਾ ਰਹੇ ਹਨ। ਉਨ੍ਹਾਂ ਦੀਆਂ ਫਿਲਮਾਂ 'ਹਲੂਣਾ' ਤੇ '50 ਲੱਖ ਦਾ ਵੀਜ਼ਾ' ਕਾਫੀ ਪ੍ਰਚਲਤ ਰਹੀਆਂ ਹਨ।
5. ਟਰਬਨ ਅਪ ਪ੍ਰੋੋਗਰਾਮ - ਜਿਸ ਤਰ੍ਹਾਂ ਕੇ ਸਭ ਨੂੰ ਪਤਾ ਹੈ ਕਿ ਵਿਦੇਸ਼ਾਂ ਵਿਚ ਪੰਜਾਬੀਆਂ ਦੀ ਗਿਣਤੀ ਤੇ ਖਾਸ ਕਰਕੇ ਸਿੱਖਾਂ ਦੀ ਗਿਣਤੀ ਪਿਛਲੇ ਕੁਝ ਸਾਲਾਂ ਵਿਚ ਬਹੁਤ ਵਧੀ ਹੈ। ਇਸ ਕਰਕੇ ਉਨ੍ਹਾਂ ਨੇ ਉਥੋੋਂ ਦੇ ਲੋੋਕਾਂ ਨਾਲ ਆਪਣੀ ਸਾਂਝ ਵਧਾਉਣ ਲਈ ਆਪਣੇ ਧਰਮ ਤੇ ਪਹਿਚਾਣ ਬਾਰੇ ਲੋੋਕਾਂ ਨੂੰ ਦੱਸਣ ਦੇ ਕਈ ਹੀਲੇ ਕੀਤੇ ਹਨ। ਸਭ ਤੋੋਂ ਜ਼ਿਆਦਾ ਆਪਣੇ ਗੁਰਪੁਰਬ ਮਨਾਉਂਦੇ ਹੋਏ ਜਾਂ ਨਗਰ ਕੀਰਤਨ ਕਢਦੇ ਹੋਏ ਲੰਗਰ ਨੂੰ ਵਰਤਾਉਣ ਦੀ ਸੇਵਾ ਨੇ ਲੋੋਕਾਂ ਦਾ ਧਿਆਨ ਖਿੱਚਿਆ ਹੈ। ਉਥੋੋਂ ਦੇ ਲੋੋਕ ਇਨ੍ਹਾਂ ਗੁਰਪੁਰਬਾਂ ਤੇ ਸਿੱਖ ਪਰੇਡਾਂ ਦੀਆਂ ਤਾਰੀਖਾਂ ਦਾ ਲੰਗਰ ਕਰਕੇ ਇੰਤਜ਼ਾਰ ਕਰਦੇ ਹਨ। ਇਨ੍ਹਾਂ ਮੌਕਿਆਂ 'ਤੇ ਇਕ ਹੋੋਰ ਪ੍ਰੋਗਰਾਮ ਜੋੋ ਲੋੋਕਾਂ ਨੂੰ ਆਕਰਸ਼ਿਤ ਕਰਦਾ ਹੈ ਉਸਨੂੰ ਟਰਬਨ ਅਪ ਕਿਹਾ ਜਾਂਦਾ ਹੈ। ਉਸਦੇ ਅੰਤਰਗਤ ਸਿੱਖਾਂ ਨੂੰ ਤੇ ਖਾਸ ਕਰਕੇ ਗੈਰ-ਸਿੱਖਾਂ ਨੂੰ ਜਿਨ੍ਹਾਂ ਵਿਚ ਉਸ ਦੇਸ਼ ਦੇ ਵਾਸੀ ਵੱਡੀ ਗਿਣਤੀ ਵਿਚ ਸ਼ਾਮਲ ਹੁੰਦੇ ਹਨ, ਦਸਤਾਰ ਸਜਾਈ ਜਾਂਦੀ ਹੈ ਤੇ ਉਸ ਦਸਤਾਰ ਨੂੰ ਉਹ ਆਪਣੇ ਨਾਲ ਲਿਜਾ ਸਕਦੇ ਹਨ। ਵਿਦੇਸ਼ੀ ਲੋੋਕ ਆਪਣੇ ਸਿਰ 'ਤੇ ਦਸਤਾਰ ਸਜਾ ਕੇ ਬਹੁਤ ਖੁਸ਼ੀ ਮਹਿਸੂਸ ਕਰਦੇ ਹਨ। ਆਪਣੀਆਂ ਫੋੋਟੋੋ ਖਿਚਵਾਉਂਦੇ ਹਨ ਤੇ ਮੀਡੀਆ 'ਤੇ ਪਾ ਦਿੰਦੇ ਹਨ। ਉਸ ਤੋੋਂ ਬਾਅਦ ਦਸਤਾਰ ਦੇ ਕਪੜੇ ਨੂੰ ਆਪਣੇ ਨਿਜੀ ਕੰਮ ਲਈ ਵਰਤ ਲੈਂਦੇ ਹਨ। ਜਿਸ ਵੇਲੇ ਉਨ੍ਹਾਂ ਨੂੰ ਦਸਤਾਰ ਸਜਾਈ ਜਾਂਦੀ ਹੈ ਉਸ ਵੇਲੇ ਉਨ੍ਹਾਂ ਨੂੰ ਦਸਤਾਰ ਦੀ ਮਹੱਤਤਾ ਦੱਸੀ ਜਾਂਦੀ ਹੈ। ਇਸ ਨਾਲ ਉਥੋੋਂ ਦੇ ਲੋੋਕਾਂ ਨੂੰ ਦਸਤਾਰ ਪਹਿਨੇ ਹੋਏ ਲੋੋਕਾਂ ਦੀ ਪਹਿਚਾਣ ਬਾਰੇ ਪਤਾ ਲਗਦਾ ਹੈ। ਐਸੇ ਪ੍ਰੋਗਰਾਮ ਵਿਦੇਸ਼ਾਂ ਵਿਚ ਇੰਨੇ ਹਰਮਨ ਪਿਆਰੇ ਹੋਏ ਹਨ ਇਸਦਾ ਅੰਦਾਜ਼ਾ ਇਸ ਗੱਲ ਤੋੋਂ ਲਗਾਇਆ ਜਾ ਸਕਦਾ ਹੈ ਕਿ ਜਦ 2010 ਵਿਚ ਵਿਸਾਖੀ ਮਨਾਉਂਦੇ ਹੋੋਏ ਓਸਲੋ ਸ਼ਹਿਰ ਵਿਚ ਪਹਿਲੀ ਵਾਰ ਇਹ ਤਜ਼ਰਬਾ ਕੀਤਾ ਗਿਆ ਤਾਂ ਸੈਂਕੜੇ ਲੋੋਕ ਦਸਤਾਰ ਸਜਾ ਕੇ ਖੁਸ਼ ਹੋਏ। ਉਸ ਤੋੋਂ ਬਾਅਦ ਦੁਨੀਆ ਦੇ ਹਰ ਵੱਡੇ ਦੇਸ਼ ਵਿਚ ਸਾਲ ਵਿਚ ਇਕ ਜਾਂ ਦੋੋ ਵਾਰ ਇਹੋ ਜਿਹੇ ਪ੍ਰੋਗਰਾਮ ਕਰਾਏ ਜਾਣ ਲੱਗੇ। ਕਈ ਪ੍ਰੋੋਗਰਾਮਾਂ ਵਿਚ ਤਾਂ ਦਸਤਾਰ ਸਜਾਉਣ ਵਾਲਿਆਂ ਦੀ ਗਿਣਤੀ ਹਜ਼ਾਰਾਂ ਵਿਚ ਚਲੀ ਗਈ। ਅਮਰੀਕਾ ਵਿਚ ਨਿਉਯਾਰਕ ਦੇ ਟਾਈਮ ਸਕੇਅਰ 'ਤੇ ਇਕ ਐਸਾ ਹੀ ਪ੍ਰੋਗਰਾਮ ਕੀਤਾ ਗਿਆ ਸੀ। ਇੰਨ੍ਹਾਂ ਪ੍ਰੋੋਗਰਾਮਾਂ ਦੀ ਪ੍ਰਸਿੱਧੀ ਕਰਕੇ ਹੁਣ ਤੇ ਸਾਡੇ ਦੇਸ਼ ਦੇ ਪੰਜਾਬ ਤੋੋਂ ਦੂਰ ਸੂਬਿਆਂ ਵਿਚ ਵੀ ਇਹ ਪ੍ਰੋੋਗਰਾਮ ਹੋਣ ਲਗ ਪਿਆ ਹੈ ਤੇ ਉਥੋੋਂ ਦੇ ਵਸਨੀਕ ਇਸਦਾ ਹਿੱਸਾ ਬਣ ਕੇ ਬਹੁਤ ਖੁਸ਼ੀ ਮਹਿਸੂਸ ਕਰਦੇ ਹਨ।
6. ਸਿੱਖ ਬਾਈਕਰਜ਼ - ਅਸੀਂ ਦਿੱਲੀ ਵਿਚ ਤੇ ਪੰਜਾਬ ਦੇ ਕਈ ਇਲਾਕਿਆਂ ਵਿਚ ਗੁਰਪੁਰਬਾਂ 'ਤੇ ਨੌੌਜਵਾਨ ਸਿੱਖ ਬੱਚਿਆਂ ਨੂੰ ਮੋੋਟਰ ਸਾਇਕਲਾਂ 'ਤੇ ਨਿਸ਼ਾਨ ਸਾਹਿਬ ਹੱਥ ਵਿਚ ਫੜੀ ਗਰੁੱਪ ਵਿਚ ਜਾਂਦਿਆਂ ਦੇਖਿਆ ਹੈ। ਭਾਵੇਂ ਇੱਥੇ ਉਨ੍ਹਾਂ ਦਾ ਮਕਸਦ ਇੰਨਾ ਸੰਜੀਦਾ ਨਹੀਂ ਲਗਦਾ ਪਰ ਬਾਹਰਲੇ ਦੇਸ਼ਾਂ ਵਿਚ ਜਦ ਸਿੱਖ ਬਾਈਕਰਜ਼ ਇਸ ਤਰ੍ਹਾਂ ਨਿਕਲਦੇ ਹਨ ਤਾਂ ਉਥੋੋਂ ਦੇ ਲੋੋਕਾਂ ਦਾ ਆਕਰਸ਼ਨ ਕੇਂਦਰ ਬਣ ਜਾਂਦੇ ਹਨ। ਕਈ ਵਾਰ ਉਹ ਸਿੱਖ ਪਰੇਡਾਂ ਦਾ ਹਿੱਸਾ ਹੁੰਦੇ ਹਨ ਤੇ ਕਈ ਵਾਰ ਕਿਸੇ ਚੰਗੇ ਕੰਮ ਲਈ ਫੰਡ ਇਕੱਠੇ ਕਰਨ ਲਈ ਐਸਾ ਸ਼ੋਅ ਕੀਤਾ ਜਾਂਦਾ ਹੈ। ਗਰੀਬ ਤੇ ਬਿਮਾਰ ਬੱਚਿਆਂ ਦੇ ਇਲਾਜ ਲਈ ਕਿਸੇ ਹਸਪਤਾਲ ਨੂੰ ਦਾਨ ਦੇਣਾ ਹੋਵੇ ਜਾਂ ਐਸਾ ਹੀ ਕੋੋਈ ਹੋੋਰ ਕੰਮ ਕਰਨਾ ਹੋਵੇ ਤਾਂ ਉਹ ਰਾਈਡਰਜ਼ ਆਪਣੇ-ਆਪਣੇ ਬਾਈਕਸ 'ਤੇ ਪੂਰੀ ਸਿੱਖੀ ਪਹਿਚਾਣ ਤੇ ਜਾਹੋੋ-ਜਲਾਲ ਨਾਲ ਐਸਾ ਨਜ਼ਾਰਾ ਉਥੋੋਂ ਦੇ ਲੋੋਕਾਂ ਨੂੰ ਦਿਖਾਉਂਦੇ ਹਨ। ਇਸ ਲਈ ਸਿੱਖਾਂ ਦੇ ਕਈ ਕਲੱਬ ਬਣੇ ਹੋਏ ਹਨ ਜਿਵੇਂ ਸਿੱਖ ਮੋੋਟਰ ਸਾਇਕਲ ਕਲੱਬ ਆਫ ਓਨਟੈਰੀਓ। ਇੰਗਲੈਂਡ, ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ਵਿਚ ਉਨ੍ਹਾਂ ਦੀ ਇਸ ਤਰ੍ਹਾਂ ਦੀ ਪਰੇਡ ਨੇ ਕਰੋੜਾਂ ਡਾਲਰ ਇਕੱਠੇ ਕੀਤੇ ਹਨ। ਸਿੱਖ ਰਾਈਡਰਜ਼ ਆਫ ਅਮਰੀਕਾ ਇਸ ਮਾਮਲੇ ਵਿਚ ਇਕ ਮੰਨੀ-ਪ੍ਰਮੰਨੀ ਸੰਸਥਾ ਹੈ। ਇਸ ਤਰ੍ਹਾਂ ਹੀ ਸਿੱਖ ਰਾਈਡਰਜ਼ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੁਰੋਪੀ ਦੇਸ਼ਾਂ ਵਿਚ ਐਸੀਆਂ ਲੰਬੀਆਂ-ਲੰਬੀਆਂ ਯਾਤਰਾਵਾਂ ਮੋੋਟਰ ਸਾਇਕਲ ਤੇ ਜਾਂ ਸਾਇਕਲ 'ਤੇ ਵੀ ਕਰ ਲੈਂਦੇ ਹਨ। ਮਿਸਾਲ ਦੇ ਤੌੌਰ 'ਤੇ ਹਰ ਸਾਲ ਬ੍ਰਮਿੰਘਮ ਤੋੋਂ ਲੰਡਨ ਸਾਇਕਲ ਰਾਈਡ ਕਾਫੀ ਪ੍ਰਸਿੱਧੀ ਪ੍ਰਾਪਤ ਕਰ ਚੁੱਕੀ ਹੈ। ਟੋੋਰੰਟੋ ਵਿਚ ਸਿੱਖਾਂ ਦੁਆਰਾ ਇਕ ਕਾਰ ਰੈਲੀ ਵੀ ਕੀਤੀ ਜਾਂਦੀ ਹੈ। ਜਿਸਦਾ ਮਕਸਦ ਵੀ ਕਿਸੇ ਚੰਗੇ ਕੰਮ ਲਈ ਪੈਸੇ ਇਕੱਠਾ ਕਰਨਾ ਹੁੰਦਾ ਹੈ।
7. ਸਿੱਖਾਂ ਦੀ ਕਰੋਨਾ ਕਾਲ ਸਮੇਂ ਕੀਤੀ ਗਈ ਸੇਵਾ - ਜਦ ਤੋੋਂ ਦੁਨੀਆਂ ਵਿਚ ਤੇ ਖਾਸ ਕਰਕੇ ਭਾਰਤ ਵਿਚ ਕੋੋਰੋੋਨਾ ਦਾ ਯੁਗ ਸ਼ੁਰੂ ਹੋਇਆ ਹੈ ਤੇ ਲੱਖਾਂ ਲੋੋਕ ਉਸ ਨਾਲ ਪ੍ਰਭਾਵਿਤ ਹੋਏ ਹਨ ਤਦ ਤੋੋਂ ਸਿੱਖ ਲੋੋਕਾਂ ਪ੍ਰਤੀ ਆਪਣੀ ਸੇਵਾ ਕਰਕੇ ਸੁਰਖੀਆਂ ਵਿਚ ਰਹੇ ਹਨ। ਪਹਿਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੋੋੜਵੰਦਾਂ ਨੂੰ ਉਨ੍ਹਾਂ ਦੇ ਟਿਕਾਣਿਆਂ ਤਕ ਲੰਗਰ ਪਹੁੰਚਾਇਆ ਤਾਂਕਿ ਕੋਈ ਵੀ ਆਦਮੀ ਭੁੱਖਾ ਨਾ ਰਹਿ ਸਕੇ। ਉਸ ਤੋੋਂ ਬਾਅਦ ਜਦ ਗਾਜ਼ੀਆਬਾਦ ਦੇ ਇੰਦਰਾਪੁਰਮ ਗੁਰਦੁਆਰਾ ਸਾਹਿਬ ਨੇ ਆਕਸੀਜਨ ਦੇ ਲੰਗਰ ਦੀ ਸੇਵਾ ਉਸ ਵੇਲੇ ਸ਼ੁਰੂ ਕੀਤੀ ਜਿਸ ਵੇਲੇ ਆਕਸੀਜਨ ਦੀ ਕਮੀ ਕਾਰਨ ਹਜ਼ਾਰਾਂ ਲੋੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ ਤਦ ਇਸ ਨਵੀਂ ਤਰ੍ਹਾਂ ਦੀ ਲੰਗਰ ਪ੍ਰਥਾ ਨੂੰ ਹੋੋਰ ਵੀ ਬਹੁਤ ਸਾਰੇ ਲੋੋਕਾਂ ਨੇ ਅਪਣਾਇਆ। ਦਿੱਲੀ ਵਿਚ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹੇਮਕੁੰਟ ਫਾਉਂਡੇਸ਼ਨ, ਖਾਲਸਾ ਏਡ ਤੇ ਹੋੋਰ ਸਿੱਖ ਸੰਸਥਾਂਵਾਂ ਨੇ ਬਹੁਤ ਸਾਰੇ ਅਸਥਾਨਾਂ 'ਤੇ ਇਹੋ ਜਿਹੇ ਲੰਗਰ ਲਗਾ ਕੇ ਇਸ ਕਮੀ ਨੂੰ ਦੂਰ ਕੀਤਾ। ਹੁਣ ਗੁਰੁਦਆਰਾ ਰਕਾਬ ਗੰਜ ਸਾਹਿਬ ਤੇ ਗੁਰਦੁਆਰਾ ਬਾਲਾ ਸਾਹਿਬ ਵਿਚ ਵੱਡੇ-ਵੱਡੇ ਸੈਂਟਰ ਬਣਾਏ ਗਏ ਹਨ ਜਿੱਥੇ ਲੋੋਕਾਂ ਨੂੰ ਆਕਸੀਜਨ ਦੇ ਕੇ ਉਨ੍ਹਾਂ ਦਾ ਮੁਢਲਾ ਇਲਾਜ ਕੀਤਾ ਜਾਂਦਾ ਹੈ। ਹੇਮਕੁੰਟ ਫਾਉਂਡੇਸ਼ਨ ਵੱਲੋੋਂ ਵੀ ਗੁਰੂਗ੍ਰਾਮ ਵਿਚ ਇਕ ਐਸਾ ਸੈਂਟਰ ਸਥਾਪਤ ਕੀਤਾ ਗਿਆ ਹੈ। ਐਸ.ਜੀ.ਪੀ.ਸੀ. ਤੇ ਅਕਾਲੀ ਦਲ ਵੱਲੋੋਂ ਪੰਜਾਬ ਵਿਚ ਐਸੇ ਕਈ ਸੈਂਟਰ ਬਣਾਏ ਗਏ ਹਨ। ਕਿਉਂਕਿ ਅੱਜ-ਕਲ੍ਹ ਸਭ ਦਾ ਧਿਆਨ ਕੋੋਰੋੋਨਾ ਵੱਲ ਜਾਂਦਾ ਹੈ ਸੋੋ ਦੂਸਰੀਆਂ ਬਿਮਾਰੀਆਂ ਵਾਲੇ ਕਿਤੇ ਵੀ ਆਪਣਾ ਇਲਾਜ ਨਹੀਂ ਕਰਵਾ ਪਾ ਰਹੇ, ਉਨ੍ਹਾਂ ਦੀ ਅਣਦੇਖੀ ਹੋ ਰਹੀ ਹੈ। ਇਸ ਪੱਖੋੋਂ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਆਈ ਹੈ, ਉਨ੍ਹਾਂ ਨੇ ਆਪਣੇ ਹਸਪਤਾਲ ਵਿਚ ਬਹੁਤ ਥੋੜੇ ਪੈਸੇ ਦੇ ਕੇ ਡਾਇਲਿਸਿਸ ਕਰਾਉਣ ਦਾ ਇੰਤਜ਼ਾਮ ਕੀਤਾ ਹੈ ਅਤੇ ਸਸਤੇ ਰੇਟ 'ਤੇ ਦਵਾਈਆਂ ਦੇਣ ਲਈ ਇਕ ਸਟੋੋਰ ਸਥਾਪਤ ਕੀਤਾ ਹੈ। ਕਈ ਸਿੱਖਾਂ ਨੇ ਆਪਣੇ ਆਪ ਵੀ ਪ੍ਰਭਾਵਤ ਲੋੋਕਾਂ ਦੀ ਸੇਵਾ ਕਰਨ ਲਈ ਕਈ ਹੀਲੇ ਕੀਤੇ ਹਨ। ਮਿਸਾਲ ਦੇ ਤੌੌਰ 'ਤੇ ਬਿਮਾਰਾਂ ਲਈ ਤੇ ਮ੍ਰਿਤਕ ਵਿਅਕਤੀਆਂ ਦੀ ਮ੍ਰਿਤਕ ਸ਼ਰੀਰ ਲਈ ਟ੍ਰਾਂਸਪੋੋਰਟ ਦਾ ਇੰਤਜ਼ਾਮ ਤੇ ਲੋੋਕਾਂ ਤਕ ਦਵਾਈਆਂ ਪਹੁੰਚਾਉਣ ਦਾ ਇੰਤਜ਼ਾਮ ਤੇ ਆਪਣੀਆਂ ਗੱਡੀਆਂ ਨੂੰ ਐਂਬੂਲੈਂਸ ਬਣਾ ਕੇ ਸੇਵਾ ਕਰਨ ਦਾ ਉਦਮ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਬਹੁਤ ਸਾਰੀਆਂ ਐਂਬੂਲੈਂਸ ਮੰਗਵਾ ਕੇ ਇਸ ਸਹੂਲਤ ਨੂੰ ਦੇਣ ਦਾ ਯਤਨ ਕੀਤਾ ਹੈ। ਸਿੱਖਾਂ ਦੀਆਂ ਇਹ ਸਾਰੀ ਸੇਵਾਵਾਂ ਦੇਖਦੇ ਹੋੋਏ NDTV ਨੇ ਇਕ ਖਾਸ ਪ੍ਰੋਗਰਾਮ ਦਿਖਾਇਆ ਸੀ 'ਦਿਲ ਸੇ ਸੇਵਾ', ਜਿਸ ਵਿਚ ਸਮਾਜ ਦੇ ਅਲੱਗ-ਅਲੱਗ ਵਰਗਾਂ ਨੇ ਸ਼ਾਮਲ ਹੋ ਕੇ ਸਿੱਖਾਂ ਦੀ ਪ੍ਰਸ਼ੰਸਾ ਕੀਤੀ। ਜੱਜ ਹੋਵੇ ਜਾਂ ਪੋਲੀਟਿਸ਼ਅਨ, ਵਕੀਲ ਹੋਵੇ ਜਾਂ ਡਾਕਟਰ, ਹਰੇਕ ਨੇ ਇਹੀ ਕਿਹਾ ਕਿ ਸੇਵਾ ਭਾਵਨਾ ਸਿੱਖ ਧਰਮ ਦਾ ਅਟੂਟ ਅੰਗ ਹੈ ਤੇ ਉਹ ਸੇਵਾ ਬਗੈਰ ਕਿਸੇ ਵਿਤਕਰੇ ਦੇ ਹਰੇਕ ਦੀ ਕਰਦੇ ਹਨ। ਫਿਲਮ ਪ੍ਰੋੋਡੂਸਰ ਰੋੋਹਿਤ ਸ਼ੇਟੀ ਨੇ ਦੱਸਿਆ ਕਿ ਬਚਪਨ ਵਿਚ ਉਸਦੇ ਪਿਤਾਜੀ ਕਹਿੰਦੇ ਸਨ ਕਿ ''ਜਿੱਥੇ ਗੁਰਦੁਆਰਾ ਹੋਵੇ ਉਥੇ ਲਾਗੇ-ਚਾਗੇ ਕੋਈ ਵੀ ਭੁੱਖਾ ਨਹੀਂ ਸੋੋਂਦਾ।'' ਤੂਣਮੂਲ ਕਾਂਗ੍ਰਸ ਦੀ ਇਕ ਨੇਤਾ ਨੇ ਵੀ ਐਸੀ ਹੀ ਗੱਲ ਕਹੀ। ਵਿਦੇਸ਼ਾਂ ਵਿਚ ਸਿੱਖ ਸੰਸਥਾਂਵਾਂ ਨੇ ਬਹੁਤ ਸਾਰਾ ਕੰਮ ਕੀਤਾ ਹੈ ਖਾਸ ਕਰਕੇ ਯੁਨਾਇਟਡ ਸਿੱਖ ਤੇ ਖਾਲਸਾ ਏਡ ਨੇ ਤਾਂ ਹੱਦਾਂ ਦੀ ਕੋਈ ਪ੍ਰਵਾਹ ਹੀ ਨਹੀਂ ਕੀਤੀ। ਇਹੀ ਕਾਰਨ ਹੈ ਕਿ ਖਾਲਸਾ ਏਡ ਨੂੰ ਸ਼ਾਂਤੀ ਦੇ ਨੋਬਲ ਪ੍ਰਾਈਜ਼ ਲਈ ਨੋੋਮੀਨੇਟ ਕੀਤਾ ਗਿਆ ਹੈ। |
(13) Question:- |
ਸਿੱਖ ਸਭਿਆਚਾਰ ਦੀਆਂ ਮੁੱਖ ਗੱਲਾਂ ਬਾਰੇ ਸੰਖੇਪ ਵਿਚ ਦੱਸੋੋ। |
Answer:- |
ਸਿੱਖ ਸਭਿਆਚਾਰ ਭਾਰਤ ਦੇ ਪੁਰਾਤਨ ਇਤਿਹਾਸ ਤੋੋਂ ਪ੍ਰਭਾਵਤ ਹੈ ਜਦ ਸਿੱਖ ਨਹੀਂ ਸਨ ਪਰ ਪੰਜਾਬ ਦੇ ਲੋੋਕ ਇਸ ਸਭਿਆਚਾਰ ਨੂੰ ਘੜ ਰਹੇ ਸਨ। ਜਦ ਵੀ ਵਿਦੇਸ਼ੀਆਂ ਨੇ ਭਾਰਤ 'ਤੇ ਹਮਲਾ ਕੀਤਾ ਪੰਜਾਬ ਦੇ ਲੋੋਕਾਂ ਨੂੰ ਉਨ੍ਹਾਂ ਨਾਲ ਸਭ ਤੋੋਂ ਪਹਿਲਾਂ ਟੱਕਰ ਲੈਣੀ ਪਈ, ਭਾਵੇਂ ਉਹ ਸਿਕੰਦਰ ਸੀ, ਅਹਿਮਦ ਸ਼ਾਹ ਅਬਦਾਲੀ ਜਾਂ ਨਾਦਿਰ ਸ਼ਾਹ ਸੀ। ਇਸ ਕਰਕੇ ਵੀਰਤਾ ਪੰਜਾਬੀਆਂ ਦੇ ਖੂਨ ਵਿਚ ਰਚ ਗਈ। ਜਦ ਪੰਜਾਬੀ ਸਿੱਖ ਧਰਮ ਤੋੋਂ ਪ੍ਰਭਾਵਤ ਹੋਏ ਜਿਵੇਂ ਕਿ ਪ੍ਰੋ. ਪੂਰਨ ਸਿੰਘ ਜੀ ਨੇ ਕਿਹਾ ਹੈ ''ਪੰਜਾਬ ਜੀਉਂਦਾ ਗੁਰਾਂ ਦੇ ਨਾਂ 'ਤੇ'', ਤਾਂ ਇਹ ਵੀਰਤਾ ਦਾ ਅੰਸ਼ ਹੋੋਰ ਵੀ ਵੱਧ ਗਿਆ। ਦਸਮ ਪਿਤਾ ਨੇ ਅੰਮ੍ਰਿਤ ਦੀ ਦਾਤ ਦੇ ਕੇ ਇਥੋੋਂ ਦੇ ਲੋੋਕਾਂ ਨੂੰ ਚਿੜੀਆਂ ਤੋੋਂ ਸ਼ੇਰ ਬਣਾ ਦਿੱਤਾ। ਵੀਰਤਾ ਦੇ ਨਾਲ ਜੁੜੇ ਹੋਏ ਕੁਝ ਹੋੋਰ ਪੱਖ ਜਿਵੇਂ ਕਿ ਬੇਪ੍ਰਵਾਹੀ, ਜ਼ਿੰਦਗੀ ਨੂੰ ਜੀਉਣ ਦਾ ਚਾਅ ਤੇ ਮੌੌਤ ਤੋੋਂ ਨਾ ਡਰਨਾ ਆਦਿ ਵੀ ਪੰਜਾਬੀ ਸੁਭਾਅ ਦਾ ਹਿੱਸਾ ਬਣ ਗਏ। ਜੋੋ ਕਮਾਉਣਾ ਉਸ ਨੂੰ ਖਾ ਲੈਣਾ, ਉਨ੍ਹਾਂ ਦੇ ਬੇਪ੍ਰਵਾਹ ਸੁਭਾਅ ਕਾਰਨ ਹੀ ਸੀ। ਉਹ ਕਹਿਣ ਲੱਗ ਗਏ 'ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ।' ਭਾਵ ਕਿ ਜੋੋ ਖਾ ਪੀ ਲਓ ਚੰਗਾ ਹੈ ਨਹੀਂ ਤਾਂ ਅਹਿਮਦ ਸ਼ਾਹ ਨੇ ਹੀ ਲੁੱਟ ਕੇ ਲੈ ਜਾਣਾ ਹੈ। ਗੁਰੂਆਂ ਨੇ ਉਨ੍ਹਾਂ ਨੂੰ ਜਦ ਉਪਦੇਸ਼ ਦਿੱਤਾ ਤਦ ਉਨ੍ਹਾਂ ਦਾ ਮੌੌਤ ਦਾ ਡਰ ਵੀ ਖਤਮ ਹੋੋ ਗਿਆ। ਤਦ ਹੀ ਤਾਂ ਪ੍ਰੋੋ. ਮੋਹਨ ਸਿੰਘ ਕਹਿੰਦੇ ਹਨ 'ਮੌੌਤ ਨੂੰ ਮਖੌੌਲਾਂ ਕਰਨ ਇਹ ਬੇਪ੍ਰਵਾਹ ਪੰਜਾਬ ਦੇ'। ਪਰਮਾਤਮਾ ਨੂੰ ਪਿਆਰ ਕਰਨ ਤੇ ਪਾਉਣ ਦੀ ਸਿੱਖਿਆ ਉਨ੍ਹਾਂ ਦੇ ਜੀਵਨ ਵਿਚ ਕਈ ਗੁਣ ਲੈ ਕੇ ਆਈ ਜਿਵੇਂ ਕਿ ਲੋੋਕਾਂ ਨੂੰ ਪਿਆਰ ਕਰਨਾ ਉਨ੍ਹਾਂ ਦੀ ਮਦਦ ਕਰਨੀ ਅਤੇ ਕਿਸੇ ਕਮਜ਼ੋੋਰ ਬੰਦੇ ਦੀ ਬਾਂਹ ਫੜਨੀ ਉਨ੍ਹਾਂ ਨੇ ਸਿੱਖ ਲਿਆ। ਇਹੀ ਕਾਰਨ ਹੈ ਕਿ ਸਿੱਖ ਕਿਸੇ ਮੁਸਲਮਾਨ ਲੜਕੀ ਨੂੰ ਛੁਡਾਉਣ ਲਈ ਵੀ ਉਨਾਂ ਹੀ ਹੀਲਾ ਕਰਦੇ ਸਨ ਜਿੰਨਾ ਕਿ ਕਿਸੇ ਹਿੰਦੂ ਜਾਂ ਸਿੱਖ ਲੜਕੀ ਨੂੰ ਛੁਡਾਉਣ ਕਰਕੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦ ਨਾਮ ਜਪੋੋ, ਕਿਰਤ ਕਰੋ ਤੇ ਵੰਡ ਛਕੋੋ ਦੀ ਗੁੜ੍ਹਤੀ ਦਿੱਤੀ ਤਾਂ ਪੰਜਾਬ ਦੇ ਲੋੋਕ ਮਿਹਨਤਕਸ਼ ਕਿਰਤੀ ਬਣ ਗਏ। ਮਿਹਨਤ ਕਰਨਾ ਉਨ੍ਹਾਂ ਦੀ ਜ਼ਿੰਦਗੀ ਵਿਚ ਬਹੁਤ ਮਹੱਤਵਪੂਰਨ ਹੋ ਗਿਆ। ਕਿਸੇ ਤੋੋਂ ਮੰਗਣਾ ਨਹੀਂ ਪਰ ਗਰੀਬ ਗੁਰਬੇ ਦੀ ਮਦਦ ਕਰਨ ਲਈ ਅੱਗੇ ਆਉਣਾ ਇਕ ਆਦਰਸ਼ ਬਣ ਗਿਆ। ਇਹ ਸਾਰੀਆਂ ਗੱਲਾਂ ਪੰਜਾਬੀ ਸਭਿਆਚਾਰ ਦੀ ਉਹ ਆਧਾਰਸ਼ਿਲਾ ਹਨ ਜਿਨ੍ਹਾਂ ਉਤੇ ਉਨ੍ਹਾਂ ਦਾ ਜੀਵਨ ਟਿਕਿਆ ਹੋਇਆ ਹੈ, ਉਨ੍ਹਾਂ ਦਾ ਖਾਣ-ਪੀਣ, ਉਨ੍ਹਾਂ ਦਾ ਰਹਿਣ-ਸਹਿਣ, ਪੋੋਸ਼ਾਕਾਂ ਪਹਿਨਣੀਆਂ, ਮੇਲੇ, ਖੇਡਾਂ, ਤਿਉਹਾਰ, ਮਿਹਨਤ ਤੇ ਹੋੋਰ ਸਾਰੇ ਲੋੋਕਾਂ ਨਾਲ ਪਿਆਰ ਤੇ ਮਿਲਵਰਤਣ। |
(14) Question:- |
ਪੰਜਾਬੀ ਸਭਿਆਚਾਰ ਵਿਚ ਕੁਝ ਗਲਤ ਗੱਲਾਂ ਵੀ ਸ਼ਾਮਲ ਹੋ ਗਈਆਂ ਜਿਵੇਂ ਕਿ ਗਾਲ੍ਹਾਂ ਕਢਣਾ, ਨਸ਼ੇ ਕਰਨਾ ਆਦਿ। ਕੀ ਇਹ ਜਾਇਜ਼ ਹੈ? |
Answer:- |
ਹਰ ਸਭਿਆਚਾਰ ਵਿਚ ਕੁਝ ਚੰਗੀਆਂ ਤੇ ਮੰਦੀਆਂ ਗੱਲਾਂ ਹੁੰਦੀਆਂ ਹਨ ਪੰਜਾਬੀ ਸਭਿਆਚਾਰ ਵਿਚ ਕੁਝ ਐਸੇ ਪੱਖ ਹਨ ਜੋੋ ਗਲਤ ਅੰਸ਼ ਵੱਲੋੋਂ ਸਭਿਆਚਾਰ ਦਾ ਹਿੱਸਾ ਬਣਾਏ ਗਏ ਹਨ। ਗਾਲ੍ਹਾਂ ਕੱਢਣਾ ਸ਼ਾਇਦ ਇਸ ਕਰਕੇ ਪੰਜਾਬੀ ਸਭਿਆਚਾਰ ਵਿਚ ਆ ਗਿਆ ਕਿਉਂਕਿ ਪੰਜਾਬੀਆਂ ਨੂੰ ਵਿਦੇਸ਼ੀਆਂ ਨਾਲ ਤੇ ਸਿੱਖਾਂ ਨੂੰ ਤੇ ਮੁਗਲ ਸਮਰਾਜ ਨਾਲ ਵੀ ਲੰਮੀ ਲੜਾਈ ਲੜਣੀ ਪਈ। ਲੜਾਈ ਵਿਚ ਜਿੱਥੇ ਬੋੋਲੀ ਵਿਚ ਤਲਖੀ ਆ ਜਾਂਦੀ ਹੈ ਕੁਝ ਗਲਤ ਗੱਲਾਂ ਵੀ ਮੁੰਹ ਵਿਚੋੋਂ ਨਿਕਲ ਜਾਂਦੀਆਂ ਹਨ। ਗਾਲ੍ਹਾਂ ਗੁੱਸੇ ਦੀ ਭਾਸ਼ਾ ਦਾ ਇਕ ਪ੍ਰਗਟਾਅ ਹਨ। ਪਰ ਹੁਣ ਪੰਜਾਬੀ ਸਭਿਆਚਾਰ ਦਾ ਮੁੱਖ ਸੋੋਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਉਸ ਵਿਚ ਸ਼ਾਮਲ ਬਾਣੀ ਸਾਨੂੰ ਮਿੱਠੀ, ਸਭਿਅਕ ਅਤੇ ਸ਼ਾਂਤਮਈ ਬੋੋਲੀ ਬੋਲਣ ਦਾ ਉਪਦੇਸ਼ ਦਿੰਦੀ ਹੈ। ਹਰ ਸਿੱਖ ਦਾ ਮਕਸਦ ਹੈ ਬਾਣੀ ਵਿਚ ਆਏ ਹੋੋਏ ਉਪਦੇਸ਼ਾਂ ਨੂੰ ਮੰਨ ਕੇ ਸਚਿਆਰ ਭਾਵ ਰੱਬ ਰੂਪ ਹੋ ਜਾਣਾ। ਗੁਰੂ ਨਾਨਕ ਦੇਵ ਜੀ ਨੇ ਰੱਬ ਦਾ ਜ਼ਿਕਰ ਕਰਦੇ ਹੋਏ 'ਭਾਖਿਆ ਭਾਉ ਅਪਾਰ' ਭਾਵ ਮਿੱਠੀ ਬੋੋਲੀ ਦਾ ਸੰਦੇਸ਼ ਦਿੱਤਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਇਹ ਸ਼ਬਦ ਉਚਾਰੇ ਹਨ-
ਮਿਠ ਬੋੋਲੜਾ ਜੀ ਹਰਿ ਸਜਣੁ ਸੁਆਮੀ ਮੇਰਾ।। (ਪੰਨਾ 784)
ਕਿਉਂਕਿ ਗੁਰਬਾਣੀ ਵਿਚ ਪਤੀ ਤੇ ਪਤਨੀ ਦੇ ਸੰਬੰਧ ਨੂੰ ਆਧਾਰ ਬਣਾ ਕੇ ਸਾਨੂੰ ਪਰਮਾਤਮਾ ਦੇ ਨਾਲ ਜੋੜਿਆ ਹੈ ਇਸ ਕਰਕੇ ਜੋੋ ਗੁਣ ਪਤਨੀ ਦੇ ਦੱਸੇ ਹਨ ਉਹ ਸਾਨੂੰ ਪਰਮਾਤਮਾ ਦੀ ਪਤਨੀ ਹੋੋਣ ਦੇ ਨਾਤੇ ਅਪਨਾਣੇ ਚਾਹੀਦੇ ਹਨ। ਇਹ ਗੁਣ ਗੁਰੂ ਨਾਨਕ ਦੇਵ ਜੀ ਅਤੇ ਬਾਬਾ ਫਰੀਦ ਜੀ ਦੇ ਹੇਠ ਲਿਖੇ ਪਾਵਨ ਬਚਨਾਂ ਵਿਚ ਨਜ਼ਰ ਆਉਂਦੇ ਹਨ-
ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ॥
ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥126॥
ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥
ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥127॥ (ਪੰਨਾ 1384)
ਸ੍ਰੀ ਗੁਰੂ ਗ੍ਰੰਥ ਸਾਹਿਬ ਮਿੱਠੀ ਬੋਲੀ ਦੇ ਸੁਭਾਅ ਨੂੰ ਬਾਰ-ਬਾਰ ਉਤਸਾਹਿਤ ਕੀਤਾ ਗਿਆ ਹੈ। ਫਿਰ ਕੀ ਕਿਸੇ ਸਿੱਖ ਦੀ ਬੋਲੀ ਵਿਚ ਗਾਲ੍ਹਾਂ ਦਾ ਇਸਤੇਮਾਲ ਗੁਰਮਤਿ ਅਨੁਕੂਲ ਮੰਨਿਆ ਜਾ ਸਕਦਾ ਹੈ? ਕੀ ਇਹ ਸਾਡੇ ਸਭਿਆਚਾਰ ਦਾ ਹਿੱਸਾ ਬਣ ਸਕਦੀਆਂ ਹਨ?
ਜਿੱਥੋੋਂ ਤਕ ਨਸ਼ਿਆਂ ਦਾ ਸਵਾਲ ਹੈ ਗੁਰਬਾਣੀ ਸਪਸ਼ਟ ਕਰਦੀ ਹੈ ਕਿ ਅੰਮ੍ਰਿਤ ਪੀਣ ਵਾਲੇ ਝੂਠੇ ਨਸ਼ੇ ਨਹੀਂ ਪੀਂਦੇ। ਗੁਰੂ ਅਮਰਦਾਸ ਜੀ ਨੇ ਇਨ੍ਹਾਂ ਨਸ਼ਿਆਂ ਦਾ ਖੰਡਨ ਕਰਦੇ ਹੋਏ ਸਾਨੂੰ ਦੱਸਿਆ ਹੈ ਕਿ ਕਿਸ ਤਰ੍ਹਾਂ ਇਹ ਸਾਡੇ ਮਨ ਤੇ ਤਨ ਨੂੰ ਪ੍ਰਭਾਵਤ ਕਰਦੇ ਹਨ-
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ।।
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ।। (ਪੰਨਾ 554)
ਗੁਰਬਾਣੀ ਵਿਚ ਹੋੋਰ ਵੀ ਐਸੀਆਂ ਤੁਕਾਂ ਹਨ ਜਿਨ੍ਹਾਂ ਤੋੋਂ ਇਹ ਸਪਸ਼ਟ ਹੋੋ ਜਾਂਦਾ ਹੈ ਕਿ ਨਸ਼ੇ ਇਕ ਗੁਰਸਿੱਖ ਦੇ ਜੀਵਨ ਦਾ ਹਿੱਸਾ ਨਹੀਂ ਹੋ ਸਕਦੇ। ਉਸ ਵੇਲੇ ਤੰਬਾਕੂ ਦਾ ਨਸ਼ਾ ਪ੍ਰਮੁੱਖ ਸੀ ਜਿਸ ਨੂੰ ਅੱਜ ਸਾਰੀ ਦੁਨੀਆਂ ਦੇ ਦੇਸ਼ ਸਾਡੇ ਲਈ ਘਾਤਕ ਸਮਝਦੇ ਹਨ ਤੇ ਦਸਮ ਪਿਤਾ ਨੇ ਇਸ ਨਸ਼ੇ ਨੂੰ ਸਾਡੇ ਲਈ ਮਨਾ ਕਰਦੇ ਹੋੋਏ ਰਹਿਤ ਮਰਯਾਦਾ ਦਾ ਹਿੱਸਾ ਬਣਾ ਦਿੱਤਾ। ਸਿੱਖ ਕੌਮ ਜੋੋ ਆਪਣੀ ਬਹਾਦਰੀ ਲਈ ਜਾਣੀ ਜਾਂਦੀ ਹੈ ਕਦੀ ਵੀ ਨਸ਼ਿਆਂ ਪਿੱਛੇ ਨਹੀਂ ਜਾ ਸਕਦੀ ਜੋੋ ਉਸਦੇ ਤਨ ਅਤੇ ਮਨ ਨੂੰ ਕਮਜ਼ੋੋਰ ਕਰਦੇ ਹਨ। |
(15) Question:- |
ਸਰਬ ਧਰਮ ਇਕੱਠ ਕਰਨ ਦਾ ਕੀ ਮਹੱਤਵ ਹੈ ਤੇ ਸਿੱਖਾਂ ਦਾ ਇਸ ਵਿਚ ਕੀ ਯੋਗਦਾਨ ਰਿਹਾ ਹੈ? |
Answer:- |
ਅੱਜ ਦੇ ਯੁਗ ਵਿਚ ਜਦ ਇਨਸਾਨੀ ਹੱਕਾਂ ਦੀ ਗੱਲ ਹੁੰਦੀ ਹੈ ਤਾਂ ਜ਼ਰੂਰਤ ਹੈ ਇਕ ਦੂਜੇ ਦੇ ਧਰਮ ਨੂੰ ਸਮਝਣਾ। ਜੇ ਅਸੀਂ ਆਪਣੇ ਧਰਮ ਨੂੰ ਛੱਡ ਕੇ ਦੂਜੇ ਧਰਮਾਂ ਬਾਰੇ ਨਹੀਂ ਜਾਣਾਂਗੇ ਤਾਂ ਆਪਸੀ ਪਿਆਰ ਤੇ ਮਿਲਵਰਤਣ ਨਹੀਂ ਵੱਧ ਸਕਦਾ। ਇਸ ਤਰ੍ਹਾਂ ਸੰਸਾਰ ਵਿਚ ਸ਼ਾਂਤੀ ਦਾ ਮਾਹੌਲ ਨਹੀਂ ਸਿਰਜਿਆ ਜਾ ਸਕਦਾ। ਇਸ ਸੋੋਚ ਨਾਲ ਇੰਟਰਫੇਥ ਇਕੱਠ ਹੋੋਣੇ ਸ਼ੁਰੂ ਹੋਏ। ਪਹਿਲਾ ਵੱਡਾ ਇਕੱਠ 1893 ਵਿਚ ਸ਼ਿਕਾਗੋ ਵਿਚ ਹੋੋਇਆ ਜਿਸ ਵਿਚ ਭਾਰਤ ਤੇ ਹਿੰਦੂ ਧਰਮ ਦੀ ਨੁਮਾਇੰਦਗੀ ਕਰਨ ਲਈ ਸੁਆਮੀ ਵਿਵੇਕਾਨੰਦ ਜੀ ਨੇ ਹਾਜ਼ਰੀ ਭਰੀ। ਸੁਆਮੀ ਵਿਵੇਕਾਨੰਦ ਜੀ ਨੇ ਸ਼ਿਕਾਗੋ ਵਿਚ ਜੋ ਭਾਸ਼ਣ ਦਿੱਤਾ ਉਹ ਲੋੋਕਾਂ ਦੇ ਦਿਲਾਂ ਵਿਚ ਘਰ ਕਰ ਗਿਆ। ਕਿਉਂਕਿ ਉਨ੍ਹਾਂ ਨੇ ਸਾਰੇ ਸੰਸਾਰ ਦੇ ਲੋੋਕਾਂ ਵਿਚ ਆਪਸੀ ਪਿਆਰ ਤੇ ਭਾਈਚਾਰਾ ਵਧਾਉਣ ਲਈ ਕਿਹਾ। ਉਸ ਵੇਲੇ ਤਕ ਸੰਸਾਰ ਦੇ ਲੋੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਸਿੱਖ ਧਰਮ ਇਕ ਅਲੱਗ ਧਰਮ ਹੈ ਅਤੇ ਇਸ ਧਰਮ ਦੇ ਮੋੋਢੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਵਾਰ ਸੰਸਾਰ ਭਰ ਦੇ ਲੋੋਕਾਂ ਵਿਚ ਆਪਸੀ ਪਿਆਰ ਤੇ ਮਿਲਵਰਤਣ ਦੀ ਗੱਲ ਕੀਤੀ ਸੀ। ਉਨ੍ਹਾਂ ਨੇ ਸਭ ਧਰਮਾਂ ਦੇ ਲੋੋਕਾਂ ਨਾਲ ਮਿਲ ਕੇ ਇਨਸਾਨੀਅਤ ਦੇ ਸੱਚੇ ਧਰਮ ਨੂੰ ਖੋੋਜਣ ਦੀ ਪ੍ਰੇਰਣਾ ਦਿੱਤੀ ਸੀ। ਉਹ ਪਹਿਲੀ ਧਾਰਮਿਕ ਸਖਸ਼ੀਅਤ ਸਨ ਜਿਨ੍ਹਾਂ ਨੇ ਸਰਬ ਧਰਮ ਸੰਵਾਦ (ਵਿਵਾਦ ਨਹੀਂ) ਦੀ ਨੀਂਹ ਰੱਖੀ। ਇਹੀ ਕਾਰਨ ਹੈ ਕਿ ਜਦ ਲੋੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋੋਇਆ ਤਾਂ 1993 ਵਿਚ ਜਦੋੋਂ ਸ਼ਿਕਾਗੋੋ ਕਾਨਫਰੰਸ ਦੀ 100ਵੀਂ ਵਰ੍ਹੇਗੰਢ ਮਨਾਈ ਗਈ, ਉਸ ਵਿਚ ਹਿੱਸਾ ਲੈਣ ਲਈ ਸਿੱਖਾਂ ਨੂੰ ਵੀ ਸੱਦਾ ਦਿੱਤਾ ਗਿਆ। ਇਸ ਇਕੱਠ ਨੂੰ ਦੂਜੀ ਇੰਟਰਨੈਸ਼ਨਲ ਪਾਰਲੀਮੈਂਟ ਆਫ ਵਰਲਡ ਰਿਲੀਜਨਸ ਵੱਜੋੋਂ ਯਾਦ ਕੀਤਾ ਜਾਂਦਾ ਹੈ। ਉਸ ਤੋੋਂ ਬਾਅਦ ਜਦ ਵੀ ਐਸੇ ਇਕੱਠ ਹੋਏ ਜਿਵੇਂ ਕਿ ਨਿਉਯਾਰਕ ਵਿਚ 2006 ਦਾ ਯੂ.ਐਨ.ਓ. ਵਾਲਾ ਇਕੱਠ ਜਾਂ 2009 ਦੀ ਪਾਰਲੀਮੈਂਟ ਆਫ ਵਰਲਡ ਰਿਲੀਜਨਸ ਜਾਂ ਪੋਪ ਦੁਆਰਾ ਬੁਲਾਏ ਗਏ 2010-2011 ਦੇ ਇੱਕਠ, ਹਰੇਕ ਵਿਚ ਸਿੱਖਾਂ ਦੀ ਸ਼ਮੂਲੀਅਤ ਰਹੀ। ਜਦ 2018 ਵਿਚ ਪਾਰਲੀਮੈਂਟ ਆਫ ਵਰਲਡ ਰਿਲੀਜਨਸ ਤਾਂ ਸਿੱਖਾਂ ਦੀ ਭੂਮਿਕਾ ਉਸ ਦੇ ਇੰਤਜ਼ਾਮ ਕਰਨ ਵਿਚ ਵੀ ਬਹੁਤ ਮਹੱਤਵਪੂਰਨ ਸੀ। ਇੱਥੇ ਇਹ ਵੀ ਦੱਸ ਦੇਣਾ ਜ਼ਰੂਰੀ ਹੈ ਕਿ 2009 ਦੀ ਪਾਰਲੀਮੈਂਟ ਜੋੋ ਸਪੇਨ ਦੇ ਸ਼ਹਿਰ ਬੈਰਕੋੋਲੋਨਾ ਵਿਚ ਹੋਈ ਸੀ ਜਾਂ 2015 ਵਿਚ ਸਾਲਟ ਲੇਕ ਸਿਟੀ ਊਟਾ ਵਿਚ ਹੋਈ ਸੀ ਉਸ ਵਿਚ ਲੰਗਰ ਦਾ ਇੰਤਜ਼ਾਮ ਜੋੋ ਕਿ ਬ੍ਰਮਿੰਘਮ ਦੇ ਨਿਸ਼ਕਾਮ ਸੈਂਟਰ ਵਲੋੋਂ ਕੀਤੇ ਗਏ ਸਨ, ਨੂੰ ਦੇਖ ਕੇ ਸਾਰੇ ਦੰਗ ਰਹਿ ਗਏ ਸਨ। ਜਦ ਐਸੇ ਪ੍ਰੋਗਰਾਮਾਂ ਵਿਚ ਵੀ ਕਈ ਵਿਦੇਸ਼ੀਆਂ ਨੇ ਪਗੜੀ ਬੰਨ੍ਹਵਾਈ ਪਰ ਇੰਝ ਜਾਪਦਾ ਸੀ ਜਿਵੇਂ ਪਗੜੀ ਵਾਲਿਆਂ ਦੀ ਗਿਣਤੀ ਕਈ ਗੁਣਾ ਵੱਧ ਗਈ ਹੋਵੇ।
ਸਿੱਖਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਜਦ ਵੀ ਐਸੇ ਪ੍ਰੋਗਰਾਮ ਹੋੋਣ ਉਨ੍ਹਾਂ ਨੂੰ ਉਥੇ ਜਾ ਕੇ ਆਪਣੇ ਧਰਮ ਬਾਰੇ ਲੋੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤੇ ਦੂਸਰਿਆਂ ਧਰਮਾਂ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ। ਇਸ ਨਾਲ ਆਪਸੀ ਪਿਆਰ ਤੇ ਭਾਈਚਾਰਾ ਵੱਧਦਾ ਹੈ ਜੋੋ ਸਿੱਖ ਧਰਮ ਦਾ ਮੁੱਖ ਮੰਤਵ ਹੈ। ਜਦ ਲੋੋਕਾਂ ਨੂੰ ਇਹ ਪਤਾ ਲੱਗੇਗਾ ਕਿ ਕਬੀਰ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਹਾ ਹੈ-
ਅਵਲਿ ਅਲਹ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ।।
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋੋ ਮੰਦੇ।। (ਪੰਨਾ 1349)
ਤਦ ਇਹ ਗੱਲ ਸਪਸ਼ਟ ਹੋੋ ਜਾਵੇਗੀ ਕਿ ਅਸੀਂ ਸਾਰੇ ਹੀ ਇਕੋੋ ਨੂਰ ਤੋੋਂ ਪੈਂਦਾ ਹੋਏ ਹਾਂ ਤਦ ਆਪਸੀ ਭਿੰਨ-ਭੇਦ ਮਿਟ ਜਾਣਗੇ ਤਦ ਆਪਸੀ ਪਿਆਰ ਤੇ ਸਰਬੱਤ ਦੇ ਭਲੇ ਦੀ ਭਾਵਨਾ ਹਰ ਤਰ੍ਹਾਂ ਦੀ ਨਫਰਤ ਨੂੰ ਮਿਟਾ ਦੇਵੇਗੀ। |
(16) Question:- |
ਹੇਠ ਲਿਖਿਆ ਬਾਰੇ ਸੰਖੇਪ ਜਾਣਕਾਰੀ ਦਿਓ।
1. ਸਿੱਖਾਂ ਨਾਲ ਸੰਬੰਧਿਤ ਮੇਲੇ ਤੇ ਤਿਉਹਾਰ 2. ਸਿੱਖਾਂ ਦਾ ਖੇਡਾਂ ਨਾਲ ਸੰਬੰਧ 3. ਨਾਨਕਸ਼ਾਹੀ ਕੈਲੰਡਰ 4. ਕਰਤਾਰਪੁਰ ਕੋੋਰੀਡਰ। |
Answer:- |
1. ਸਿੱਖਾਂ ਨਾਲ ਸੰਬੰਧਿਤ ਮੇਲੇ ਤੇ ਤਿਉਹਾਰ - ਪੰਜਾਬੀ ਦੇ ਸਭਿਆਚਾਰ ਦਾ ਉਸਦਾ ਮੁੱਖ ਅੰਗ ਉਸਦੇ ਮੇਲੇ ਤੇ ਤਿਉਹਾਰ ਰਹੇ ਹਨ। ਪੰਜਾਬੀਆਂ ਦਾ ਸੁਭਾਅ ਰਿਹਾ ਹੈ ਕਿ ਉਹ ਮੁਸ਼ਕਲ ਤੋੋਂ ਮੁਸ਼ਕਲ ਸਮੇਂ ਵਿਚ ਵੀ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ। ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਉਹ ਕਈ ਤਰ੍ਹਾਂ ਦੇ ਮੇਲੇ ਤੇ ਤਿਉਹਾਰਾਂ ਦਾ ਅਨੰਦ ਮਾਣਦੇ ਹਨ। ਪੰਜਾਬ ਦੇ ਪਿੰਡਾਂ ਵਿਚ ਮੇਲੇ ਪੁਰਾਤਨ ਸਮਿਆਂ ਤੋੋਂ ਲਗਦੇ ਆ ਰਹੇ ਹਨ ਤੇ ਉਨ੍ਹਾਂ ਮੇਲਿਆਂ ਵਿਚ ਕਈ ਤਰ੍ਹਾਂ ਦੀਆਂ ਖੇਡਾਂ ਖਾਣ-ਪੀਣ ਦੀਆਂ ਵਸਤੂਆਂ ਤੇ ਆਪਸੀ ਮੇਲ-ਜੋੋਲ ਦੇ ਸੁੰਦਰ ਪ੍ਰਦਰਸ਼ਨ ਦੇਖਣ ਨੂੰ ਮਿਲਦੇ ਰਹੇ ਹਨ। ਕਈ ਮੇਲੇ ਤਾਂ ਇੰਨੇ ਮਸ਼ਹੂਰ ਹੋ ਗਏ ਕਿ ਉਨ੍ਹਾਂ ਨੇ ਸਾਰੀ ਦੁਨੀਆਂ ਵਿਚ ਆਪਣਾ ਨਾਮ ਕਰ ਲਿਆ। ਮੇਲਿਆਂ ਦਾ ਸੰਬੰਧ ਕਿਸੇ ਖਾਸ ਧਰਮ ਨਾਲ ਨਹੀਂ ਹੁੰਦਾ ਬਲਕਿ ਸਾਰੇ ਧਰਮਾਂ ਦੇ ਲੋੋਕ ਮਿਲ ਕੇ ਸਜਾਉਂਦੇ ਹਨ। ਜੇ ਬਸੰਤ ਰੁਤ ਆਉਂਦੀ ਹੈ ਤਾਂ ਪਤੰਗਾਂ ਉਡਾਉਣ ਦੇ ਮੇਲੇ ਲਗ ਜਾਂਦੇ ਹਨ ਤੇ ਜੇ ਵਿਸਾਖੀ ਦਾ ਮੇਲਾ ਲਗਦਾ ਹੈ ਤਾਂ ਕਿਸਾਨਾਂ ਦੇ ਘੋਲ, ਕੁੱਕੜਾਂ ਦੀ ਲੜਾਈ, ਬਲਦਾਂ ਦੀ ਦੌੌੜ ਆਦਿ ਮੇਲਿਆਂ ਦਾ ਹਿੱਸਾ ਬਣ ਜਾਂਦੇ ਹਨ। ਇਕ ਜਗਰਾਂਓ ਦਾ ਮੇਲਾ ਜਿਸ ਨੂੰ 'ਰੌੌਸ਼ਨੀ ਦਾ ਮੇਲਾ' ਵੀ ਕਿਹਾ ਜਾਂਦਾ ਹੈ ਪੀਰ ਬਾਬਾ ਮੋੋਹਕਮ ਦੀਨ ਦੀ ਮਜ਼ਾਰ 'ਤੇ ਲਗਦਾ ਹੈ ਤੇ ਤਿੰਨ ਦਿਨ ਚਲਦਾ ਹੈ। ਸਿੱਖ ਧਰਮ ਨਾਲ ਸੰਬੰਧਿਤ ਖਾਸ ਮੇਲੇ ਬਾਬਾ ਸ਼ੇਖ ਫਰੀਦ ਦੇ ਆਗਮਨ 'ਤੇ ਫਰੀਦਕੋਟ ਵਿਖੇ ਮਾਘੀ 'ਤੇ ਮੁਕਤਸਰ ਵਿਖੇ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ 'ਤੇ ਫਤਹਿਗੜ੍ਹ ਵਿਖੇ ਲਗਾਏ ਜਾਂਦੇ ਹਨ। ਧਾਰਮਿਕ ਪ੍ਰੋਗਰਾਮ ਵੀ ਇਨ੍ਹਾਂ ਮੇਲਿਆਂ ਦਾ ਹਿੱਸਾ ਹੁੰਦੇ ਹਨ। ਹਿੰਦੂ ਧਰਮ ਨਾਲ ਸੰਬੰਧਿਤ ਜਲੰਧਰ ਵਿਖੇ ਬਾਬਾ ਸੋੋਡਲ ਦਾ ਮੇਲਾ ਪ੍ਰਮੁੱਖ ਮੇਲਾ ਹੈ। ਇੱਕ ਮੇਲਾ ਪੰਜਾਬੀ ਵਿਰਾਸਤ ਨਾਲ ਵੀ ਜੁੜਿਆ ਹੋਇਆ ਹੈ ਜਿਹੜਾ ਕਿ ਬਠਿੰਡਾ ਵਿਖੇ ਲਗਦਾ ਹੈ।
ਪੰਜਾਬ ਦੇ ਤਿਉਹਾਰ ਸਭ ਲੋੋਕਾਂ ਦੁਆਰਾ ਮਿਲ ਕੇ ਮਨਾਏ ਜਾਂਦੇ ਹਨ। ਇਨ੍ਹਾਂ ਵਿਚ ਲੋੋਹੜੀ, ਵਿਸਾਖੀ, ਦਿਵਾਲੀ ਤੇ ਮਹਾਂਪੁਰਖਾਂ ਦੇ ਦਿਨ ਸ਼ਾਮਲ ਹਨ। ਸਿੱਖਾਂ ਦੇ ਖਾਸ ਤਿਉਹਾਰਾਂ ਵਿਚ ਗੁਰਪੁਰਬ ਤੇ ਵਿਸਾਖੀ ਦਾ ਦਿਨ ਸ਼ਾਮਲ ਹਨ। ਕੁਝ ਸਿੱਖ ਵਿਦਵਾਨ ਇਸ ਤਰ੍ਹਾਂ ਸੋੋਚਦੇ ਹਨ ਕਿ ਸਿੱਖਾਂ ਨੂੰ ਹਿੰਦੂਆਂ ਨਾਲ ਜੁੜੇ ਹੋਏ ਤਿਉਹਾਰ ਜਿਵੇਂ ਕਿ ਰੱਖੜੀ, ਦਿਵਾਲੀ ਆਦਿ ਨਹੀਂ ਮਨਾਉਣੇ ਚਾਹੀਦੇ ਕਿਉਂਕਿ ਉਨ੍ਹਾਂ ਤਿਉਹਾਰਾਂ ਵਿਚ ਐਸੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ ਜਿਹੜੀਆਂ ਸਿੱਖੀ ਵਿਚ ਵਿਵਰਜਤ ਹਨ। ਇਸ ਵਿਚਾਰ ਨੂੰ ਅਗਰ ਗੁਰਬਾਣੀ ਦੇ ਪੱਖੋੋਂ ਜਾਂ ਸਾਂਝੀਵਾਲਤਾ ਦੇ ਪੱਖੋੋਂ ਦੇਖਿਆ ਜਾਵੇ ਤਾਂ ਇਹ ਇੰਨਾ ਠੀਕ ਨਹੀਂ ਲਗਦਾ। ਹਰ ਤਿਉਹਾਰ ਖੁਸ਼ੀ ਦਾ ਮੌੌਕਾ ਹੁੰਦਾ ਹੈ ਤੇ ਦੂਜੇ ਧਰਮ ਦੇ ਲੋੋਕਾਂ ਨਾਲ ਉਨ੍ਹਾਂ ਦੀ ਖੁਸ਼ੀ ਵਿਚ ਸ਼ਾਮਲ ਹੋੋਣਾ ਗਲਤ ਨਹੀ ਹੈ। ਹਾਂ ਇਸ ਗੱਲ ਦਾ ਧਿਆਨ ਰਖਣਾ ਜ਼ਰੂਰੀ ਹੈ ਕਿ ਅਸੀਂ ਉਹ ਰਸਮਾਂ ਨਾ ਕਰੀਏ ਜਿਹੜੀਆਂ ਸਿੱਖੀ ਵਿਚ ਵਿਵਰਜਤ ਹਨ ਜਿਵੇਂ ਕਿ ਸਿੱਕਿਆਂ ਦੀ ਪੂਜਾ ਕਰਨਾ ਭਾਵ ਲਛਮੀ ਦੀ ਪੂਜਾ ਕਰਨਾ ਜਾਂ ਹੱਥ ਤੇ ਡੋੋਰੀ ਬੰਨ੍ਹਵਾ ਕੇ ਆਪਣੀ ਭੈਣ ਦੀ ਰੱਖਿਆ ਦਾ ਵਾਦਾ ਕਰਨਾ। ਕਿਉਂਕਿ ਸਿੱਖ ਤਾਂ ਹਰ ਵੇਲੇ ਹਰ ਇਸਤ੍ਰੀ ਦੀ ਰੱਖਿਆ ਕਰਨ ਲਈ ਤਿਆਰ ਰਹਿੰਦਾ ਹੈ। ਭਾਈ ਗੁਰਦਾਸ ਜੀ ਅਨੁਸਾਰ ਆਪਣੀ ਪਤਨੀ ਨੂੰ ਛੱਡ ਕੇ ਉਸ ਲਈ ਹਰ ਇਸਤ੍ਰੀ ਮਾਂ, ਭੈਣ ਜਾਂ ਬੇਟੀ ਦਾ ਦਰਜ਼ਾ ਰੱਖਦੀ ਹੈ। ਸੋੋ ਰਸਮਾਂ ਪਿੱਛੇ ਨਾ ਜਾ ਕੇ ਸਿੱਖਾਂ ਨੇ ਆਪਸੀ ਪਿਆਰ ਤੇ ਭਾਈਚਾਰੇ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਆਪਣੇ ਤਿਉਹਾਰਾਂ ਵਿਚ ਦੂਜਿਆਂ ਨੂੰ ਹਿੱਸਾ ਲੈਣ ਲਈ ਬੁਲਾਉਣਾ ਤੇ ਦੂਜਿਆਂ ਦੇ ਤਿਉਹਾਰਾਂ ਵਿਚ ਉਨ੍ਹਾਂ ਨਾਲ ਖੁਸ਼ੀ ਸਾਂਝੀ ਕਰਨੀ ਸਿੱਖੀ ਦੀ ਭਾਵਨਾ ਨੂੰ ਪ੍ਰਬੱਲ ਕਰਦੇ ਹਨ ਜੋੋ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ।
ਸਭੁ ਕਉ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ।। (ਪੰਨਾ 671)
2. ਸਿੱਖਾਂ ਦਾ ਖੇਡਾਂ ਨਾਲ ਸੰਬੰਧ - ਸਿੱਖ ਸਭਿਆਚਾਰ ਸਾਨੂੰ ਚੜ੍ਹਦੀ ਕਲਾ ਵਿਚ ਰਹਿਣ ਦਾ ਸੰਦੇਸ਼ ਦਿੰਦਾ ਰਿਹਾ ਹੈ। ਸਾਡੇ ਮੇਲੇ ਅਤੇ ਤਿਉਹਾਰ ਉਸ ਚੜ੍ਹਦੀ ਕਲਾ ਨੂੰ ਪ੍ਰਗਟਾਉਣ ਦਾ ਹੀ ਢੰਗ ਹਨ। ਇਹੀ ਸਥਿਤੀ ਖੇਡਾਂ ਦੀ ਹੈ। ਸਿੱਖ ਧਰਮ ਵਿਚ ਸ਼ੁਰੂ ਤੋੋਂ ਹੀ ਗੁਰੂ ਸਾਹਿਬਾਂ ਨੇ ਜਿੱਥੇ ਮਨ ਨੂੰ ਪਰਮਾਤਮਾ ਨਾਲ ਜੋੋੜਣ 'ਤੇ ਜ਼ੋੋਰ ਦਿੱਤਾ ਹੈ ਉਥੇ ਤਨ ਦੀ ਮਹੱਤਤਾ ਵੀ ਦਰਸਾਈ ਹੈ। ਤੰਦਰੁਸਤੀ ਬੜੀ ਜ਼ਰੂਰੀ ਹੈ ਆਪਣੇ ਮਨ ਦੇ ਟਿਕਾਅ ਲਈ। ਇਹੀ ਕਾਰਨ ਹੈ ਕਿ ਜਿੱਥੇ ਗੁਰੂ ਨਾਨਕ ਦੇਵ ਜੀ ਵਾਂਗ ਕਿਸੇ ਵੀ ਗੁਰੂ ਭਾਵੇਂ ਪੀਰ ਜਾਂ ਰਹਿਨੁਮਾ ਨੇ ਇੰਨੀ ਪਦ ਯਾਦਰਾ ਨਹੀਂ ਕੀਤੀ ਉਥੇ ਹੀ ਕਿਸੇ ਹੋੋਰ ਨੇ ਗੁਰੂ ਅੰਗਦ ਦੇਵ ਜੀ ਵਾਂਗ ਅਖਾੜੇ ਬਣਾ ਕੇ ਆਪਣੇ ਸੇਵਕਾਂ ਨੂੰ ਤੰਦਰੁਸਤੀ ਲਈ ਕਸਰਤਾਂ ਕਰਨ ਲਈ ਵੀ ਨਹੀਂ ਪ੍ਰੇਰਿਆ। ਗੁੁਰੂ ਅਰਜਨ ਦੇਵ ਜੀ ਟੈਂਟ ਪੈਗਿੰਗ ਭਾਵ ਕਿੱਲਾ ਉਖਾੜਣ ਵਿਚ ਮਾਹਿਰ ਸਨ। ਗੁਰੂ ਹਰਿਗੋਬਿੰਦ ਸਾਹਿਬ ਨੇ ਜਦ ਸ਼ਸਤਰ ਵਿੱਦਿਆ ਸਿਖਾਉਣੀ ਸ਼ੁਰੂ ਕੀਤੀ ਤਦ ਗਤਕੇ ਦੀ ਨਵੀਂ ਖੇਡ ਨੇ ਜਨਮ ਲਿਆ। ਇਹ ਗਤਕਾ ਗੁਰੂ ਗੋਬਿੰਦ ਸਿੰਘ ਜੀ ਵੇਲੇ ਤੇ ਬਾਅਦ ਵਿਚ ਸਿੱਖ ਰਾਜਿਆਂ ਤੇ ਜਰਨੈਲਾਂ ਦੀ ਰਹਿਨੁਮਾਈ ਹੇਠ ਇੰਨਾ ਪ੍ਰਫੁਲਿਤ ਹੋਇਆ ਕਿ ਅੱਜ-ਕਲ੍ਹ ਵਿਦੇਸ਼ਾਂ ਵਿਚ ਵੀ ਇਸਦੇ ਅਖਾੜੇ ਹਨ। ਇਸ ਨੂੰ ਓਲੰਪਿਕ ਖੇਡ ਬਨਾਉਣ ਲਈ ਵੀ ਯਤਨ ਹੋ ਰਹੇ ਹਨ। ਗੁਰੂ ਤੇਗ ਬਹਾਦਰ ਜੀ ਤਿਆਗ ਮਲ ਤੋੋਂ ਤੇਗ ਬਹਾਦਰ ਆਪਣੀ ਕ੍ਰਿਪਾਨ ਵਾਹੁਣ ਦੀ ਕਲਾ ਕਰਕੇ ਹੀ ਬਣੇ ਸਨ। ਅੰਗ੍ਰੇਜ਼ਾਂ ਨੇ ਭਾਵੇਂ ਹਿੰਦੁਸਤਾਨੀਆਂ ਨੂੰ ਖੇਡਾਂ ਵਿਚ ਇੰਨਾ ਪ੍ਰੋੋਤਸਾਹਿਤ ਨਹੀਂ ਕੀਤਾ ਪਰ ਮਹਾਰਾਜਾ ਪਟਿਆਲਾ ਦੇ ਉਦਮਾਂ ਨਾਲ ਸਿੱਖ ਦੇਸ਼ ਦੀ ਕ੍ਰਿਕਟ ਟੀਮ ਦਾ ਹਿੱਸਾ ਬਣੇ ਤੇ ਪੋੋਲੋੋ ਦੀ ਖੇਡ ਵਿਚ ਦੁਨੀਆਂ ਵਿਚ ਪ੍ਰਮੁੱਖ ਬਣ ਕੇ ਉਭਰੇ। ਆਜ਼ਾਦ ਭਾਰਤ ਵਿਚ ਜਿੱਥੇ ਜਲੰਧਰ ਦੇ ਇਕ ਪਿੰਡ ਸੰਸਾਰਪੁਰ ਨੇ ਹਾਕੀ ਦੇ ਸਭ ਤੋੋਂ ਜ਼ਿਆਦਾ ਖਿਡਾਰੀਆਂ ਨੂੰ ਜਨਮ ਦਿੱਤਾ ਉਥੇ ਹੀ ਫੁੱਟਬਾਲ ਵਿਚ ਜਰਨੈਲ ਸਿੰਘ ਵਰਗੇ ਖਿਡਾਰੀਆਂ ਨੇ ਨਾਮਣਾ ਖੱਟਿਆ। ਕ੍ਰਿਕਟ ਵਿਚ ਤਾਂ ਕਈ ਸਿੱਖ ਖਿਡਾਰੀ ਜਿਵੇਂ ਕਿ ਨਵਜੋੋਤ ਸਿੰਘ ਸਿੱਧੂ, ਹਰਭਜਨ ਸਿੰਘ ਆਦਿ ਨੇ ਨਾਮ ਕਮਾਇਆ ਉਥੇ ਹੀ ਬਿਸ਼ਨ ਸਿੰਘ ਬੇਦੀ ਭਾਰਤੀ ਕ੍ਰਿਕਟ ਟੀਮ ਦੇ ਕੈਪਟਨ ਵੀ ਰਹੇ। ਹੋੋਰ ਜਿਨ੍ਹਾਂ ਖੇਡਾਂ ਵਿਚ ਸਿੱਖਾਂ ਦਾ ਬਹੁਤ ਯੋਗਦਾਨ ਹੈ ਉਨ੍ਹਾਂ ਵਿਚ ਕਬੱਡੀ, ਭਲਵਾਨੀ ਤੇ ਦੌੌੜਾਂ ਵੀ ਸ਼ਾਮਲ ਹਨ। ਮਿਲਖਾ ਸਿੰਘ ਨੂੰ ਤਾਂ ਫਲਾਇੰਗ ਸਿੱਖ ਕਹਿ ਕੇ ਯਾਦ ਕੀਤਾ ਜਾਂਦਾ ਹੈ। ਸਿੱਖਾਂ ਨੂੰ ਖੇਡਾਂ ਵਿਚ ਪ੍ਰੋਤਸਾਹਿਤ ਕਰਨ ਲਈ ਹੁਣ ਦੇਸ਼-ਵਿਦੇਸ਼ ਵਿਚ ਕਈ ਸੰਸਥਾਵਾਂ ਕੰਮ ਕਰ ਰਹੀਆਂ ਹਨ। ਗੁਰੂ ਤੇਗ ਬਹਾਦਰ ਸਪੋੋਰਟਸ ਫਾਊਂਡੇਸ਼ਨ ਪੂਨਾ ਗੁਰੂ ਸਾਹਿਬ ਦੀ ਸ਼ਹੀਦੀ 'ਤੇ ਪੂਨੇ ਵਿਚ ਹਰ ਸਾਲ ਫੁੱਟਬਾਲ ਟੂਰਨਾਮੈਂਟ ਕਰਵਾਉਂਦੀ ਹੈ। ਯਮੁਨਾ ਨਗਰ ਹਰਿਆਣਾ ਵਿਚ ਸਾਬਤ ਸੂਰਤ ਗੁਰਸਿੱਖ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਕਬੱਡੀ ਦੇ ਵਲਡ ਕੱਪ ਟੂਰਨਾਮੈਂਟ ਵੀ ਕੁਝ ਸੰਸਥਾਵਾਂ ਕਰਵਾ ਰਹੀਆਂ ਹਨ ਜਿਨ੍ਹਾਂ ਵਿਚ ਪੰਜਾਬ ਸਰਕਾਰ ਵੀ ਸ਼ਾਮਲ ਹੈ। ਖੇਡਾਂ ਨਾਲ ਸੰਬੰਧਤ ਇਕ ਮਸ਼ਹੂਰ ਮੇਲਾ ਹੈ ਕਿਲ੍ਹਾ ਰਾਏਪੁਰ ਦਾ ਮੇਲਾ। ਜਿਸਦਾ ਆਯੋੋਜਨ ਗ੍ਰੇਵਾਲ ਸਪੋੋਰਟਸ ਐਸੋਸੀਏਸ਼ਨ ਵੱਲੋੋਂ ਕੀਤਾ ਜਾਂਦਾ ਹੈ। ਇਹ ਮਿੰਨੀ ਓਲੰਪਿਕ ਵਾਂਗ ਹੈ ਜਿਸ ਵਿਚ ਬਹੁਤ ਸਾਰੀਆਂ ਖੇਡਾਂ ਹੁੰਦੀਆਂ ਹਨ। ਇੰਟਰਨੈਸ਼ਨਲ ਲੈਵਲ 'ਤੇ ਵੀ ਸਿੱਖਾਂ ਦੇ ਇਕ ਓਲੰਪਿਕ ਕਰਾਏ ਜਾਂਦੇ ਹਨ ਜਿਨ੍ਹਾਂ ਨੂੰ ਹਰ ਸਾਲ ਆਸਟ੍ਰੇਲੀਅਨ ਨੈਸ਼ਨਲ ਸਿੱਖ ਸਪੋੋਰਟਸ ਐਂਡ ਕਲਚਰਲ ਕੌਂਸਿਲ ਕਰਵਾਉਂਦੀ ਹੈ। ਇਨ੍ਹਾਂ ਖੇਡਾਂ ਵਿਚ ਜਿੱਥੇ ਆਸਟ੍ਰੇਲੀਆ ਤੇ ਨਿਉਜ਼ੀਲੈਂਡ ਦੇ ਸਿੱਖ ਖਿਡਾਰੀ ਹਿੱਸਾ ਲੈਂਦੇ ਹਨ ਉਥੇ ਕਈ ਖਿਡਾਰੀ ਮਲੇਸ਼ੀਆ, ਸਿੰਗਾਪੁਰ, ਕੈਨੇਡਾ, ਯੂ.ਕੇ. ਅਤੇ ਭਾਰਤ ਵਿਚੋਂ ਉਥੇ ਪੁੱਜਦੇ ਹਨ। ਇਕ ਸਿੱਖ ਸਪੋੋਰਟਸ ਐਸੋੋਸੀਏਸ਼ਨ ਆਫ ਯੂ.ਐਸ.ਓ. ਵੀ ਹੈ ਜੋੋ ਖੇਡਾਂ ਦੇ ਪ੍ਰੋੋਗਰਾਮ ਕਰਦੀ ਰਹਿੰਦੀ ਹੈ। ਕੈਨੇਡਾ ਦੀ ਗੁਰੂ ਗੋਬਿੰਦ ਸਿੰਘ ਚਿਲਡਰਨਸ ਫਾਊਂਡੇਸ਼ਨ ਬਿਮਾਰ ਬੱਚਿਆਂ ਦੇ ਇਲਾਜ ਦੇ ਲਈ ਧਨ ਇਕੱਠਾ ਕਰਨ ਲਈ ਰੈਲੇ ਰੇਸ ਦਾ ਆਯੋੋਜਨ ਕਰਦੀ ਹੈ। ਖੇਡਾਂ ਨਾਲ ਜੁੜੇ ਹੋਏ ਕਈ ਐਡਵੈਂਚਰਜ਼ ਵਿਚ ਵੀ ਸਿੱਖ ਉਭਰ ਕੇ ਅੱਗੇ ਆਉਂਦੇ ਹਨ ਮਿਸਾਲ ਦੇ ਤੌੌਰ 'ਤੇ ਪਹਿਲੀ ਭਾਰਤੀ ਟੀਮ ਜਿਸ ਨੇ ਮਾਊਂਟ ਐਵਰੈਸਟ 'ਤੇ ਫਤਹਿ ਪਾਈ ਉਸ ਦੇ ਲੀਡਰ (ਸ. ਐਮ.ਐਸ. ਕੋਹਲੀ) ਹੀ ਇਕੱਲੇ ਸਿੱਖ ਨਹੀਂ ਸਨ ਬਲਕਿ ਉਸ ਟੀਮ ਵਿਚ 5 ਸਿੱਖ ਸਨ ਜਿਨ੍ਹਾਂ ਵਿਚੋੋਂ ਇਕ ........ਚੀਮਾ ਪਹਿਲੇ ਭਾਰਤੀ ਸਨ ਜਿਨ੍ਹਾਂ ਨੇ ਮਾਊਂਟ ਐਵਰੈਸਟ 'ਤੇ ਜਾ ਕੇ ਭਾਰਤੀ ਝੰਡਾ ਲਹਿਰਾਇਆ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਿੱਖਾਂ ਦਾ ਖੇਡਾਂ ਨਾਲ ਗਹਿਰਾ ਸੰਬੰਧ ਹੈ ਤੇ ਦੇਸ਼-ਵਿਦੇਸ਼ ਵਿਚ ਉਨ੍ਹਾਂ ਨੂੰ ਜ਼ਿਆਦਾ ਤੋੋਂ ਜ਼ਿਆਦਾ ਉਤਸਾਹਿਤ ਕਰਨ ਲਈ ਉਦਮ ਕੀਤੇ ਜਾ ਰਹੇ ਹਨ।
3. ਨਾਨਕਸ਼ਾਹੀ ਕੈਲੰਡਰ - ਉਸ ਕੌਮ ਨੂੰ ਨਿਆਰੀ ਕੌਮ ਸਮਝਿਆ ਜਾਂਦਾ ਹੈ ਜਿਸ ਕੋੋਲ ਆਪਣੇ ਸਭਿਅਤਾ, ਵਿਰਾਸਤ, ਸਭਿਆਚਾਰ, ਭਾਸ਼ਾ, ਇਤਿਹਾਸ, ਅਸਥਾਨ ਤੇ ਗ੍ਰੰਥ ਹੋੋਣ। ਸਿੱਖਾਂ ਕੋੋਲ ਇਹ ਸਭ ਕੁਝ ਹੈ। ਇਸ ਪੱਖੋੋਂ ਹੀ ਕੰਮ ਕਰਦੇ ਹੋਏ ਕੈਨੇਡਾ ਦੇ ਇਕ ਸਿੱਖ ਵਿਦਵਾਨ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਨੂੰ ਮੁੱਢ ਬਣਾ ਕੇ ਇਕ ਸਿੱਖ ਕੈਲੰਡਰ ਤਿਆਰ ਕੀਤਾ। ਇਹ ਵਿਦਵਾਨ ਸ. ਪਾਲ ਸਿੰਘ ਪੁਰੇਵਾਲ ਨੇ ਜਦੋੋਂ ਬਾਰਾਮਾਹ ਦੇ ਬਾਰ੍ਹਾਂ ਮਹੀਨਿਆਂ ਨੂੰ ਆਧਾਰ ਬਣਾ ਕੇ ਇਹ ਕੈਲੰਡਰ ਭਾਰਤ ਦੀਆਂ ਪ੍ਰਮੁੱਖ ਸਿੱਖ ਸੰਸਥਾਵਾਂ ਦੇ ਨੋਟਿਸ ਵਿਚ ਲਿਆਉਂਦਾ ਤਦ ਐਸ.ਜੀ.ਪੀ.ਸੀ. ਨੇ ਇਸ ਨੂੰ ਅਪਨਾਉਣ ਦਾ ਫੈਸਲਾ ਕੀਤਾ। ਸੰਨ 2003 ਵਿਚ ਐਸ.ਜੀ.ਪੀ.ਸੀ. ਨੇ ਇਸ ਨੂੰ ਲਾਗੂ ਕਰ ਦਿੱਤਾ ਤੇ ਇਸਨੂੰ ਸਿੱਖਾਂ ਦੀ ਵੱਖਰੀ ਹੋੋਂਦ ਦਰਸਾਉਣ ਲਈ ਇਕ ਵਡਮੁੱਲਾ ਕਾਰਨ ਦੱਸਿਆ ਗਿਆ। ਪਰ ਕਿਉਂਕਿ ਕੁਝ ਸਿੱਖ ਸੰਪਰਦਾਵਾਂ ਤੇ ਸੰਸਥਾਵਾਂ ਇਸਦੇ ਵਿਰੁੱਧ ਸਨ ਜਿਸ ਕਰਕੇ ਪੰਥ ਵਿਚ ਪਾੜ ਪੈਣਾ ਸ਼ੁਰੂ ਹੋ ਗਿਆ। 2010 ਵਿਚ ਐਸ.ਜੀ.ਪੀ.ਸੀ. ਨੇ ਕੁਝ ਸੋੋਧਾਂ ਕਰਕੇ ਨਾਨਕਸ਼ਾਹੀ ਕੈਲੰਡਰ ਵੱਜੋੋਂ ਹੀ ਫਿਰ ਅਪਣਾਅ ਲਿਆ ਪਰ ਇਹ ਅਪਣਾਇਆ ਹੋਇਆ ਕੈਲੰਡਰ ਸਿੱਖ ਕੈਲੰਡਰ ਵਰਗਾ ਨਹੀਂ ਸੀ ਬਲਕਿ ਪੁਰਾਤਨ ਪ੍ਰਚਲਤ ਕੈਲੰਡਰ ਵਰਗਾ ਸੀ ਜਿਸ ਕਰਕੇ ਫਿਰ ਇਹ ਆਵਾਜ਼ ਉਠਣੀ ਸ਼ੁਰੂ ਹੋ ਗਈ ਕਿ ਮੂਲ ਨਾਨਕਸ਼ਾਹੀ ਕੈਲੰਡਰ ਹੀ ਲਾਗੂ ਕੀਤਾ ਜਾਵੇ। ਅਜੇ ਤਕ ਇਸ ਮਸਲੇ ਦਾ ਹਲ ਕੋਈ ਨਹੀਂ ਹੋਇਆ ਕੌਮ ਨੂੰ ਚਾਹੀਦਾ ਹੈ ਕਿ ਉਹ ਇਸ ਤਰੀਕੇ ਨਾਲ ਇਸ ਮਸਲੇ ਨੂੰ ਹਲ ਕਰਨ ਸਾਰੇ ਸਿੱਖ ਉਸਨੂੰ ਸਾਡੀ ਆਨ-ਬਾਨ-ਸ਼ਾਨ ਨੂੰ ਵਧਾਉਣ ਵਾਲਾ ਕੈਲੰਡਰ ਸਮਝ ਕੇ ਮੰਨ ਲੈਣ।
4. ਕਰਤਾਰਪੁਰ ਕੋੋਰੀਡੋੋਰ - ਸ੍ਰੀ ਕਰਤਾਰਪੁਰ ਪਾਕਿਸਤਾਨ ਵਿਚ ਉਹ ਅਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਜ਼ਿੰਦਗੀ ਦੇ ਆਖਰੀ 20 ਸਾਲ ਬਿਤਾਏ ਸਨ। ਇਹ ਭਾਰਤ ਦੇ ਬਾਰਡਰ ਤੋੋਂ (ਡੇਰਾ ਬਾਬਾ ਨਾਨਕ ਤੋੋਂ) ਕੁਝ ਹੀ ਦੂਰੀ 'ਤੇ ਹੈ। ਉਥੋੋਂ ਇਹ ਦੂਰਬੀਨ ਰਾਹੀਂ ਦੇਖਿਆ ਵੀ ਜਾ ਸਕਦਾ ਹੈ। ਜਦ ਤੋੋਂ ਪਾਕਿਸਤਾਨ ਬਣਿਆ ਸਿੱਖਾਂ ਦੀ ਇਹ ਮੰਗ ਰਹੀ ਕਿ ਸ੍ਰੀ ਕਰਤਾਰਪੁਰ ਜਾਣ ਲਈ ਸਾਨੂੰ ਲਾਂਘਾ ਦਿੱਤਾ ਜਾਵੇ। ਪਰ ਦੋਨੋੋਂ ਸਰਕਾਰਾਂ ਨੇ ਇਸ ਮੰਗ ਵੱਲ ਕਦੀ ਧਿਆਨ ਨਹੀਂ ਦਿੱਤਾ। ਬਹੁਤ ਸਾਰੇ ਸਿੱਖਾਂ ਨੇ ਉਦਮ ਕੀਤਾ ਪਰ ਜਦੋੋਂ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਤਾਂ ਉਸ ਦੀ ਤਾਜਪੋਸ਼ੀ 'ਤੇ ਨਵਜੋੋਤ ਸਿੰਘ ਸਿੱਧੂ ਉਥੇ ਗਏ ਜਨਰਲ ਬਾਜਵਾ ਜੀ ਨੇ ਸਿੱਧੂ ਸਾਹਿਬ ਨੂੰ ਜੱਫੀ ਪਾਉਂਦਿਆਂ ਕਿਹਾ 'ਅਸੀਂ ਹੁਣ ਕਰਤਾਰਪੁਰ ਦਾ ਲਾਂਘਾ ਖੋੋਲ੍ਹ ਦਿਆਂਗੇ'। ਇਸ ਗੱਲ ਦੀ ਚਰਚਾ ਇੰਨੀ ਜ਼ਿਆਦਾ ਹੋੋਈ ਆਖਿਰ ਵਿਚ ਦੋੋਨੋੋਂ ਸਰਕਾਰਾਂ ਮੰਨ ਗਈਆਂ ਤੇ ਲਾਂਘਾ ਖੋਲ੍ਹਣ ਲਈ 26 ਨਵੰਬਰ 2018 ਨੂੰ ਭਾਰਤ ਦੇ ਵਾਈਸ ਪ੍ਰੈਜ਼ੀਡੈਂਟ ਸ੍ਰੀ ਵੈਂਕਟਈਆ ਨਾਇਡੂ ਡੇਰ੍ਹਾ ਬਾਬਾ ਨਾਨਕ ਦੇ ਅਸਥਾਨ 'ਤੇ ਨੀਂਹ ਪੱਥਰ ਰੱਖਿਆ ਗਿਆ। ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ 550ਵੇਂ ਪ੍ਰਕਾਸ਼ ਉਤਸਵ ਤੋੋਂ ਪਹਿਲਾਂ ਕੰਮ ਖਤਮ ਕੀਤਾ ਗਿਆ ਤੇ ਪਾਕਿਸਤਾਨ ਵੱਲੋੋਂ ਇਮਰਾਨ ਖਾਨ ਜੀ ਨੇ ਇਸ ਨੂੰ ਖੋਲ੍ਹਣ ਦੀ ਰਸਮ ਨਿਭਾਈ ਤੇ ਭਾਰਤ ਵੱਲੋੋ 9 ਨਵੰਬਰ 2019 ਨੂੰ ਪਹਿਲਾ ਜੱਥਾ ਤੌੌਰਨ ਵੇਲੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋੋਦੀ ਡੇਰ੍ਹਾ ਬਾਬਾ ਨਾਨਕ ਮੌੌਜੂਦ ਰਹੇ। ਤਦ ਤੋੋਂ ਕਈ ਜੱਥੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਰਹੇ ਸਨ ਪਰ ਕੋਰੋੋਨਾ ਬੀਮਾਰੀ ਕਰਕੇ ਲਾਂਘਾ ਇਕ ਵਾਰ ਫਿਰ ਬੰਦ ਕਰ ਦਿੱਤਾ ਗਿਆ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਭਾਰਤ ਪਾਕਿਸਤਾਨ ਦੇ ਸੰਬੰਧ ਚੰਗੇ ਹੋਣ ਤੇ ਸਿੱਖਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜੋੋ ਲਾਂਘਾ ਬਣਾਇਆ ਗਿਆ ਹੈ ਉਸ 'ਤੇ ਜਾਣ ਦਾ ਸੁਭਾਗ ਸਮਾਂ ਮਿਲਦਾ ਰਹੇ। |
(17) Question:- |
ਸਾਨੂੰ ਪੰਜਾਬੀ ਭਾਸ਼ਾ ਕਿਉਂ ਸਿੱਖਣੀ ਚਾਹੀਦੀ ਹੈ ਇਸ ਭਾਸ਼ਾ ਦੀਆਂ ਕੁਝ ਵਿਸ਼ੇਸ਼ਤਾਂਵਾਂ ਦੱਸੋ। |
Answer:- |
ਹਰ ਕੌਮ ਦੀ ਆਪਣੀ ਇਕ ਮਾਤਰ ਭਾਸ਼ਾ ਹੁੰਦੀ ਹੈ। ਆਪਣੀ ਮਾਤਰ ਭਾਸ਼ਾ ਤੋੋਂ ਬਿਨਾਂ ਕੋਈ ਕੌੌਮ ਜ਼ਿੰਦਾ ਨਹੀਂ ਰਹਿੰਦੀ ਉਸਦੀ ਹੋੋਂਦ ਖਤਮ ਹੋੋ ਜਾਂਦੀ ਹੈ। ਪੰਜਾਬ ਦੀ ਮਾਤਰ ਭਾਸ਼ਾ ਹਮੇਸ਼ਾ ਤੋੋਂ ਪੰਜਾਬੀ ਰਹੀ ਹੈ। ਗੁਰੂ ਸਾਹਿਬਾਂ ਦੇ ਵੇਲੇ ਜਦ ਗੁਰਮੁਖੀ ਲਿੱਪੀ ਦਾ ਪਸਾਰ ਤੇ ਪ੍ਰਚਾਰ ਹੋਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਲਿੱਪੀ ਵਿਚ ਹੀ ਲਿਖੇ ਗਏ ਤਦ ਪੰਜਾਬੀ ਭਾਸ਼ਾ ਆਪਣੀ ਗੁਰਮੁਖੀ ਲਿੱਪੀ ਨਾਲ ਦੁਨੀਆ ਦੀ ਇਕ ਐਸੀ ਭਾਸ਼ਾ ਬਣ ਗਈ ਜਿਸ ਵਿਚ ਇਕ ਧਰਮ ਗ੍ਰੰਥ ਨੂੰ ਲਿਖਵਾਇਆ ਗਿਆ। ਅਗਰ ਅੱਜ ਸਾਡੀ ਪੀੜ੍ਹੀ ਪੰਜਾਬੀ ਭਾਸ਼ਾ ਨਹੀਂ ਪੜ੍ਹਦੀ, ਲਿੱਖਦੀ, ਬੋੋਲਦੀ ਤੇ ਸਮਝਦੀ ਹੈ ਤਾਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਿਸ ਤਰ੍ਹਾਂ ਕਰਨਗੇ, ਆਪਣੇ ਗੁਰੂਆਂ ਦੇ ਸੰਦੇਸ਼ ਨੂੰ ਕਿਸ ਤਰ੍ਹਾਂ ਸਮਝਣਗੇ ਤੇ ਅਗਰ ਉਹ ਇਸ ਤਰ੍ਹਾਂ ਨਾ ਕਰ ਸਕੇ ਤਾਂ ਦੁਨੀਆਂ ਦੇ ਸਮੁੰਦਰ ਵਿਚ ਗੁੰਮ ਹੋੋ ਜਾਣਗੇ ਉਨ੍ਹਾਂ ਦੀ ਕੋਈ ਵੀ ਪਹਿਚਾਣ ਨਹੀਂ ਰਹੇਗੀ ਕਿਉਂਕਿ ਸਿੱਖ ਕੌੌਮ ਇਸ ਗੱਲ ਨੂੰ ਅੱਜ ਸਮਝ ਨਹੀਂ ਪਾ ਰਹੀ ਤੇ ਅਵੇਸਲੀ ਹੋ ਰਹੀ ਹੈ, ਕਈ ਵਿਦਵਾਨ ਇਹ ਖਿਆਲ ਪ੍ਰਗਟਾਉਣ ਲਗ ਗਏ ਹਨ ਕਿ ਇਹ ਭਾਸ਼ਾ ਜਲਦੀ ਹੀ ਖਤਮ ਹੋ ਜਾਵੇਗੀ ਪਰ ਇਹ ਸੋੋਚ ਗਲਤ ਹੈ। ਕਿਉਂਕਿ ਇਹ ਇੱਕ ਅਮੀਰ ਭਾਸ਼ਾ ਹੀ ਨਹੀਂ ਜਿਸ ਵਿਚ 35 ਅੱਖਰ ਹਨ ਅਤੇ ਹਰ ਤਰ੍ਹਾਂ ਦੀ ਧੁਨੀ ਦੀ ਵਿਵਸਥਾ ਹੈ ਅਤੇ ਜਿਸ ਨੂੰ ਇਕ ਗੁਰੂ ਗ੍ਰੰਥ ਸਾਹਿਬ ਰਚਣ ਲਈ ਵਰਤਿਆ ਗਿਆ ਹੈ ਬਲਕਿ ਇਸਦੀਆਂ ਕੁਝ ਐਸੀਆਂ ਵਿਸ਼ੇਤਾਈਆਂ ਵੀ ਹਨ ਜਿਨ੍ਹਾਂ ਕਰਕੇ ਇਹ ਕਦੀ ਖਤਮ ਨਹੀਂ ਹੋ ਸਕਦੀ। ਅੱਜ ਦੁਨੀਆਂ ਵਿਚ ਜੋੋ 10 ਭਾਸ਼ਾਵਾਂ ਸਭ ਤੋੋਂ ਜ਼ਿਆਦਾ ਲੋੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ ਉਨ੍ਹਾਂ ਵਿਚ ਪੰਜਾਬੀ ਭਾਸ਼ਾ ਹੈ। ਪਾਕਿਸਤਾਨ ਵਿਚ ਇਹ ਪ੍ਰਮੁੱਖ ਭਾਸ਼ਾ ਹੈ ਤੇ ਦੁਨੀਆਂ ਵਿਚ ਸਭ ਤੋੋਂ ਜ਼ਿਆਦਾ ਲੋੋਕ ਇਸ ਭਾਸ਼ਾ ਨੂੰ ਉਥੇ ਹੀ ਬੋੋਲਦੇ ਹਨ। ਭਾਰਤ ਵਿਚ ਪੰਜਾਬ ਸੂਬੇ ਦੀ ਪ੍ਰਮੁੱਖ ਭਾਸ਼ਾ ਭਾਰਤ ਦੇ ਸੰਵਿਧਾਨ ਵਿਚ ਲਿਖੀਆਂ ਹੋਈਆਂ 22 ਭਾਸ਼ਾਵਾਂ ਵਿਚੋੋਂ ਇਕ ਹੈ। ਸੰਵਿਧਾਨ ਦੁਆਰਾ ਇਸਨੂੰ ਮੰਨੇ ਜਾਣ ਕਰਕੇ ਦੇਸ਼ ਦੀ ਕੇਂਦਰੀ ਸਰਕਾਰ ਦਾ ਇਹ ਫਰਜ਼ ਬਣ ਜਾਂਦਾ ਹੈ ਕਿ ਉਹ ਇਸਦੀ ਰੱਖਿਆ ਕਰੇ। ਬਾਹਰਲੇ ਦੇਸ਼ਾਂ ਵਿਚ ਭਾਰਤ ਤੇ ਪਾਕਿਸਤਾਨ ਤੋੋਂ ਇੰਨੇ ਪੰਜਾਬੀ ਗਏ ਹਨ ਕਿ ਉਥੇ ਵੀ ਇੰਗਲੈਂਡ ਵਿਚ ਇਹ ਬੋੋਲੀ ਜਾਣ ਵਾਲੀ ਤੀਜੇ ਨੰਬਰ ਵਾਲੀ ਭਾਸ਼ਾ ਹੈ ਤੇ ਕੈਨੇਡਾ ਵਿਚ ਵੀ ਇਸਦਾ ਐਸਾ ਹੀ ਅਸਥਾਨ ਹੈ। ਅਮਰੀਕਾ, ਆਸਟ੍ਰੇਲੀਆ ਤੇ ਯੁਰੋਪ ਦੇ ਹੋੋਰ ਦੇਸ਼ਾਂ ਵਿਚ ਈਸਟ ਏਸ਼ੀਆ ਦੇ ਦੇਸ਼ਾਂ ਵਿਚ ਵੀ ਇਕ ਵੱਡੀ ਗਿਣਤੀ ਪੰਜਾਬੀ ਬੋਲਦੀ ਹੈ। ਇਕ ਇਹੀ ਭਾਸ਼ਾ ਹੈ ਜਿਸ ਨੂੰ ਬੋਲਣ ਵਿਚ ਦੋੋ ਲਿੱਪੀਆਂ ਇਸਤੇਮਾਲ ਹੁੰਦੀਆਂ ਹਨ। ਪਾਕਿਸਤਾਨ ਵਿਚ ਸ਼ਾਹਮੁਖੀ ਤੇ ਭਾਰਤ ਵਿਚ ਗੁਰਮੁਖੀ। ਇਹ ਉਨ੍ਹਾਂ ਭਾਸ਼ਾਵਾਂ ਵਿਚੋਂ ਹੈ ਜਿਸ ਵਿਚ ਐਸੇ ਅੱਖਰ ਹਨ ਜੋੋ ਹਰ ਤਰ੍ਹਾਂ ਦੀ ਆਵਾਜ਼ ਕੱਢ ਸਕਦੇ ਹਨ। ਕੀ ਅਸੀਂ ਅੰਗ੍ਰੇਜ਼ੀ, ਹਿੰਦੀ ਜਾਂ ਹੋੋਰ ਭਾਸ਼ਾਵਾਂ ਵਿਚ ੜਾੜੇ ਦੇ ਆਵਾਜ਼ਾਂ ਕੱਢ ਸਕਦੇ ਹਾਂ, ਘ, ਙ, ਝ, ਞ, ਇਹ ਕਿਸੇ ਭਾਸ਼ਾ ਵਿਚ ਨਹੀਂ ਬੋਲੀਆਂ ਜਾਂਦੀਆਂ। ਨੱਕ ਰਾਹੀਂ ਜਾਂ ਜ਼ੁਬਾਨ ਨੂੰ ਉਤੇ ਜਾਂ ਥੱਲੇ ਲਗਾ ਕੇ ਕੱਢਣ ਵਾਲੀਆਂ ਧੁਨੀਆਂ ਇਸ ਭਾਸ਼ਾ ਵਿਚ ਮੌੌਜੂਦ ਹਨ। ਇਸ ਭਾਸ਼ਾ ਵਿਚ ਮੁਹਾਵਰੇੇ, ਲੋੋਕੋਤੀਆਂ ਤੇ ਹਰ ਤਰ੍ਹਾਂ ਦਾ ਰਸ ਦੇਖਣ ਨੂੰ ਮਿਲਦੇ ਹਨ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਂਤ ਰਸ ਪ੍ਰਧਾਨ ਹੈ ਉਥੇ ਹੀ ਪੰਜਾਬੀਆਂ ਦੇ ਜੀਵਨ ਵਿਚ ਹਾਸ ਰਸ ਦੀ ਵੀ ਬੜੀ ਪ੍ਰਮੁੱਖਤਾ ਹੈ। ਹਾਸ ਰਸ ਦੀ ਇਕ ਮਿਸਾਲ ਤਾਂ ਇਹੀ ਹੈ ਕਿ ਪੰਜਾਬੀ ਕਈ ਚੀਜ਼ਾਂ ਬੋੋਲਣ ਵੇਲੇ ਦੋੋ ਨਾਮ ਵਰਤਦੇ ਹਨ ਜਿਵੇਂ ਕਿ ਰੋੋਟੀ-ਸ਼ੋੋਟੀ, ਪਾਰਟੀ-ਸ਼ਾਰਟੀ, ਭਾਵੇਂ ਦੂਜੇ ਸ਼ਬਦ ਦਾ ਕੋਈ ਅਰਥ ਨਹੀਂ ਹੁੰਦਾ ਪਰ ਜਦ ਵਰਤਿਆ ਜਾਂਦਾ ਹੈ ਤਾਂ ਮੂੰਹ 'ਤੇ ਮੁਸਕਾਨ ਜਿਹੀ ਆ ਜਾਂਦੀ ਹੈ।
ਪੰਜਾਬੀ ਸਾਹਿੱਤ ਦੀ ਕੀ ਗੱਲ ਹੈ, ਹਰ ਪੱਖੋੋਂ ਅਮੀਰ। ਜੇ ਇਸ਼ਕ ਨਾਲ ਭਰੇ ਹੋਏ ਕਿੱਸੇ ਹਨ ਤਾਂ ਅਧਿਆਤਮਕ ਰੰਗਿਆ ਹੋਇਆ ਸੂਫੀ ਕਾਵਿ ਹੈ। ਬਹੁਤ ਘੱਟ ਭਾਸ਼ਾਵਾਂ ਹਨ ਜਿਨ੍ਹਾਂ ਵਿਚ ਕਾਵਿ ਤੇ ਵਾਰਤਕ ਦੀਆਂ ਇੰਨੀਆਂ ਵੰਨਗੀਆਂ ਹਨ ਦੇਖਣ ਨੂੰ ਮਿਲਦੀਆਂ ਹਨ ਕਿ ਹਰ ਪੱਖੋੋਂ ਅਮੀਰ ਐਸੀ ਭਾਸ਼ਾ ਨੂੰ ਇਸ ਭਾਸ਼ਾ ਨੂੰ ਬੋਲਣ ਵਾਲੇ ਤੇ ਪਿਆਰ ਕਰਨ ਵਾਲੇ ਲੋੋਕ ਕਦੀ ਖਤਮ ਹੋਣ ਦੇਣਗੇ? ਖੁਸ਼ਵੰਤ ਸਿੰਘ ਨੇ ਇਕ ਵਾਰ ਕਿਹਾ ਸੀ 'ਕਿ ਇਕ ਖਾਸ ਸਾਲ ਤਕ ਇਹ ਭਾਸ਼ਾ ਖਤਮ ਹੋ ਸਕਦੀ ਹੈ।' ਪਰ ਬਾਅਦ ਵਿਚ ਉਨ੍ਹਾਂ ਨੂੰ ਆਪਣਾ ਵਿਚਾਰ ਬਦਲਣਾ ਪਿਆ। ਇਸ ਭਾਸ਼ਾ ਵਿਚ ਇੰਨੀਆਂ ਖੂਬੀਆਂ ਹਨ ਕਿ ਉਨ੍ਹਾਂ ਨੂੰ ਸੰਖੇਪ ਵਿਚ ਵਰਨਣ ਕਰਨਾ ਔੌਖਾ ਹੈ ਵੈਸੇ ਇੰਨਾਂ ਕਹਿਣਾ ਹੀ ਕਾਫੀ ਹੈ ਕਿ ਕੋਈ ਵੀ ਸੰਤਾਨ ਆਪਣਾ ਮਾਂ ਨੂੰ ਖਤਮ ਨਹੀਂ ਕਰਨਾ ਚਾਹੁੰਦਾ ਤੇ ਜੋੋ ਉਹ ਕਰਦਾ ਹੈ ਤਾਂ ਇਸ ਤੋੋਂ ਵੱਡਾ ਪਾਪ ਕੀ ਹੋੋ ਸਕਦਾ ਹੈ। ਵਿਦੇਸ਼ਾਂ ਵਿਚ ਬੜੇ ਉਦਮ ਹੋ ਰਹੇ ਹਨ ਕਿ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਇਸ ਭਾਸ਼ਾ ਨਾਲ ਜੋੋੜੀ ਰੱਖੀਏ। ਹੋੋਰ ਸਭ ਵੀ ਉਦਮ ਕਰ ਰਹੇ ਹਨ ਭਾਵੇਂ ਉਹ ਗੁਜਰਾਤੀ ਹੋੋਣ ਜਾਂ ਬੰਗਾਲੀ ਹੋੋਣ ਜਾਂ ਹੋੋਰ ਕਿਸੇ ਦੇਸ਼ ਦੇ ਵਸਨੀਕ ਤਾਂ ਫਿਰ ਅਸੀਂ ਪਿੱਛੇ ਕਿਉਂ ਰਹਾਂਗੇ। ਆਓ ਐਸੇ ਉਦਮ ਵਧਾਈਏ, ਦੇਸ਼ ਹੋਵੇ ਜਾਂ ਵਿਦੇਸ਼ ਆਪਣੀ ਭਾਸ਼ਾ ਦੀ ਪ੍ਰਫੁੱਲਤਾ ਲਈ ਮਿਲਕੇ ਯਤਨ ਕਰਦੇ ਰਹੀਏ। |