• Call Us 9811758300, 9814748103, 01141447461, 01832500399

  • Mail Us wahgurusjsp@gmail.com

Question / Answers

(161) Question:- ਗੁਰੂ ਗੋਬਿੰਦ ਸਿੰਘ ਜੀ ਨੇ ਗੱਦੀ 'ਤੇ ਬੈਠਣ ਤੋਂ ਬਾਅਦ ਧਰਮ ਦੇ ਕੰਮਾਂ ਦਾ ਸੰਚਾਲਨ ਕਿਸ ਤਰ੍ਹਾਂ ਕੀਤਾ?
Answer:- ਗੁਰੂ ਗੋਬਿੰਦ ਸਿੰਘ ਜੀ ਨੇ ਭਾਵੇਂ ਜ਼ੁਲਮ ਦੇ ਖਿਲਾਫ ਲੜਾਈ ਲਈ ਤਿਆਰੀ ਸ਼ੁਰੂ ਕਰ ਦਿੱਤੀ ਸੀ, ਪਰ ਉਨ੍ਹਾਂ ਨੇ ਧਰਮ ਦੇ ਕੰਮ ਵਿਚ ਕਿਸੇ ਤਰ੍ਹਾਂ ਦੀ ਕੁਤਾਹੀ ਨਹੀਂ ਆਉਣ ਦਿੱਤੀ। ਦੋਨੋਂ ਵੇਲੇ ਸਜਾਏ ਗਏ ਦੀਵਾਨ ਵਿਚ ਸੰਗਤਾਂ ਨੂੰ ਗੁਰੂ ਸਾਹਿਬਾਨ ਵਲੋਂ ਦਰਸਾਏ ਗਏ ਮਾਰਗ 'ਤੇ ਚਲਣ ਦੀ ਪ੍ਰੇਰਨਾ ਦਿੱਤੀ ਜਾਂਦੀ ਸੀ। ਗੁਰੂ ਕਾ ਲੰਗਰ ਵੀ ਅਤੁੱਟ ਵਰਤਦਾ ਸੀ। ਹੌਲੀ-ਹੌਲੀ ਸੰਗਤ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਣ ਲੱਗੀ ਤੇ ਆਨੰਦਪੁਰ ਸਾਹਿਬ ਵਿਚ ਤੇ ਬਾਹਰ ਗੁਰੂ ਜੀ ਦੀ ਕੀਰਤੀ ਫੈਲ ਗਈ।
(162) Question:- ਗੁਰਗੱਦੀ 'ਤੇ ਬੈਠਣ ਸਮੇਂ ਗੁਰੂ ਜੀ ਦੀ ਉਮਰ ਸਿਰਫ 9 ਸਾਲ ਦੀ ਸੀ, ਇਸ ਛੋਟੀ ਉਮਰ ਵਿਚ ਉਨ੍ਹਾਂ ਦਾ ਮਾਰਗ ਦਰਸ਼ਨ ਕਿਸ ਨੇ ਕੀਤਾ?
Answer:- ਗੁਰਗੱਦੀ 'ਤੇ ਬੈਠਣ ਸਮੇਂ ਗੁਰੂ ਜੀ ਦੀ ਉਮਰ ਸਿਰਫ 9 ਸਾਲ ਦੀ ਸੀ, ਇਸ ਛੋਟੀ ਉਮਰ ਵਿਚ ਉਨ੍ਹਾਂ ਦਾ ਮਾਰਗ ਦਰਸ਼ਨ ਕਿਸ ਨੇ ਕੀਤਾ?
(163) Question:- ਗੁਰੂ ਗੋਬਿੰਦ ਸਿੰਘ ਜੀ ਦੀ ਕਿੰਨੀ ਉਮਰ ਸੀ ਜਦ ਉਹ ਪਹਿਲੀ ਵਾਰ ਆਨੰਦਪੁਰ ਸਾਹਿਬ ਆਏ? ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਕਿੰਨਾ ਸਮਾਂ ਆਨੰਦਪੁਰ ਸਾਹਿਬ ਰਹੇ?
Answer:- ਗੁਰੂ ਜੀ ਕੇਵਲ 7 ਵਰ੍ਹੇ ਦੇ ਸਨ ਜਦ ਉਹ ਆਪਣੇ ਪਰਿਵਾਰ ਨਾਲ ਆਨੰਦਪੁਰ ਸਾਹਿਬ ਆ ਗਏ। ਗੁਰੂ ਜੀ ਆਨੰਦਪੁਰ ਸਾਹਿਬ ਸੰਨ 1672 ਤੋਂ ਸੰਨ 1685 ਤੱਕ ਰਹੇ। ਜਦੋਂ ਪਹਾੜੀ ਰਾਜਿਆਂ ਤੋਂ ਟਕਰਾਅ ਦੇ ਅਸਾਰ ਨਜ਼ਰ ਆਏ ਤਾਂ ਗੁਰੂ ਜੀ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਦੇ ਸੱਦੇ 'ਤੇ, ਨਾਹਨ ਰਾਜ ਵਿਚ ਚਲੇ ਗਏ ਤੇ ਉਥੇ ਜਮਨਾ ਕਿਨਾਰੇ ਇਕ ਰਮਣੀਕ ਸਥਾਨ ਚੁਣ ਕੇ ਆਪਣਾ ਡੇਰਾ ਕਾਇਮ ਕਰ ਲਿਆ। ਇਸ ਅਸਥਾਨ ਨੂੰ ਬਾਅਦ ਵਿਚ ਪਾਉਂਟਾ ਸਾਹਿਬ ਦਾ ਨਾਮ ਦਿੱਤਾ ਗਿਆ। ਇਸ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਇਕਾਂਤ ਸਥਾਨ 'ਤੇ ਗੁਰੂ ਜੀ ਨੇ ਬਹੁਤ ਸਮਾਂ ਸਾਹਿਤ ਅਧਿਐਨ, ਭਾਸ਼ਾਵਾਂ ਦਾ ਅਧਿਐਨ, ਤੇ ਪ੍ਰਾਚੀਨ ਗ੍ਰੰਥਾਂ ਦੇ ਅਧਿਐਨ ਵਿਚ ਬਿਤਾਇਆ। ਗੁਰੂ ਜੀ ਨੇ ਆਪਣੀਆਂ ਕਈ ਰਚਨਾਵਾਂ ਵੀ ਇਸ ਅਸਥਾਨ 'ਤੇ ਹੀ ਰਚੀਆਂ।
(164) Question:- ਪਹਾੜੀ ਰਾਜੇ ਕੌਣ ਸਨ ਅਤੇ ਉਹਨਾਂ ਦੀ ਗੁਰੂ ਜੀ ਨਾਲ ਕੀ ਦੁਸ਼ਮਣੀ ਸੀ?
Answer:- ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਆਨੰਦਪੁਰ ਸਾਹਿਬ ਦਾ ਇਲਾਕਾ ਉਥੋਂ ਦੇ ਰਾਜੇ ਤੋਂ ਜ਼ਮੀਨ ਖਰੀਦ ਕੇ ਵਸਾਇਆ ਸੀ। ਸਾਰੇ ਸ਼ਿਵਾਲਕ ਇਲਾਕੇ ਵਿਚ ਤਕਰੀਬਨ 22 ਰਿਆਸਤਾਂ ਸਨ ਅਤੇ ਇਨ੍ਹਾਂ ਰਿਆਸਤਾਂ ਦੇ ਰਾਜੇ ਜੋ ਕਿ 22 ਧਾਰ ਦੇ ਰਾਜੇ ਕਹਾਉਂਦੇ ਸਨ, ਆਪਸ ਵਿਚ ਇਕ ਦੂਜੇ ਨਾਲ ਲੜਦੇ ਰਹਿੰਦੇ ਸਨ। ਇਨ੍ਹਾਂ ਵਿਚ ਪ੍ਰਮੁੱਖ ਕਹਿਲੂਰ ਦਾ ਭੀਮ ਚੰਦ, ਸ੍ਰੀ ਨਗਰ ਦਾ ਫਤਹਿ ਚੰਦ ਅਤੇ ਨਾਹਨ ਦਾ ਮੇਦਨੀ ਪ੍ਰਕਾਸ਼ ਸਨ। ਗੁਰੂ ਜੀ ਦੀਆਂ ਗਤੀਵਿਧੀਆਂ ਉਨ੍ਹਾਂ ਦੇ ਪੁਰਾਤਨ ਵਿਸ਼ਵਾਸਾਂ ਨਾਲ ਮੇਲ ਨਹੀਂ ਖਾਂਦੀਆਂ ਸਨ। ਜਦ ਗੁਰੂ ਜੀ ਨੇ ਸਿੱਖਾਂ ਨੂੰ ਸ਼ਸਤਰਬੱਧ ਰਹਿਣ ਲਈ ਕਿਹਾ ਅਤੇ ਆਪਣੇ ਆਪ ਨੂੰ ਉਨ੍ਹਾਂ ਨੂੰ ਸਰੀਰਕ ਤੌਰ 'ਤੇ ਤੰਦਰੁਸਤ ਰਹਿਣ ਲਈ ਕਸਰਤ ਕਰਨ ਲਈ ਕਿਹਾ, ਤਦ ਪਹਾੜੀ ਰਾਜੇ ਉਹਨਾਂ ਤੋਂ ਈਰਖਾ ਖਾਣ ਲੱਗੇ। ਭੀਮ ਚੰਦ ਇਨ੍ਹਾਂ ਸਾਰਿਆਂ ਰਾਜਿਆਂ ਵਿਚੋਂ ਮੋਹਰੀ ਸੀ। ਉਸਨੇ ਗੁਰੂ ਜੀ ਦੇ ਵਿਰੁੱਧ ਦੂਸਰੇ ਰਾਜਿਆਂ ਨੂੰ ਆਪਣੇ ਨਾਲ ਮਿਲਾਉਣਾ ਸ਼ੁਰੂ ਕਰ ਦਿੱਤਾ ਅਤੇ ਵੱਡਾ ਲਸ਼ਕਰ ਲੈ ਕੇ ਗੁਰੂ ਜੀ 'ਤੇ ਚੜ੍ਹਾਈ ਕਰ ਦਿੱਤੀ। ਉਸ ਸਮੇਂ ਗੁਰੂ ਜੀ ਪਾਉਂਟੇ ਤੋਂ ਆਪਣੇ ਸਾਥੀਆਂ ਨਾਲ ਅੱਗੇ ਵਧੇ ਅਤੇ ਭੰਗਾਣੀ ਨਾਮੀ ਅਸਥਾਨ 'ਤੇ ਦੋਹਾਂ ਧਿਰਾਂ ਵਿਚ ਟੱਕਰ ਹੋਈ।
(165) Question:- ਭੰਗਾਣੀ ਦੇ ਯੁੱਧ ਬਾਰੇ ਜਾਣਕਾਰੀ ਦਿਓ। ਇਸ ਦਾ ਨਤੀਜਾ ਕੀ ਨਿਕਲਿਆ?
Answer:- ਜਦ ਪਹਾੜੀ ਰਾਜਿਆਂ ਨੇ ਗੁਰੂ ਜੀ 'ਤੇ ਹਮਲਾ ਕੀਤਾ ਤਾਂ ਗੁਰੂ ਜੀ ਪਾਉਂਟਾ ਤੋਂ 10 ਕਿਲੋਮੀਟਰ ਅੱਗੇ ਆ ਕੇ ਭੰਗਾਣੀ ਦੇ ਅਸਥਾਨ 'ਤੇ ਉਨ੍ਹਾਂ ਨਾਲ ਲੜੇ। ਭਾਵੇਂ ਇਸ ਯੁੱਧ ਵਿਚ ਕੁਝ ਪਠਾਣ ਤੇ ਸਾਧੂ ਗੁਰੂ ਜੀ ਦਾ ਸਾਥ ਛੱਡ ਗਏ ਪਰ ਗੁਰੂ ਜੀ ਦੇ ਸਾਥੀਆਂ ਨੇ ਬੜੀ ਬਹਾਦਰੀ ਨਾਲ ਲੜਾਈ ਲੜੀ ਅਤੇ ਪਹਾੜੀ ਰਾਜਿਆਂ ਨੂੰ ਹਰਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤ੍ਰ ਨਾਟਕ ਵਿਚ ਇਸ ਯੁੱਧ ਦਾ ਬੜਾ ਵਿਸਥਾਰ-ਪੂਰਵਕ ਵਰਣਨ ਕੀਤਾ ਹੈ। ਗੁਰੁ ਜੀ ਵਲੋਂ ਲੜਨ ਵਾਲਿਆਂ ਵਿਚ ਸ਼ਹੀਦ ਹੋਏ ਲੋਕਾਂ ਵਿਚ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਅਤੇ ਗੁਰ ਜੀ ਦੇ ਭੂਆ ਦੇ ਪੁੱਤਰ ਸੰਘੋਸ਼ਾਹ ਤੇ ਜੀਤ ਮੱਲ ਵੀ ਸ਼ਾਮਲ ਸਨ।
(166) Question:- ਪੀਰ ਬੁੱਧੂ ਸ਼ਾਹ ਜੀ ਕੌਣ ਸਨ? ਉਨ੍ਹਾਂ ਦੇ ਗੁਰੂ ਗੋਬਿੰਦ ਸਿੰਘ ਜੀ ਨਾਲ ਕੀ ਸਬੰਧ ਸਨ?
Answer:- ਪੀਰ ਬੁੱਧੂ ਸ਼ਾਹ ਸਢੌਰੇ ਦੇ ਇਕ ਬਹੁਤ ਹੀ ਹਰਮਨ ਪਿਆਰੇ ਪੀਰ ਸਨ। ਆਪ ਜੀ ਦਾ ਗੁਰੂ ਘਰ ਨਾਲ ਬਹੁਤ ਪਿਆਰ ਸੀ। ਜਦ ਗੁਰੂ ਗੋਬਿੰਦ ਸਿੰਘ ਜੀ ਨੇ ਸੈਨਾ ਇਕੱਠੀ ਕਰਨੀ ਸ਼ੁਰੂ ਕੀਤੀ ਤਾਂ ਪੀਰ ਬੁੱਧ ਸ਼ਾਹ ਜੀ ਨੇ 500 ਪਠਾਣ ਉਨ੍ਹਾਂ ਦੀ ਸੈਨਾ ਵਿਚ ਭਰਤੀ ਕਰਵਾਏ। ਭੰਗਾਣੀ ਦੇ ਯੁੱਧ ਵੇਲੇ ਜਦੋਂ ਪਠਾਣ ਗੁਰੂ ਗੋਬਿੰਦ ਸਿੰਘ ਜੀ ਨੂੰ ਧੋਖਾ ਦੇ ਗਏ ਤਾਂ ਪੀਰ ਬੁੱਧੂ ਸ਼ਾਹ ਜੀ ਆਪ ਆਪਣੇ ਪੁੱਤਰਾਂ ਤੇ ਮੁਰੀਦਾਂ ਸਮੇਤ ਗੁਰੂ ਜੀ ਵਲੋਂ ਲੜਨ ਲਈ ਆਏ। ਇਸ ਯੁੱਧ ਵਿਚ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਸ਼ਹੀਦ ਹੋ ਗਏ। ਇਸ ਦੇ ਬਾਵਜੂਦ ਵੀ ਪੀਰ ਬੁੱਧੂ ਸ਼ਾਹ ਨੇ ਮੱਥੇ 'ਤੇ ਵਟ ਨਾ ਪਾਇਆ। ਜਦ ਗੁਰੂ ਗੋਬਿੰਦ ਸਿੰਘ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਕੁਝ ਬਖਸ਼ਿਸ਼ ਲੈਣ ਲਈ ਕਿਹਾ, ਤਾਂ ਪੀਰ ਜੀ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ ਕਿ ਗੁਰੂ ਜੀ ਉਨ੍ਹਾਂ ਨੂੰ ਸਿਰਫ ਆਪਣੇ ਕੰਘੇ ਨਾਲ ਲੱਗੇ ਹੋਏ ਪਵਿੱਤਰ ਕੇਸ ਦੇ ਦੇਣ। ਪੀਰ ਬੁੱਧੂ ਸ਼ਾਹ ਸੱਚਮੁੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਸਿਦਕ ਤੇ ਸ਼ਰਧਾ ਨਾਲ ਪੂਜਦੇ ਸਨ।
(167) Question:- ਗੁਰੂ ਗੋਬਿੰਦ ਸਿੰਘ ਜੀ ਨੇ ਹੋਰ ਕਿੰਨੀਆਂ ਲੜਾਈਆਂ ਲੜੀਆਂ ਜਿਨ੍ਹਾਂ ਦਾ ਵਿਸਥਾਰ ਬੱਚਿਤ੍ਰ ਨਾਟਕ ਵਿਚ ਆਉਂਦਾ ਹੈ?
Answer:- ਅਜਿਹੇ ਦੋ ਹੋਰ ਯੁੱਧ ਨਾਦੌਨ ਤੇ ਹੁਸੈਨੀ ਦੀਆਂ ਲੜਾਈਆਂ ਹਨ ਜਿਨ੍ਹਾਂ ਦਾ ਜ਼ਿਕਰ ਗੁਰੂ ਜੀ ਨੇ ਆਪਣੀ ਆਤਮ-ਕਥਾ ਵਿਚ ਕੀਤਾ ਹੈ। ਭੰਗਾਣੀ ਦੇ ਯੁੱਧ ਤੋਂ ਬਾਅਦ ਜਦ ਗੁਰੂ ਜੀ ਵਾਪਸ ਅਨੰਦਪੁਰ ਸਾਹਿਬ ਆਏ ਤਾਂ ਉਨ੍ਹਾਂ ਨੇ ਪਹਾੜੀ ਰਾਜਿਆਂ ਤੋਂ ਖਤਰੇ ਨੂੰ ਦੇਖਦੇ ਹੋਏ ਕਿਲ੍ਹੇ ਬਣਵਾਏ। ਇਨ੍ਹਾਂ ਕਿਲ੍ਹਿਆਂ ਦੇ ਨਾਮ ਸਨ, ਅਨੰਦਗੜ੍ਹ, ਕੇਸਗੜ੍ਹ, ਲੋਹਗੜ੍ਹ ਤੇ ਫਤਹਿਗੜ੍ਹ। ਇਸ ਦੌਰਾਨ ਮੁਲ ਰਾਜ ਨੂੰ ਮਿਥੀ ਹੋਈ ਰਕਮ ਨਾ ਦੇਣ ਕਰਕੇ ਮੁਲ ਹਕੂਮਤ ਨੇ ਪਹਾੜੀ ਰਾਜਿਆਂ 'ਤੇ ਹਮਲਾ ਕਰ ਦਿੱਤਾ। ਪਹਾੜੀ ਰਾਜਿਆਂ ਨੇ ਗੁਰੂ ਜੀ ਤੋਂ ਮਦਦ ਮੰਗੀ, ਜਿਸ ਲਈ ਗੁਰੂ ਜੀ ਮੰਨ ਗਏ। ਪਹਾੜੀ ਰਾਜਿਆਂ ਤੇ ਮੁਗਲ ਸੈਨਾ ਦੇ ਵਿਚ ਨਾਦੌਣ ਦੇ ਅਸਥਾਨ 'ਤੇ ਯੁੱਧ ਹੋਇਆ। ਜਿਸ ਵਿਚ ਮੁਲ ਸੈਨਾਪਤੀ ਅਲਫ ਖਾਂ ਦੀ ਹਾਰ ਹੋਈ ਤੇ ਉਹ ਭੱਜ ਗਿਆ। ਗੁਰੂ ਜੀ ਨੇ ਇਸ ਯੁੱਧ ਦਾ ਵਰਨਣ ਇਸ ਤਰ੍ਹਾਂ ਕੀਤਾ ਹੈ:
ਭੱਜਯੋ ਅਲਫ ਖਾਨੰ ਨ ਖਾਨਾ ਸੰਭਾਰਿਯੋ।। ਭਜੇ ਔਰ ਬੀਰੰ ਨ ਧੀਰੰ ਬਿਚਾਰਿਯੋ।।
ਨਦੀ ਪੈ ਦਿਨੰ ਅਸ਼ਟ ਕੀਨੇ ਮੁਕਾਮੰ।। ਭਲੀ ਭਾਂਤਿ ਦੇਖੇ ਸਭੈ ਰਾਜ ਧਾਮੰ।।
ਹੁਸੈਨੀ ਦਾ ਯੁੱਧ 20 ਫਰਵਰੀ 1696 ਨੂੰ ਮੁਗਲ ਸੈਨਾ ਤੇ ਸਿੱਖਾਂ ਵਿਚ ਹੋਇਆ। ਇਸ ਵਿਚ ਮੁਗਲ ਜਰਨੈਲ ਹੁਸੈਨ ਖਾਂ ਦੀ ਹਾਰ ਹੋਈ। ਇਸ ਲੜਾਈ ਵਿਚ ਹੋਈ ਜਿੱਤ ਨੂੰ ਦੇਖਦੇ ਹੋਏ ਗੁਰੂ ਜੀ ਨੇ ਪਰਮਾਤਮਾ ਦਾ ਧੰਨਵਾਦ ਹੇਠ ਲਿਖੇ ਸ਼ਬਦਾਂ ਵਿਚ ਕੀਤਾ ਜੋ ਬਚਿੱਤ੍ਰ ਨਾਟਕ ਵਿਚ ਦਰਜ ਹੈ:-
ਚੌਪਈ-ਜੀਤ ਭਈ ਰਨ ਭਯੋ ਉਜਾਰਾ।। ਸਿਮ੍ਰਿਤਿ ਕਰਿ ਸਭ ਘਰੋ ਸਿਧਾਰਾ।।
ਰਾਖਿ ਲੀਯੋ ਹਮ ਕੋ ਜਗਰਾਈ।। ਲੋਹ ਘਟਾ ਅਨਤੈ ਬਰਸਾਈ।।
(168) Question:- ਇਨ੍ਹਾਂ ਲੜਾਈਆਂ ਪਿਛੋਂ ਮੁਗਲ ਰਾਜ ਨਾਲ ਟੱਕਰ ਲੈਣ ਦੇ ਉਦੇਸ਼ ਦੀ ਪੂਰਤੀ ਲਈ ਗੁਰੂ ਜੀ ਦਾ ਅਗਲਾ ਕਦਮ ਕੀ ਸੀ?
Answer:- ਗੁਰੂ ਜੀ ਨੇ ਇਹ ਮਹਿਸੂਸ ਕੀਤਾ ਕਿ ਹਿੰਦੂ ਕੌਮ ਬਹੁਤ ਕਮਜ਼ੋਰ ਹੋ ਚੁੱਕੀ ਸੀ। ਬ੍ਰਾਹਮਣ ਪੰਡਿਤ ਉਨ੍ਹਾਂ ਨੂੰ ਵਹਿਮਾਂ ਤੇ ਭੁਲੇਖਿਆਂ ਵਿਚ ਪਾਈ ਰੱਖਦੇ ਸਨ। ਗੁਰੁ ਜੀ ਕੁਝ ਐਸਾ ਕੌਤਕ ਰਚਾਉਣਾ ਚਾਹੁੰਦੇ ਸਨ ਜਿਸ ਨਾਲ ਮਰੀ ਹੋਈ ਕੌਮ ਵਿਚ ਰੂਹ ਫੂਕੀ ਜਾ ਸਕੇ। ਉਨ੍ਹਾਂ ਦੀ ਇਸ ਵਿਚਾਰ ਧਾਰਨਾ ਦਾ ਨਤੀਜਾ ਸੀ ਕਿ ਉਨ੍ਹਾਂ ਵਲੋਂ 30 ਮਾਰਚ 1699 ਈਸਵੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ।
ਪੰਜ ਪਿਆਰੇ
ਇਸ ਸੰਬੰਧ ਵਿਚ ਗੁਰੂ ਜੀ ਨੇ ਇਕ ਵਿਸ਼ਾਲ ਦੀਵਾਨ ਵਿਚ ਨੰਗੀ ਕ੍ਰਿਪਾਨ ਕੱਢ ਕੇ ਸੰਗਤ ਵਿਚੋਂ ਇਕ ਸਿਰ ਦੀ ਮੰਗ ਕੀਤੀ। ਬਹੁਤ ਸਾਰੇ ਲੋਕ ਡਰ ਗਏ ਤੇ ਕੁਝ ਲੋਕਾਂ ਨੂੰ ਗੁਰੂ ਜੀ ਦੇ ਇਸ ਰਵੱਈਏ 'ਤੇ ਹੈਰਾਨੀ ਵੀ ਹੋਈ ਪਰ ਜਦੋਂ ਗੁਰੂ ਜੀ ਨੇ ਦੋ ਤਿੰਨ ਵਾਰ ਆਪਣੀ ਮੰਗ ਦੁਹਰਾਈ ਤਾਂ ਲਾਹੌਰ ਦਾ ਇਕ ਖੱਤਰੀ ਦਯਾ ਰਾਮ ਉਠਿਆ ਅਤੇ ਆਪਣੇ ਆਪ ਨੂੰ ਕੁਰਬਾਨੀ ਲਈ ਪੇਸ਼ ਕੀਤਾ। ਗੁਰੂ ਜੀ ਉਸ ਨੂੰ ਸਟੇਜ ਦੇ ਨਾਲ ਲੱਗਦੇ ਤੰਬੂ ਵਿਚ ਲੈ ਗਏ। ਤੰਬੂ ਵਿਚੋਂ ਤਲਵਾਰ ਚੱਲਣ ਦੀ ਜ਼ੋਰਦਾਰ ਆਵਾਜ਼ ਆਈ ਤੇ ਕੁਝ ਸਮੇਂ ਬਾਅਦ ਗੁਰੂ ਜੀ ਲਹੂ-ਭਿੱਜੀ ਤਲਵਾਰ ਲੈ ਕੇ ਸਟੇਜ 'ਤੇ ਆਏ ਤੇ ਇਕ ਹੋਰ ਸਿਰ ਦੀ ਮੰਗ ਕਰਨ ਲੱਗੇ।
ਇਸ ਵੇਰਾਂ ਦਿੱਲੀ ਦੇ ਇਕ ਜੱਟ ਧਰਮ ਚੰਦ ਨੇ ਆਪਣੇ ਆਪ ਨੂੰ ਕੁਰਬਾਨੀ ਲਈ ਪੇਸ਼ ਕੀਤਾ। ਗੁਰੂ ਜੀ ਪਹਿਲੇ ਵਾਂਗ ਹੀ ਉਸ ਨੂੰ ਵੀ ਤੰਬੂ ਵਿਚ ਲੈ ਗਏ ਅਤੇ ਫਿਰ ਸਿਰ ਝਟਕਾਉਣ ਦੀ ਅਵਾਜ਼ ਆਈ ਅਤੇ ਮੁੜ ਤਾਜ਼ਾ ਖੂਨ ਨਾਲ ਭਰੀ ਤਲਵਾਰ ਲੈ ਕੇ ਸਟੇਜ 'ਤੇ ਪ੍ਰਗਟ ਹੋਏ। ਇਸ ਤਰ੍ਹ ਤਿੰਨ ਹੋਰ ਸਿਰ ਮੰਗੇ ਗਏ ਅਤੇ ਕਰਮਵਾਰ ਦਵਾਰਕਾ ਦੇ ਇਕ ਧੋਬੀ ਮੋਹਕਮ ਚੰਦ, ਜਗਨਨਾਥ ਦੇ ਰਸੋਈਏ ਹਿੰਮਤ ਰਾਮ ਤੇ ਬਿਦਰ ਦੇ ਨਾਈ ਸਾਹਿਬ ਚੰਦ ਨੇ ਆਪਣੇ ਆਪ ਨੂੰ ਕੁਰਬਾਨੀ ਲਈ ਪੇਸ਼ ਕੀਤਾ। ਅਜਿਹਾ ਕਰਨ ਤੋਂ ਪਿਛੋਂ ਗੁਰੂ ਜੀ ਪੰਜਾਂ ਸਿੰਘਾਂ ਨੂੰ ਸੁੰਦਰ ਪੁਸ਼ਾਕਾਂ ਨਾਲ ਸਜਾ ਕੇ ਸਟੇਜ ਉਤੇ ਪ੍ਰਗਟ ਹੋਏ ਅਤੇ ਸੰਗਤਾਂ ਸਾਹਮਣੇ ਪੇਸ਼ ਕੀਤਾ। ਉਨ੍ਹਾਂ ਨੂੰ 'ਪੰਜ ਪਿਆਰਿਆਂ' ਦੀ ਉਪਾਧੀ ਬਖ਼ਸ਼ਿਸ਼ ਕੀਤੀ ਗਈ ਅਤੇ 'ਖੰਡੇ ਬਾਟੇ ਦਾ ਅੰਮ੍ਰਿਤ' ਤਿਆਰ ਕਰਕੇ ਛਕਾਇਆ ਗਿਆ। ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਜੀ ਨੇ ਆਪ ਉਨ੍ਹਾਂ ਤੋਂ ਅੰਮ੍ਰਿਤ ਛਕਿਆ ਤੇ ਆਪਣੇ ਆਪ ਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਲਿਆ। ਗੁਰੂ ਜੀ ਦੇ ਇਸ ਅੰਮ੍ਰਿਤ ਛਕਾਉਣ ਤੇ ਫੇਰ ਆਪ ਅੰਮ੍ਰਿਤ ਛਕਣ ਦੇ ਕਾਰਨਾਮੇ ਦੀ ਦੁਨੀਆਂ ਵਿਚ ਕੋਈ ਮਿਸਾਲ ਨਹੀਂ ਮਿਲਦੀ। ਭਾਈ ਗੁਰਦਾਸ ਦੂਜੇ ਨੇ ਤਦ ਹੀ ਕਿਹਾ:
ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ।।
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ।।
(169) Question:- ਜਿਸ ਵੇਲੇ ਗੁਰੂ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਤੇ ਪੰਜ ਪਿਆਰੇ ਸਾਜੇ ਉਸ ਵੇਲੇ ਕਿੰਨਾ ਕੁ ਇਕੱਠ ਸੀ? ਕੀ ਬਾਅਦ ਵਿਚ ਹੋਰ ਲੋਕਾਂ ਨੇ ਵੀ ਅੰਮ੍ਰਿਤ ਛਕਿਆ?
Answer:- ਕਿਹਾ ਜਾਂਦਾ ਹੈ ਕਿ ਉਸ ਵੇਲੇ ਕਰੀਬ 80 ਹਜ਼ਾਰ ਲੋਕ ਦੀਵਾਨ ਵਿਚ ਹਾਜ਼ਰ ਸਨ। ਗੁਰੂ ਜੀ ਦੇ ਸੰਗਤ ਸਨਮੁਖ ਪੰਜ ਪਿਆਰੇ ਪੇਸ਼ ਕਰਨ ਤੋਂ ਬਾਅਦ ਕਈ ਹਜ਼ਾਰ ਲੋਕਾਂ ਨੇ ਅੰਮ੍ਰਿਤ ਛਕਿਆ ਤੇ ਇਸ ਤਰ੍ਹਾਂ ਗੁਰੂ ਜੀ ਨੇ ਇਕ ਧਾਰਮਿਕ ਫ਼ੌਜ ਤਿਆਰ ਕਰ ਲਈ।
(170) Question:- ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੰਜ ਪਿਆਰਿਆਂ ਨੂੰ ਕੀ ਹਦਾਇਤਾਂ ਦਿੱਤੀਆਂ? ਪੰਜਾਂ ਕਕਾਰਾਂ ਤੇ ਚਾਰ ਕੁਰਹਿਤਾਂ ਦਾ ਜ਼ਿਕਰ ਕਰੋ।
Answer:- ਗੁਰੂ ਜੀ ਨੇ ਉਨ੍ਹਾਂ ਨੂੰ ਆਪਣੇ ਨਾਮ ਨਾਲ ਸਿੰਘ ਲਾਉਣ ਲਈ ਕਿਹਾ ਤੇ ਪੰਜ ਕਕਾਰਾਂ ਵਾਲਾ ਧਾਰਨੀ ਬਣਾ ਦਿੱਤਾ। ਇਹ ਪੰਜ ਕਕਾਰ ਸਨ।
ਪੰਜ ਕਕਾਰ
ਕੇਸ-ਜਿਸ ਨੂੰ ਗੁਰੂ ਜੀ ਨੇ ਗੁਰੂ ਦੀ ਮੋਹਰ ਕਿਹਾ, ਕੇਸ ਨੂੰ ਸਾਫ ਰੱਖਣ ਲਈ ਕੰਘਾ, ਆਪਣੀ ਪਵਿੱਤਰਤਾ ਜਤ-ਸਤ ਨੂੰ ਬਰਕਰਾਰ ਰੱਖਦ ਲਈ ਕਛਹਿਰਾ, ਸ਼ੁਭ, ਕਰਮ ਕਰਨ ਲਈ ਆਪਣੇ ਆਪ ਨੂੰ ਯਾਦ ਕਰਾਉਂਦਾ ਹੋਇਆ ਕੜਾ ਅਤੇ ਜ਼ਰੂਰਤ ਵੇਲੇ ਆਪਣੀ ਅਤੇ ਆਪਣੇ ਤੋਂ ਕਮਜ਼ੋਰ ਲੋਕਾਂ ਦੀ ਰੱਖਿਆ ਕਰਨ ਲਈ ਕ੍ਰਿਪਾਨ।
ਚਾਰ ਕੁਰਹਿਤਾਂ
ਆਪ ਜੀ ਨੇ ਉਨ੍ਹਾਂ ਲਈ ਚਾਰ ਕੁਰਹਿਤਾਂ ਵੀ ਮੁਕੱਰਰ ਕੀਤੀਆਂ। ਗੁਰੂ ਜੀ ਨੇ ਹੁਕਮ ਜਾਰੀ ਕੀਤਾ ਕਿ ਕੋਈ ਵੀ ਗੁਰੂ ਦਾ ਸਿੱਖ ਇਨ੍ਹਾਂ ਵਿਚੋਂ ਕੋਈ ਵੀ ਕੁਰਹਿਤ ਨਾ ਕਰੇ। ਇਹ ਚਾਰ ਕੁਰਹਿਤਾਂ ਸਨ-ਕੇਸਾਂ ਦੀ ਬੇਅਦਬੀ ਕਰਨਾ, ਕੁੱਠਾ ਮਾਸ ਖਾਣਾ, ਤੰਬਾਕੂ ਦਾ ਇਸਤੇਮਾਲ ਕਰਨਾ ਅਤੇ ਪਰਾਏ ਮਰਦ ਜਾਂ ਇਸਤ੍ਰੀ ਨਾਲ ਸਬੰਧ ਰੱਖਣਾ।